ਸ਼ਹਿਦ ਦੇ ਵੀ ਹੁੰਦੇ ਹਨ ਕਈ ਅਣਗਿਣਤ ਫਾਇਦੇ

09/18/2017 12:07:42 PM

ਨਵੀਂ ਦਿੱਲੀ— ਸਦੀਆਂ ਤੋਂ ਸ਼ਹਿਦ ਦਾ ਇਸਤੇਮਾਲ ਇਕ ਮਹੱਤਵਪੂਰਨ ਔਸ਼ਧੀ ਵਜੋਂ ਕੀਤਾ ਜਾ ਰਿਹਾ ਹੈ। ਅੱਜ ਵੀ ਤੁਹਾਨੂੰ ਲਗਭਗ ਹਰ ਰਸੋਈ 'ਚ ਇਹ ਸਵਾਦੀ ਖਾਣ ਵਾਲਾ ਪਦਾਰਥ ਮਿਲ ਜਾਏਗਾ। ਸਵਾਦ 'ਚ ਮਿੱਠੇ ਸ਼ਹਿਦ 'ਚ ਬਹੁਤ ਸਾਰੇ ਗੁਣ ਹੁੰਦੇ ਹਨ, ਜਿਨ੍ਹਾਂ ਨੂੰ ਅੱਜ ਮੈਡੀਕਲ ਸਾਇੰਸ ਵੀ ਸਵੀਕਾਰ ਕਰਨ ਲੱਗੀ ਹੈ। ਸਿਰਫ ਸਿਹਤ ਹੀ ਨਹੀਂ ਸਗੋਂ ਬਿਊਟੀ ਨਾਲ ਜੁੜੇ ਕਈ ਫਾਇਦੇ ਵੀ ਸ਼ਹਿਦ ਵਿਚ ਮਿਲ ਸਕਦੇ ਹਨ, ਬਸ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸ਼ਹਿਦ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਕਿਉਂਕਿ ਸ਼ਹਿਦ ਸਰੀਰ 'ਤੇ ਵੱਖ-ਵੱਖ ਤਰ੍ਹਾਂ ਨਾਲ ਅਸਰ ਕਰਦਾ ਹੈ ਅਤੇ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਸ ਦੀ ਵਰਤੋਂ ਕਿਸ ਤਰ੍ਹਾਂ ਕਰ ਰਹੇ ਹੋ। ਜਿਵੇਂ ਜੇਕਰ ਤੁਸੀਂ ਸ਼ਹਿਦ ਨੂੰ ਕੋਸੇ ਪਾਣੀ ਨਾਲ ਮਿਲਾ ਕੇ ਪੀ ਰਹੇ ਹੋ ਤਾਂ ਇਸ ਨਾਲ ਖੂਨ 'ਚ ਰੈੱਡ ਬਲੱਡ ਕਾਰਪਸਲਸ (ਆਰ ਬੀ ਸੀ) ਦੀ ਗਿਣਤੀ 'ਤੇ ਤੇਜ਼ੀ ਨਾਲ ਲਾਭਦਾਇਕ ਅਸਰ ਪਏਗਾ। ਇਸ ਨਾਲ ਖੂਨ 'ਚ ਹੀਮੋਗਲੋਬਿਨ ਦਾ ਪੱਧਰ ਵਧਦਾ ਹੈ, ਜਿਸ ਨਾਲ ਐਨੀਮੀਆ ਅਤੇ ਖੂਨ ਦੀ ਕਮੀ ਦੀ ਸਥਿਤੀ 'ਚ ਫਾਇਦਾ ਹੁੰਦਾ ਹੈ। ਉਸੇ ਤਰ੍ਹਾਂ ਸ਼ਹਿਦ ਦੀ ਵੱਖ-ਵੱਖ ਤਰੀਕੇ ਨਾਲ ਵਰਤੋਂ ਕਰਨ ਨਾਲ ਫਾਇਦੇ ਵੀ ਵੱਖ-ਵੱਖ ਹੀ ਮਿਲਦੇ ਹਨ।
