ਜੈਤੂਨ ਦੇ ਤੇਲ ਸਣੇ ਇਹ ਘਰੇਲੂ ਨੁਸਖ਼ੇ ਯੂਰਿਕ ਐਸਿਡ ਦੀ ਸਮੱਸਿਆਂ ਨੂੰ ਕਰਦੇ ਨੇ ਦੂਰ

02/07/2021 5:23:48 PM

ਨਵੀਂ ਦਿੱਲੀ-ਸਰੀਰ ਵਿਚ ਯੂਰਿਕ ਐਸਿਡ ਪਿਊਰਿਨ ਦੇ ਟੁੱਟਣ ਨਾਲ ਬਣਦਾ ਹੈ। ਜੋ ਸਾਡੇ ਖ਼ੂਨ ਰਾਹੀਂ ਕਿਡਨੀ ਤੱਕ ਪਹੁੰਚਦਾ ਹੈ ਅਤੇ ਯੂਰਿਕ ਐਸਿਡ ਸਰੀਰ ਤੋਂ ਬਾਹਰ ਪੇਸ਼ਾਬ ਰਾਹੀਂ ਨਿਕਲ ਜਾਂਦਾ ਹੈ ਪਰ ਕਈ ਵਾਰ ਇਹ ਯੂਰਿਕ ਐਸਿਡ ਸਰੀਰ ਵਿਚ ਰਹਿ ਜਾਂਦਾ ਹੈ ਅਤੇ ਇਸ ਦੀ ਮਾਤਰਾ ਵਧਣ ਲੱਗਦੀ ਹੈ। ਜਿਸ ਨਾਲ ਗਠੀਏ ਜਿਹੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਯੂਰਿਕ ਐਸਿਡ ਦੀ ਮਾਤਰਾ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।ਸਰੀਰ ਵਿਚ ਯੂਰਿਕ ਐਸਿਡ ਕਈ ਕਾਰਨਾਂ ਦੇ ਕਰਕੇ ਵਧ ਸਕਦਾ ਹੈ। ਕਈ ਵਾਰ ਸਰੀਰ ਵਿਚ ਕਿਡਨੀ ਦਾ ਸਹੀ ਤਰ੍ਹਾਂ ਕੰਮ ਨਾ ਕਰਨ ਦੇ ਕਾਰਨ ਵੀ ਯੂਰਿਕ ਐਸਿਡ ਦੀ ਮਾਤਰਾ ਵਧ ਜਾਂਦੀ ਹੈ। ਇਸ ਤੋਂ ਇਲਾਵਾ ਖਾਣੇ ਵਿਚ ਪਿਊਰਿਨ ਦੀ ਮਾਤਰਾ ਦੀ ਕਮੀ ਦੇ ਕਾਰਨ ਵੀ ਸਰੀਰ ਵਿਚ ਯੂਰਿਕ ਐਸਿਡ ਵਧਣ ਲੱਗਦਾ ਹੈ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਯੂਰਿਕ ਐਸਿਡ ਵਧਣ ਦੇ ਮੁੱਖ ਲੱਛਣ ਅਤੇ ਅਸਰਦਾਰ ਘਰੇਲੂ ਨੁਸਖ਼ੇ।

ਯੂਰਿਕ ਐਸਿਡ ਵਧਣ ਦੇ ਲੱਛਣ

ਸ਼ੁਰੂਆਤ ਵਿਚ ਯੂਰਿਕ ਐਸਿਡ ਵਧਣ ਦਾ ਪਤਾ ਨਹੀਂ ਲੱਗਦਾ ਪਰ ਇਸ ਦੇ ਕੁਝ ਲੱਛਣ ਦਿਖਾਈ ਦਿੰਦੇ ਹਨ।

ਜੋੜਾਂ ਵਿਚ ਦਰਦ ਹੋਣਾ

ਉੱਠਣ-ਬੈਠਣ 'ਚ ਪ੍ਰੇਸ਼ਾਨੀ ਹੋਣੀ

ਉਂਗਲਾਂ ਵਿਚ ਸੋਜ ਆ ਜਾਣੀ

ਜੋੜਾਂ ਵਿਚ ਗੰਢ ਬਣ ਜਾਣੀ

ਹੱਥਾਂ ਦੀਆਂ ਉਂਗਲਾਂ ਵਿਚ ਚੁਭਨ ਜਿਹਾ ਦਰਦ ਮਹਿਸੂਸ ਹੋਣਾ

ਥੋੜ੍ਹਾ ਜਿਹਾ ਕੰਮ ਕਰਦੇ ਥਕਾਵਟ ਹੋਣੀ

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ

ਯੂਰਿਕ ਐਸਿਡ ਲਈ ਅਸਰਦਾਰ ਘਰੇਲੂ ਨੁਸਖੇ

ਚੌਬਚੀਨੀ ਦਾ ਚੂਰਨ

ਤੁਹਾਨੂੰ ਇਹ ਚੂਰਨ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਰੋਜ਼ਾਨਾ ਇਸ ਦਾ ਅੱਧਾ ਚਮਚ ਸਵੇਰੇ ਖਾਲੀ ਢਿੱਡ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਨਾਲ ਲਓ। ਕੁਝ ਦਿਨਾਂ ਵਿੱਚ ਯੂਰਿਕ ਐਸਿਡ ਬਿਲਕੁਲ ਠੀਕ ਹੋ ਜਾਵੇਗਾ। ਇਹ ਨੁਸਖ਼ਾ ਬਹੁਤ ਹੀ ਜ਼ਿਆਦਾ ਅਸਰਦਾਰ ਹੈ।

