ਸਿਹਤ ਲਈ ਹਾਨੀਕਾਰਕ ਹੋ ਸਕਦੈ 'ਹਾਈ ਪ੍ਰੋਟੀਨ', ਜਾਣੋ ਭਾਰ ਦੇ ਹਿਸਾਬ ਨਾਲ ਹੋਵੇ ਕਿੰਨੀ ਮਾਤਰਾ

03/30/2022 3:04:32 PM

ਨਵੀਂ ਦਿੱਲੀ- ਪ੍ਰੋਟੀਨ ਮਨੁੱਖੀ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਕਾਰਕ ਹੈ। ਇਹ ਹੱਡੀਆਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ 'ਚ ਸਹਾਇਤਾ ਕਰਦਾ ਹੈ। ਸਾਡੇ ਸਰੀਰ 'ਚ 18 ਤੋਂ 20 ਫੀਸਦੀ ਭਾਰ ਪ੍ਰੋਟੀਨ ਦੇ ਕਾਰਨ ਹੁੰਦਾ ਹੈ। ਪ੍ਰੋਟੀਨ ਸਰੀਰ ਦੇ ਟਿਸ਼ੂਆਂ ਨੂੰ ਵੀ ਸਿਹਤਮੰਦ ਰੱਖਦਾ ਹੈ। ਇਸ ਦੇ ਗੁਣਾਂ ਨੂੰ ਦੇਖਦੇ ਹੋਏ ਜਿਮ ਜਾਂ ਵਰਕਆਊਟ ਕਰਨ ਵਾਲੇ ਲੋਕ ਇਸ ਦੇ ਸਪਲੀਮੈਂਟ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ ਸਰੀਰ 'ਚ ਜ਼ਿਆਦਾ ਮਾਤਰਾ 'ਚ ਪ੍ਰੋਟੀਨ ਦਾ ਸੇਵਨ ਕਰਨ ਨਾਲ ਸਰੀਰ 'ਚ ਬਹੁਤ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਹਨ। ਹਾਲਾਂਕਿ ਸ਼ੁਰੂਆਤ 'ਚ ਇਸ ਦੇ ਲੱਛਣ ਦਿਖਾਈ ਨਹੀਂ ਦਿੰਦੇ। ਪਰ ਹੌਲੀ-ਹੌਲੀ ਇਸ ਦਾ ਸਰੀਰ 'ਚ ਅਸਰ ਦਿਖਾਈ ਦੇ ਜਾਂਦਾ ਹੈ। ਤਾਂ ਚੱਲੋ ਦੱਸਦੇ ਹਾਂ ਕਿ ਇਸ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਬਾਰੇ 'ਚ...
ਕਿਉਂ ਹਾਨੀਕਾਰਕ ਹੁੰਦਾ ਹੈ ਪ੍ਰੋਟੀਨ
ਜ਼ਿਆਦਾ ਮਾਤਰਾ 'ਚ ਪ੍ਰੋਟੀਨ ਸਿਹਤ ਦੇ ਲਈ ਹਾਨੀਕਾਰਕ ਹੋ ਸਕਦੀ ਹੈ। ਇਸ ਦੇ ਪ੍ਰਭਾਵ ਨਾਲ ਕਿਡਨੀ 'ਚ ਪਰੇਸ਼ਾਨੀ, ਕਬਜ਼ ਦੀ ਸਮੱਸਿਆ, ਹੱਡੀਆਂ 'ਚ ਕਮਜ਼ੋਰੀ, ਡਿਹਾਈਡਰੇਸ਼ਨ, ਜੋੜਾਂ 'ਚ ਦਰਦ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਦਾ ਕਾਰਨ ਹੈ ਕਿ ਸਰੀਰ ਜ਼ਿਆਦਾ ਪ੍ਰੋਟੀਨ ਦੀ ਮਾਤਰਾ ਨੂੰ ਪਚਾ ਨਹੀਂ ਪਾਉਂਦਾ ਅਤੇ ਸਰੀਰ 'ਚ ਕੀਟੋਸ ਦੀ ਮਾਤਰਾ ਵਧ ਜਾਂਦੀ ਹੈ। ਕੀਟੋਸ ਇਕ ਅਜਿਹਾ ਜ਼ਹਿਰੀਲਾ ਪਦਾਰਥ ਹੈ ਜੋ ਸਰੀਰ ਨੂੰ ਨੁਕਸਾਨ ਪਹੰਚਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਪਦਾਰਥ ਨੂੰ ਸਰੀਰ ਤੋਂ ਬਾਹਰ ਕੱਢਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਪਾਣੀ ਦੇ ਸੇਵਨ ਤੋਂ ਬਿਨਾਂ ਇਹ ਪਦਾਰਥ ਸਰੀਰ ਤੋਂ ਬਾਹਰ ਨਹੀਂ ਨਿਕਲਦਾ। 