ਅੱਧਾ ਕੱਪ ਦਹੀਂ 'ਚ 2 ਤੋਂ 3 ਚਮਚ ਸ਼ਹਿਦ ਮਿਲਾ ਕੇ ਪੇਸਟ ਬਣਾਓ ਅਤੇ ਵਾਲਾਂ 'ਤੇ ਲਗਾਓ। ਇਸ ਨਾਲ ਵਾਲਾਂ 'ਚ ਨੈਚੁਰਲ ਸ਼ਾਈਨ ਵੀ ਆਏਗੀ ਅਤੇ ਉਨ੍ਹਾਂ ਦੀ ਗ੍ਰੋਥ ਵੀ ਵਧੇਗੀ। ਤੁਸੀਂ ਚਾਹੋ ਤਾਂ ਇਸ ਵਿਚ ਆਂਡੇ ਦਾ ਸਫੈਦ ਹਿੱਸਾ ਵੀ ਮਿਕਸ ਕਰ ਸਕਦੇ ਹੋ।
ਫੇਸਮਾਸਕ
ਚਿਹਰੇ ਦਾ ਗਲੋਅ ਵਧਾਉਣ ਲਈ ਇਕ ਆਂਡੇ ਦਾ ਸਫੈਦ ਹਿੱਸਾ ਅਤੇ 1 ਚਮਚ ਸ਼ਹਿਦ ਮਿਕਸ ਕਰ ਕੇ ਪੈਕ ਬਣਾਓ ਅਤੇ ਚਿਹਰੇ 'ਤੇ ਲਗਾਓ। ਸੁੱਕਣ 'ਤੇ ਤਾਜ਼ੇ ਪਾਣੀ ਨਾਲ ਮੂੰਹ ਧੋ ਲਓ। ਇਸ ਨਾਲ ਚਮੜੀ ਨਿਖਰੀ ਦਿਖਾਈ ਦੇਵੇਗੀ।
ਐਨਰਜੀ ਫਾਇਦੇ
ਕੈਲੋਰੀ ਅਤੇ ਊਰਜਾ ਨਾਲ ਭਰਪੂਰ ਸ਼ਹਿਦ ਦੀ ਵਰਤੋਂ ਵਰਕਆਊਟ ਕਰਨ ਵਾਲੇ ਲੋਕਾਂ ਲਈ ਬਹੁਤ ਫਾਇਦੇਮੰਦ ਹੈ। ਇਹ ਥਕਾਵਟ ਨੂੰ ਦੂਰ ਕਰ ਕੇ ਮਾਸਪੇਸ਼ੀਆਂ 'ਚ ਐਨਰਜੀ ਪੈਦਾ ਕਰਨ ਦਾ ਕੰਮ ਕਰਦਾ ਹੈ। ਇਹ ਸਰੀਰ 'ਚ ਸ਼ੂਗਰ ਨੂੰ ਬੈਲੇਂਸ ਅਤੇ ਗਲਾਈਕੋਜਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ। ਐਨਰਜੀ ਬਣਾਈ ਰੱਖਣ ਲਈ ਡਾਈਟ 'ਚ ਸ਼ਹਿਦ ਨੂੰ ਜ਼ਰੂਰ ਸ਼ਾਮਲ ਕਰੋ। ਤੁਸੀਂ ਰੋਜ਼ਾਨਾ ਇਕ ਚਮਚ ਸ਼ਹਿਦ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ ਬ੍ਰੈੱਡ ਦੇ ਨਾਲ ਅਤੇ ਗਰਮ ਪਾਣੀ 'ਚ ਮਿਲਾ ਕੇ ਵੀ ਇਸ ਦੀ ਵਰਤੋਂ ਕਰ ਸਕਦੇ ਹੋ।
1. ਜ਼ਖਮ ਛੇਤੀ ਭਰੇ 
ਸ਼ਹਿਦ 'ਚ ਮੌਜੂਦ ਨੈਚੁਰਲ ਐਂਟੀਬਾਇਓਟਿਕ ਗੁਣ ਇਨਫੈਕਸ਼ਨ ਨੂੰ ਫੈਲਾਉਣ ਤੋਂ ਰੋਕਦੇ ਹਨ। ਸਰੀਰ 'ਤੇ ਸੱਟ ਲੱਗ ਜਾਣ 'ਤੇ ਸ਼ਹਿਦ ਦਾ ਲੇਪ ਲਗਾ ਲਓ। ਇਸ ਨਾਲ ਜ਼ਖਮ ਵੀ ਛੇਤੀ ਭਰਦੇ ਹਨ ਅਤੇ ਨਿਸ਼ਾਨ ਵੀ ਨਹੀਂ ਪੈਂਦੇ।
2. ਪੇਟ ਦੇ ਕੀੜੇ 
