ਹੋਮਮੇਡ ਬਾਡੀ ਸਕ੍ਰੱਬ

12/20/2016 10:54:21 AM

ਜਲੰਧਰ — ਹਰ ਕੋਈ ਚਾਹੁੰਦਾ ਹੈ ਕਿ ਉਸਦੀ ਚਮੜੀ ਸਾਫ-ਸੁਥਰੀ ਅਤੇ ਚਮਕਦਾਰ ਹੋਵੇ। ਖਾਸ ਕਰਕੇ ਚਿਹਰੇ ਦੀ ਚਮੜੀ ਕਿਉਂਕਿ ਸਰੀਰ ਦੇ ਬਾਕੀ ਹਿੱਸਿਆਂ ਦੀ ਥਾਂ ਚਿਹਰੇ ਨੂੰ ਹੀ ਲੋਕ ਸਭ ਤੋਂ ਪਹਿਲਾਂ ਦੇਖਦੇ ਹਨ। ਫੇਸ ਸਕਿਨ ਦੀ ਕੇਅਰ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਕਾਫੀ ਸੈਂਸਟਿਵ ਹੁੰਦੀ ਹੈ। ਚਿਹਰਾ ਜੇਕਰ ਗਲੋਇੰਗ ਹੋਵੇਗਾ ਤਾਂ ਹਰ ਕੋਈ ਤੁਹਾਡੇ ਵੱਲ ਆਕਰਸ਼ਿਤ ਹੋਵੇਗਾ। ਧੂੜ-ਮਿੱਟੀ ਅਤੇ ਧੁੱਪ ਕਾਰਨ ਸਕਿਨ ''ਤੇ ਗੰਦਗੀ ਜਮ੍ਹਾ ਹੋ ਜਾਂਦੀ ਹੈ।
ਨਤੀਜਾ ਪਿੰਪਲਸ, ਦਾਗ-ਧੱਬੇ ਅਤੇ ਡੈੱਡ ਸਕਿਨ ਕਾਰਨ ਸਕਿਨ ''ਤੇ ਡੱਲਨੈੱਸ ਦਿਖਾਈ ਦੇਣ ਲੱਗ ਜਾਂਦੀ ਹੈ। ਇਸ ਨੂੰ ਸਾਫ ਕਰਨ ਲਈ ਹਫਤੇ ਵਿਚ 2 ਵਾਰ ਸਕ੍ਰੱਬਿੰਗ ਕਰਨਾ ਬਹੁਤ ਜ਼ਰੂਰੀ ਹੈ। ਬਾਜ਼ਾਰ ਤੋਂ ਤੁਹਾਨੂੰ ਢੇਰਾਂ ਤਰ੍ਹਾਂ ਦੇ ਸਕ੍ਰੱਬ ਮਿਲ ਜਾਣਗੇ ਪਰ ਤੁਸੀਂ ਹੋਮਮੇਡ ਸਕ੍ਰੱਬ ਦੀ ਵੀ ਵਰਤੋਂ ਕਰ ਸਕਦੇ ਹੋ। ਫੇਸ ਸਕ੍ਰੱਬ ਦੀਆਂ ਤਾਂ ਤੁਹਾਨੂੰ ਬਹੁਤ ਸਾਰੀਆਂ ਆਪਸ਼ਨ ਮਾਰਕੀਟ ਤੋਂ ਮਿਲ ਜਾਣਗੀਆਂ ਪਰ ਬਾਡੀ ਸਕ੍ਰੱਬ ਲਈ ਤੁਹਾਨੂੰ ਕਾਫੀ ਸੋਚਣਾ ਪੈਂਦਾ ਹੈ ਤਾਂ ਚਲੋ ਅੱਜ ਅਸੀਂ ਤੁਹਾਨੂੰ ਹੋਮਮੇਡ ਬਾਡੀ ਸਕ੍ਰੱਬ ਬਾਰੇ ਦੱਸਦੇ ਹਾਂ।
ਬਲੂਬੈਰੀ ਲੈਮਨ ਸਕ੍ਰੱਬ
ਬਲੂਬੇਰੀ ਐਂਟੀਆਕਸੀਡੈਂਟ ਹੈ ਜੋ ਏਜਿੰਗ ਸਕਿਨ ਲਈ ਬਹੁਤ ਹੀ ਫਾਇਦੇਮੰਦ ਹੈ। ਇਹ ਕੈਂਸਰ ਨੂੰ ਪੈਦਾ ਕਰਨ ਵਾਲੇ ਸੈਲਸ ਨੂੰ ਖਤਮ ਕਰਦਾ ਹੈ। ਉਥੇ ਹੀ ਨਿੰਬੂ ਵਿਚ ਨੈਚੁਰਲ ਬਲੀਚਿੰਗ ਦੇ ਗੁਣ ਪਾਏ ਜਾਂਦੇ ਹਨ। ਸਕਿਨ ਦੇ ਦਾਗ-ਧੱਬੇ ਹਟਾ ਕੇ ਉਨ੍ਹਾਂ ਦੀ ਟੋਨ ਨੂੰ ਲਾਈਟ ਕਰਦਾ ਹੈ। ਤੁਸੀਂ ਚਾਹੋ ਤਾਂ ਬਲੂਬੈਰੀ ਅਤੇ ਨਿੰਬੂ ਦੇ ਰਸ ਨਾਲ ਨਾਰੀਅਲ ਤੇਲ ਵੀ ਮਿਕਸ ਕਰ ਸਕਦੇ ਹੋ ਜੋ ਚਮੜੀ ਦੀ ਨਮੀ ਅਤੇ ਸਾਫਟਨੈੱਸ ਨੂੰ ਬਰਕਰਾਰ ਰੱਖਦਾ ਹੈ।