ਕਿਡਨੀ ਨੂੰ ਹੁੰਦੈ ਨੁਕਸਾਨ 
ਗੁਰਦੇ ਖੂਨ 'ਚ ਪ੍ਰੋਟੀਨ ਨੂੰ ਸਾਫ ਕਰਨ ਦਾ ਕੰਮ ਕਰਦੇ ਹਨ। ਜਦੋਂ ਵੀ ਸਰੀਰ 'ਚ ਪ੍ਰੋਟੀਨ ਦੀ ਮਾਤਰਾ ਵਧਦੀ ਹੈ ਤਾਂ ਇਸ ਨਾਲ ਕਿਡਨੀ 'ਤੇ ਦਬਾਅ ਵਧ ਜਾਂਦਾ ਹੈ। ਸਰੀਰ ਤੋਂ ਵਾਧੂ ਨਾਈਟ੍ਰੋਜਨ ਕੱਢਣ ਲਈ ਕਿਡਨੀ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜਿਸ ਨਾਲ ਕਈ ਵਾਰ ਕਿਡਨੀ ਖਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ।


ਕਬਜ਼ 
ਪ੍ਰੋਟੀਨ ਯੁਕਤ ਆਹਾਰ 'ਚ ਫਾਈਬਰ ਦੀ ਘਾਟ ਹੁੰਦੀ ਹੈ। ਖਾਣਾ ਪਚਾਉਣ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੁੰਦਾ ਹੈ। ਪਰ ਇਸ ਦੀ ਜ਼ਿਆਦਾ ਵਰਤੋਂ ਨਾਲ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਪ੍ਰੋਟੀਨ ਦੇ ਕਾਰਨ ਢਿੱਡ ਨਾਲ ਸਬੰਧੀ ਹੋਰ ਵੀ ਸਮੱਸਿਆਵਾਂ ਸਰੀਰ ਨੂੰ ਘੇਰ ਲੈਂਦੀਆਂ ਹਨ।
ਹੱਡੀਆਂ ਕਮਜ਼ੋਰ
ਖੁਰਾਕ 'ਚ ਪ੍ਰੋਟੀਨ ਯੁਕਤ ਆਹਾਰ ਜ਼ਿਆਦਾ ਸ਼ਾਮਲ ਕਰਨ ਨਾਲ ਕੈਲਸ਼ੀਅਮ ਦੀ ਘਾਟ ਹੁੰਦੀ ਹੈ ਅਤੇ ਹੱਡੀਆਂ ਨੂੰ ਪੂਰੀ ਮਾਤਰਾ 'ਚ ਪੋਸ਼ਣ ਨਹੀਂ ਮਿਲ ਪਾਉਂਦਾ। ਇਸ ਨਾਲ ਹੱਡੀਆਂ 'ਚ ਕਮਜ਼ੋਰੀ ਆ ਸਕਦੀ ਹੈ।