ਪੇਟ ਦੇ ਕੀੜਿਆਂ ਦੀ ਪ੍ਰੇਸ਼ਾਨੀ ਜ਼ਿਆਦਾਤਰ ਛੋਟੇ ਬੱਚਿਆਂ ਨੂੰ ਹੁੰਦੀ ਹੈ। ਇਸ ਨਾਲ ਭੁੱਖ ਨਾ ਲੱਗਣਾ, ਰਾਤ ਨੂੰ ਸੌਣ ਵੇਲੇ ਲਾਰ ਨਿਕਲਣਾ, ਪੇਟ 'ਚ ਦਰਦ ਅਤੇ ਖਾਧਾ-ਪੀਤਾ ਨਾ ਲੱਗਣਾ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੇਟ ਦੇ ਕੀੜਿਆਂ ਦਾ ਇਲਾਜ ਕਰਨ ਲਈ ਬਰਾਬਰ ਮਾਤਰਾ 'ਚ ਸ਼ਹਿਦ, ਸਿਰਕਾ ਅਤੇ ਪਾਣੀ ਪਾ ਕੇ ਪੀਓ। ਇਸ ਨਾਲ ਪੇਟ ਦੇ ਕੀੜੇ ਪਖਾਨੇ ਰਾਹੀਂ ਆਸਾਨੀ ਨਾਲ ਬਾਹਰ ਨਿਕਲ ਜਾਣਗੇ।
3. ਮੂੰਹ ਦਾ ਸੁੱਕਣਾ 
ਕਈ ਵਾਰ ਪਾਣੀ ਪੀਣ ਤੋਂ ਬਾਅਦ ਵੀ ਵਾਰ-ਵਾਰ ਮੂੰਹ ਸੁੱਕਣ ਲਗਦਾ ਹੈ ਅਤੇ ਪਿਆਸ ਲਗਦੀ ਹੈ ਤਾਂ 1 ਚਮਚ ਸ਼ਹਿਦ ਮੂੰਹ 'ਚ ਭਰ ਲਓ। ਇਸ ਦੇ 2 ਮਿੰਟ ਬਾਅਦ ਕੁਰਲੀ ਕਰ ਲਓ। ਇਸ ਨਾਲ ਮੂੰਹ ਦਾ ਸੁੱਕਾਪਣ ਦੂਰ ਹੋ ਜਾਵੇਗਾ।
4. ਭਾਰ ਘੱਟ ਕਰੋ 
ਕੋਸੇ ਪਾਣੀ 'ਚ ਸ਼ਹਿਦ ਨਾਲ ਇਕ ਨਿੰਬੂ ਮਿਕਸ ਕਰ ਕੇ ਰੋਜ਼ਾਨਾ ਖਾਲੀ ਪੇਟ ਪੀਣ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਇਸ ਨਾਲ ਐਨਰਜੀ ਤਾਂ ਮਿਲਦੀ ਹੈ ਨਾਲ ਹੀ ਚਰਬੀ ਤੇਜ਼ੀ ਨਾਲ ਘੁਲਦੀ ਹੈ।
5. ਨੈਚੁਰਲ ਕਫ ਸਿਰਪ 
ਖਾਂਸੀ ਅਤੇ ਕਫ ਤੋਂ ਰਾਹਤ ਨਹੀਂ ਮਿਲ ਰਹੀ ਤਾਂ 2 ਟੇਬਲ ਸਪੂਨ ਸ਼ਹਿਦ, ਦੋ ਕੱਪ ਕੋਸਾ ਪਾਣੀ ਅਤੇ ਅੱਧਾ ਟੀ ਸਪੂਨ ਨਿੰਬੂ ਦਾ ਰਸ ਮਿਲਾ ਕੇ ਪੀਓ। ਇਸ ਨਾਲ ਛੇਤੀ ਆਰਾਮ ਮਿਲੇਗਾ।
6. ਕਬਜ਼ ਦੀ ਛੁੱਟੀ 
ਪਾਚਨ ਕਿਰਿਆ 'ਚ ਗੜਬੜੀ ਕਾਰਨ ਕਬਜ਼ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ। ਇਸ ਤੋਂ ਰਾਹਤ ਪਾਉਣ ਲਈ ਸਵੇਰੇ 1 ਗਿਲਾਸ ਕੋਸੇ ਪਾਣੀ 'ਚ 1 ਟੀ ਸਪੂਨ ਸ਼ਹਿਦ ਪਾ ਕੇ ਪੀਓ।