ਚਾਕਲੇਟ ਮਿੰਟ ਸਕ੍ਰੱਬ
ਕੋਕੋ ਪਾਊਡਰ ਸਕਿਨ ਨੂੰ ਲਚਕਦਾਰ ਰੱਖਦਾ ਹੈ, ਨਾਲ ਹੀ ਏਜਿੰਗ ਸਕਿਨ ਲਈ ਫਾਇਦੇਮੰਦ ਹੈ। ਇਹ ਸਕਿਨ ਨੂੰ ਝੁਰੜੀਆਂ ਤੋਂ ਬਚਾਉਂਦਾ ਹੈ। ਉਥੇ ਹੀ ਪਿਪਰਾਮਿੰਟ ਮਤਲਬ ਕਿ ਪੁਦੀਨਾ ਸਕਿਨ ਨੂੰ ਮੁਲਾਇਮ ਅਤੇ ਫ੍ਰੈੱਸ਼ ਰੱਖਦਾ ਹੈ। ਚਾਕਲੇਟ ਅਤੇ ਮਿੰਟ ਨਾਲ ਤੁਸੀਂ ਬਾਦਾਮ ਤੇਲ ਵੀ ਮਿਕਸ ਕਰ ਸਕਦੇ ਹੋ, ਇਸ ਵਿਚ ਵਿਟਾਮਿਨ ਈ ਪਾਇਆ ਜਾਂਦਾ ਹੈ ਜੋ ਏਜਿੰਗ ਸਕਿਨ ਲਈ ਫਾਇਦੇਮੰਦ ਹੈ।
ਗ੍ਰੀਨ ਟੀ ਸ਼ੂਗਰ ਸਕ੍ਰੱਬ
ਉਂਝ ਤਾਂ ਗ੍ਰੀਨ ਟੀ ਦੇ ਬਹੁਤ ਸਾਰੇ ਫਾਇਦੇ ਹਨ, ਇਸਦੇ ਨਾਲ ਸਕਿਨ ਨੂੰ ਵੀ ਬਹੁਤ ਸਾਰੇ ਫਾਇਦੇ ਮਿਲਦੇ ਹਨ। ਇਹ ਚਮੜੀ ਨੂੰ ਇਨਫੈਕਸ਼ਨ ਤੋਂ ਬਚਾਉਂਦੀ ਹੈ ਅਤੇ ਸੋਜ ਅਤੇ ਕੈਂਸਰ ਸੈਲਸ ਨੂੰ ਪੈਦਾ ਹੋਣ ਤੋਂ ਰੋਕਦੀ ਹੈ। ਗ੍ਰੀਨ ਟੀ ਵਿਚ ਨਾਰੀਅਲ ਤੇਲ ਮਿਕਸ ਕਰਕੇ ਚਮੜੀ ਨੂੰ ਸਕ੍ਰੱਬ ਕਰੋ ਤਾਂ ਕਿ ਨਮੀ ਬਰਕਰਾਰ ਰਹੇ
ਕੋਕੋਨੈੱਟ ਕੌਫੀ ਸਕ੍ਰੱਬ
ਕੋਕੋਨੈੱਟ ਅਤੇ ਕੌਫੀ ਨੂੰ ਵੀ ਤੁਸੀਂ ਬੌਡੀ ਸਕ੍ਰੱਬ ਦੇ ਰੂਪ ਵਿਚ ਇਸਤੇਮਾਲ ਕਰ ਸਕਦੇ ਹੋ। ਕੌਫੀ ਬਹੁਤ ਹੀ ਚੰਗਾ ਅਤੇ ਕੁਦਰਤੀ ਐਂਟੀ ਆਕਸੀਡੈਂਟ ਵੀ ਹੈ। ਇਹ ਚਮੜੀ ਨੂੰ ਲੰਮੇ ਸਮੇਂ ਤੱਕ ਜਵਾਨ ਬਣਾਏ ਰੱਖਣ ਵਿਚ ਵੀ ਮਦਦਗਾਰ ਹੈ। ਕੋਕੋਨੈੱਟ ਚਮੜੀ ਨੂੰ ਕੋਮਲ ਬਣਾਈ ਰੱਖਦਾ ਹੈ।
ਕੁਝ ਗੱਲਾਂ ਯਾਦ ਰੱਖੋ
ਇਸ ਗੱਲ ਦਾ ਧਿਆਨ ਰੱਖੋ ਕਿ ਸਕ੍ਰੱਬ ਤੁਹਾਡੀ ਸਕਿਨ ਮੁਤਾਬਕ ਅਤੇ ਦਾਣੇਦਾਰ ਹੋਣ, ਕਿਉਂਕਿ ਇਸ ਨਾਲ ਹੀ ਚਮੜੀ ਦੇ ਪੋਰਸ ਖੁੱਲ੍ਹਣਗੇ ਅਤੇ ਗੰਦਗੀ ਬਾਹਰ ਨਿਕਲੇਗੀ। ਗੰਦਗੀ ਬਾਹਰ ਕੱਢਣ ਨਾਲ ਚਮੜੀ ਕੋਮਲ ਅਤੇ ਚਮਕਦਾਰ ਹੋਵੇਗੀ।