ਦਿਲ ਦੀ ਬਿਮਾਰੀ
ਇਸ ਨਾਲ ਸਰੀਰ 'ਚ ਸੈਚੁਰੇਟਿਡ ਫੈਟ ਅਤੇ ਕੋਲੈਸਟਰੋਲ ਦੀ ਮਾਤਰਾ ਵਧਣ ਲੱਗਦੀ ਹੈ। ਜੋ ਬੁਰੇ ਕੋਲੈਸਟਰੋਲ ਨੂੰ ਵਧਾ ਕੇ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਜਾਂਦੀ ਹੈ। ਜੋ ਲੋਕ ਉੱਚ ਪ੍ਰੋਟੀਨ ਡਾਈਟ ਲਈ ਮਾਸਾਹਾਰੀ ਭੋਜਨ ਦਾ ਸੇਵਨ ਕਰਦੇ ਹਨ। ਉਨ੍ਹਾਂ ਦੇ ਸਰੀਰ 'ਚ ਕੋਲੈਸਟਰੋਲ ਦੀ ਮਾਤਰਾ ਵਧ ਜਾਂਦੀ ਹੈ। ਇਸ ਨਾਲ ਦਿਲ ਦੇ ਰੋਗਾਂ ਦਾ ਖ਼ਤਰਾ ਹੋਰ ਵੀ ਵਧ ਜਾਂਦਾ ਹੈ।


ਪੋਸ਼ਕ ਤੱਤਾਂ ਦੀ ਘਾਟ
ਪ੍ਰੋਟੀਨ ਯੁਕਤ ਆਹਾਰ ਦਾ ਸੇਵਨ ਕਰਨ ਨਾਲ ਭੁੱਖ ਘੱਟ ਲੱਗਦੀ ਹੈ। ਜਿਸ ਨਾਲ ਸਰੀਰ 'ਚ ਬਾਕੀ ਪੋਸ਼ਕ ਤੱਤਾਂ ਦੀ ਘਾਟ ਹੋ ਜਾਂਦੀ ਹੈ। ਸਰੀਰ ਨੂੰ ਪ੍ਰੋਟੀਨ ਦੇ ਨਾਲ-ਨਾਲ ਵਿਟਾਮਿਨਸ, ਖਣਿਜ, ਫਾਈਬਰ ਅਤੇ ਮਿਨਰਲਸ ਦੀ ਵੀ ਪੂਰੀ ਮਾਤਰਾ 'ਚ ਲੋੜ ਹੁੰਦੀ ਹੈ। ਇਸ ਦੀ ਸਰੀਰ 'ਚ ਘਾਟ ਹੋਣ ਨਾਲ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 
ਯੂਰਿਕ ਐਸਿਡ ਵਧਦਾ ਹੈ
ਜ਼ਿਆਦਾ ਮਾਤਰਾ 'ਚ ਪ੍ਰੋਟੀਨ ਦਾ ਸੇਵਨ ਕਰਨ ਨਾਲ ਸਰੀਰ 'ਚ ਯੂਕਿਰ ਐਸਿਡ ਦੀ ਮਾਤਰਾ ਵਧ ਜਾਂਦੀ ਹੈ। ਉਂਝ ਯੂਰਿਕ ਐਸਿਡ ਵਧਣ ਦੀ ਸਮੱਸਿਆ 40 ਤੋਂ ਜ਼ਿਆਦਾ ਲੋਕਾਂ ਨੂੰ ਹੁੰਦੀ ਹੈ। ਪਰ ਗਲਤ ਖਾਣ ਪੀਣ ਅਤੇ ਸਿਹਤ ਦਾ ਧਿਆਨ ਨਾ ਰੱਖਣ ਦੇ ਕਾਰਨ ਇਹ ਸਮੱਸਿਆ ਘੱਟ ਉਮਰ ਵਾਲੇ ਲੋਕਾਂ ਦੀ ਵੀ ਹੋ ਸਕਦੀ ਹੈ।


ਨੋਟ- ਜੇਕਰ ਤੁਹਾਡਾ ਭਾਰ 80 ਕਿਲੋ ਹੈ ਤਾਂ ਤੁਸੀਂ ਆਪਣੀ ਖੁਰਾਕ 'ਚ 1 ਕਿਲੋ ਗ੍ਰਾਮ ਪ੍ਰੋਟੀਨ ਸ਼ਾਮਲ ਕਰ ਸਕਦੇ ਹੋ। ਭਾਰ ਦੇ ਹਿਸਾਬ ਨਾਲ ਪ੍ਰੋਟੀਨ ਦਾ ਸੇਵਨ ਕਰੋ। 

Aarti dhillon

This news is Content Editor Aarti dhillon