ਅੱਖਾਂ ਹੇਠਾਂ ਪਈਆਂ ਝੁਰੜੀਆਂ ਨੂੰ ਦੂਰ ਕਰਨਗੇ ਇਹ ਘਰੇਲੂ ਨੁਸਖੇ

10/24/2019 5:40:49 PM

ਜਲੰਧਰ—ਔਰਤਾਂ ਲੰਬੇ ਸਮੇਂ ਤੱਕ ਜਵਾਨ ਅਤੇ ਖੂਬਸੂਰਤ ਦਿਸਣ ਲਈ ਕਈ ਤਰ੍ਹਾਂ ਦੇ ਪ੍ਰਾਡੈਕਟਸ ਅਤੇ ਤਰੀਕਿਆਂ ਨੂੰ ਅਪਣਾਉਂਦੀ ਹੈ ਪਰ ਉਮਰ ਬੀਤਣ ਦੇ ਬਾਅਦ ਉਨ੍ਹਾਂ ਦੇ ਚਿਹਰੇ 'ਤੇ ਝੁਰੜੀਆਂ ਨਜ਼ਰ ਆਉਣ ਲੱਗਦੀਆਂ ਹਨ। 30 ਦੀ ਉਮਰ ਦੇ ਬਾਅਦ ਔਰਤਾਂ ਦੇ ਕੋਲੇਜਨ ਅਤੇ ਇਲਾਸਟਿਨ ਨਾਂ ਦਾ ਪ੍ਰੋਟੀਨ ਘੱਟ ਹੋਣ ਲੱਗਦਾ ਹੈ ਜਿਸ ਨਾਲ ਸਕਿਨ 'ਤੇ ਸਟਰੈੱਚ ਆਉਣ ਨਾਲ ਅੱਖਾਂ ਦੇ ਆਲੇ-ਦੁਆਲੇ ਲਾਈਨਾਂ ਦਿੱਸਣ ਲੱਗਦੀਆਂ ਹਨ। ਕਈ ਵਾਰ ਜ਼ਿਆਦਾ ਕੰਪਿਊਟਰ ਅਤੇ ਸਮਾਰਟਫੋਨ ਦੀ ਵਰਤੋਂ ਕਰਨ ਨਾਲ ਵੀ ਝੁਰੜੀਆਂ ਪੈ ਜਾਂਦੀਆਂ ਹਨ ਅਜਿਹੇ 'ਚ ਕੁਝ ਹੋਮਮੇਡ ਪੈਕ ਦੀ ਵਰਤੋਂ ਕਰ ਤੁਸੀਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ।


ਐਲੋਵੇਰਾ
ਐਲੋਵੇਰਾ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਲਈ ਰਾਮਬਾਣ ਇਲਾਜ ਹੈ। ਅਜਿਹੇ 'ਚ ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਅੱਖਾਂ ਦੇ ਕੋਲ ਝੁਰੜੀਆਂ ਪੈਦਾ ਕਰਨ ਵਾਲੇ ਫਰੀ ਰੈਡੀਕਲਸ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਲਈ ਦਿਨ 'ਚ ਦੋ ਵਾਰ ਚਿਹਰੇ 'ਤੇ ਜੈੱਲ ਨੂੰ ਫੇਸਪੈਕ ਦੀ ਤਰ੍ਹਾਂ ਲਗਾਓ।
ਖੀਰਾ
ਖੀਰਾ ਅੱਖਾਂ ਦੇ ਆਲੇ-ਦੁਆਲੇ ਝੁਰੜੀਆਂ ਨੂੰ ਘੱਟ ਕਰਨ ਦੇ ਨਾਲ ਡਾਰਕ ਸਰਕਲ ਨੂੰ ਵੀ ਘੱਟ ਕਰਨ 'ਚ ਮਦਦ ਕਰਦਾ ਹੈ। ਅੱਖਾਂ ਦੇ ਆਲੇ-ਦੁਆਲੇ ਢਿੱਲੀ ਹੋ ਚੁੱਕੀ ਸਕਿਨ 'ਤੇ ਖੀਰੇ ਦੀ ਵਰਤੋਂ ਕਰਕੇ ਤੁਸੀਂ ਇਸ ਨੂੰ ਟਾਈਟ ਕਰ ਸਕਦੇ ਹੋ। ਇਸ ਨਾਲ ਸਕਿਨ 'ਚ ਮੌਜੂਦ ਬਾਰੀਕ ਲਾਈਨ ਵੀ ਘੱਟ ਹੋਵੇਗੀ। ਖੀਰੇ ਨੂੰ ਕੱਟ ਕੇ ਲਗਾਉਣ ਦੀ ਜਗ੍ਹਾ ਤੁਸੀਂ ਇਸ ਨੂੰ ਕੱਦੂਕਸ ਕਰ ਵੀ ਲਗਾ ਸਕਦੇ ਹੋ।


ਟੀ ਬੈਗਸ
ਟੀ ਬੈਗਸ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਅਤੇ ਟੈਨਿਕ ਅੱਖਾਂ ਦੇ ਹੇਠਾਂ ਦੀ ਸੋਜ ਨੂੰ ਘੱਟ ਕਰਕੇ ਝੁਰੜੀਆਂ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਟੀ ਬੈਗਸ ਨੂੰ ਗਰਮ ਪਾਣੀ 'ਚ ਭਿਓ ਕੇ ਕੁਝ ਮਿੰਟ ਲਈ ਫਰਿੱਜ਼ 'ਚ ਰੱਖ ਦਿਓ। ਇਸ ਦੇ ਬਾਅਦ 5-5 ਮਿੰਟ ਲਈ ਅੱਖਾਂ 'ਤੇ ਇਸ ਨੂੰ ਰੱਖੋ।


ਕੇਲਾ
ਕੇਲਾ ਅੱਖਾਂ ਦੇ ਆਲੇ-ਦੁਆਲੇ ਦੀ ਢਿੱਲੀ ਸਕਿਨ ਨੂੰ ਟਾਈਟ ਕਰਨ ਦੇ ਨਾਲ ਡਾਰਕ ਸਰਕਲਸ ਨੂੰ ਵੀ ਦੂਰ ਕਰਨ 'ਚ ਮਦਦ ਕਰਦਾ ਹੈ। ਕੇਲੇ ਨੂੰ ਪੀਸ ਲਓ ਅਤੇ ਇਸ 'ਚ ਹਲਕਾ ਗੁਲਾਬ ਜਲ ਮਿਲਾ ਲਓ। ਇਸ ਨੂੰ ਅੱਖਾਂ ਦੇ ਕੋਲ ਅੱਧਾ ਘੰਟਾ ਰੱਖਣ ਦੇ ਬਾਅਦ ਕੋਸੇ ਪਾਣੀ ਨਾਲ ਧੋ ਲਓ। ਇਸ ਦੇ ਇਲਾਵਾ ਤੁਸੀਂ ਕੇਲੇ ਦੀ ਮਦਦ ਨਾਲ ਅੱਖਾਂ ਦੇ ਚਾਰੇ ਪਾਸੇ ਮਾਲਿਸ਼ ਵੀ ਕਰ ਸਕਦੀ ਹੋ। ਕੇਲੇ ਦੀ ਜਗ੍ਹਾ ਤੁਸੀਂ ਚਾਹੋ ਤਾਂ ਕੇਲੇ ਦੇ ਛਿਲਕੇ ਦੀ ਵੀ ਵਰਤੋਂ ਕਰ ਸਕਦੀ ਹੋ।

Aarti dhillon

This news is Content Editor Aarti dhillon