ਭਰਪੂਰ ਫਾਈਬਰ ਵਾਲਾ ਖਾਣਾ

ਜੇ ਤੁਹਾਡੇ ਸਰੀਰ ਵਿਚ ਯੂਰਿਕ ਐਸਿਡ ਦੀ ਮਾਤਰਾ ਵਧਣ ਲੱਗੀ ਹੈ ਤਾਂ ਤੁਸੀਂ ਭਰਪੂਰ ਫਾਈਬਰ ਵਾਲੇ ਭੋਜਨ ਦੀ ਵਰਤੋਂ ਕਰੋ। ਜਿਵੇਂ ਦਲੀਆ, ਪਾਲਕ , ਬ੍ਰੋਕਲੀ ਇਸ ਦੀ ਵਰਤੋਂ ਵੱਧ ਤੋਂ ਵੱਧ ਕਰੋ। ਇਸ ਨਾਲ ਯੂਰਿਕ ਐਸਿਡ ਕੰਟਰੋਲ ਹੋ ਜਾਵੇਗਾ।

ਜੈਤੂਨ ਦਾ ਤੇਲ

ਯੂਰਿਕ ਐਸਿਡ ਦੀ ਮਾਤਰਾ ਵਧਣ ਤੇ ਆਪਣਾ ਖਾਣਾ ਜੈਤੂਨ ਦੇ ਤੇਲ ਵਿਚ ਬਣਾਓ। ਇਸ ਤੇਲ ਵਿਚ ਵਿਟਾਮਿਨ ਈ ਭਰਪੂਰ ਮਾਤਰਾ ਵਿਚ ਹੁੰਦਾ ਹੈ। ਜੋ ਖਾਣੇ ਨੂੰ ਪੋਸ਼ਕ ਤੱਤਾਂ ਨਾਲ ਭਰਪੂਰ ਬਣਾਉਂਦਾ ਹੈ ਅਤੇ ਯੂਰਿਕ ਐਸਿਡ ਘੱਟ ਹੋ ਜਾਂਦਾ ਹੈ।

ਅਸ਼ਵਗੰਧਾ

ਇਕ ਚਮਚਾ ਸ਼ਹਿਦ ਅਤੇ ਅੱਧਾ ਚਮਚਾ ਅਸ਼ਵਗੰਧਾ ਚੂਰਨ ਇਕ ਕੱਪ ਗਰਮ ਦੁੱਧ ਨਾਲ ਮਿਲਾ ਕੇ ਪੀਓ। ਇਸ ਨਾਲ ਯੂਰਿਕ ਐਸਿਡ ਕੰਟਰੋਲ 'ਚ ਰਹੇਗਾ। ਰੋਜ਼ਾਨਾ ਇਹ ਦੁੱਧ ਪੀਣ ਨਾਲ ਕੁਝ ਦਿਨਾਂ ਵਿਚ ਯੂਰਿਕ ਐਸਿਡ ਠੀਕ ਹੋ ਜਾਵੇਗਾ।

ਇਹ ਵੀ ਪੜ੍ਹੋ:ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਜ਼ਰੂਰ ਖਾਓ ਚੀਕੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

ਔਲਿਆਂ ਦਾ ਜੂਸ ਅਤੇ ਐਲੋਵੇਰਾ ਜੂਸ

ਰੋਜ਼ਾਨਾ ਔਲਿਆਂ ਦਾ ਜੂਸ ਅਤੇ ਐਲੋਵੇਰਾ ਦਾ ਜੂਸ ਮਿਲਾ ਕੇ ਸਵੇਰੇ ਸ਼ਾਮ ਖਾਣਾ ਖਾਣ ਤੋਂ ਦਸ ਮਿੰਟ ਪਹਿਲਾਂ ਲਓ। ਇਸ ਜੂਸ ਨੂੰ ਪੀਣ ਨਾਲ ਯੂਰਿਕ ਐਸਿਡ ਘੱਟ ਹੋਣ ਲੱਗਦਾ ਹੈ।

ਚੈਰੀ ਖਾਓ

ਯੂਰਿਕ ਐਸਿਡ ਤੋਂ ਤੁਰੰਤ ਨਿਜ਼ਾਤ ਪਾਉਣ ਲਈ ਰੋਜ਼ਾਨਾ ਚੈਰੀ ਦੀ ਵਰਤੋਂ ਜ਼ਰੂਰ ਕਰੋ। ਇਸ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਯੂਰਿਕ ਐਸਿਡ ਨੂੰ ਬਹੁਤ ਜਲਦ ਘੱਟ ਕਰਦੇ ਹਨ।

 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon