ਇਕੋ ਜਿਹੇ ਨਹੀਂ ਹਨ ਹੀਟ ਕ੍ਰੈਂਪ, ਥਕਾਵਟ ਅਤੇ ਹੀਟ ਸਟ੍ਰੋਕ

06/14/2019 9:13:10 AM

ਨਵੀਂ ਦਿੱਲੀ (ਬਿਊਰੋ) — ਜ਼ਿਆਦਾਤਰ ਗਰਮੀ ਹੋਣ ਕਾਰਨ ਕਈ ਵਾਰ ਕ੍ਰੈਂਪ ਪੈ ਜਾਂਦਾ ਹੈ ਅਤੇ ਨਾਲ ਹੀ ਗਰਮੀ 'ਚ ਜ਼ਿਆਦਾ ਦੇਰ ਤੱਕ ਰਹਿਣ ਨਾਲ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ। ਅਜਿਹੇ 'ਚ ਲੋਕ ਹੀਟ ਕ੍ਰੈਂਪ ਅਤੇ ਥਕਾਵਟ ਨੂੰ ਹੀਟ ਸਟ੍ਰੋਕ ਸਮਝਣ ਲੱਗਦੇ ਹਨ, ਜਦਕਿ ਅਜਿਹਾ ਨਹੀਂ ਹੈ। ਇਹ ਤਿੰਨੇ ਚੀਜ਼ਾਂ ਇਕ-ਦੂਜੇ ਤੋਂ ਵੱਖ ਹਨ। ਡਾਕਟਰ ਦੱਸਦੇ ਹਨ ਕਿ ਆਰਮਪਿਟ ਟੈਸਟ ਨਾਲ ਤਿੰਨਾਂ ਵਿਚਾਲੇ ਫਰਕ ਸਥਾਪਤ ਕਰਨ 'ਚ ਮਦਦ ਮਿਲ ਸਕਦੀ ਹੈ। ਨਾਲ ਹੀ ਜੇਕਰ ਇਨ੍ਹਾਂ ਚੀਜ਼ਾਂ ਤੋਂ ਬਚਣਾ ਹੈ ਤਾਂ ਸਰੀਰ ਨੂੰ ਹਾਈਡ੍ਰੇਟ ਰੱਖੋ।

ਆਮ ਤੌਰ 'ਤੇ ਗਰਮੀ ਨਾਲ ਹੋਣ ਵਾਲੀ ਥਕਾਵਟ ਅਤੇ ਹੀਟ ਸਟ੍ਰੋਕ ਦੋਨੋਂ ਬੁਖਾਰ, ਡਿਹਾਈਡ੍ਰੇਸ਼ਨ, ਸਿਰਦਰਦ, ਪਿਆਸ, ਉਲਟੀ ਆਦਿ ਲੱਛਣਾਂ ਦੇ ਰੂਪ ਦਿਖਾਈ ਦੇ ਸਕਦੇ ਹਨ ਜਦਕਿ ਥਕਾਵਟ ਅਤੇ ਹੀਟ ਸਟ੍ਰੋਕ ਵਿਚਾਲੇ ਵੱਡਾ ਫਰਕ ਹੁੰਦਾ ਹੈ। ਡਾਕਟਰ ਕਹਿੰਦੇ ਹਨ ਕਿ ਜਦੋਂ ਕਦੇ ਥਕਾਵਟ ਹੁੰਦੀ ਹੈ ਤਾਂ ਉਸ ਵਿਚ ਸਰੀਰ ਦਾ ਤਾਪਮਾਨ 37 ਤੋਂ 40 ਸੈਲਸੀਅਸ ਵਿਚਾਲੇ ਹੁੰਦਾ ਹੈ। ਉਥੇ ਹੀਟ ਸਟ੍ਰੋਕ 'ਚ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਕੁਝ ਹੀ ਮਿੰਟਾਂ ਅੰਦਰ ਇਸ ਨੂੰ ਘੱਟ ਕਰਨ ਦੀ ਲੋੜ ਹੁੰਦੀ ਹੈ। ਇਸ ਦੇ ਇਲਾਵਾ ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਗਰਮੀਆਂ ਦੌਰਾਨ ਹਰ ਕਿਸੇ ਲਈ ਇਕ ਮੈਡੀਕਲ ਵਰਤ ਦਾ ਮਹੱਤਵ ਤੈਅ ਕੀਤਾ ਜਾਣਾ ਚਾਹੀਦਾ ਹੈ। ਵਰਤ ਦਾ ਸਭ ਤੋਂ ਸੌਖਾ ਤਰੀਕਾ ਇਹ ਹੋ ਸਕਦਾ ਹੈ ਕਿ ਹਫਤੇ 'ਚ ਇਕ ਵਾਰ ਕਾਰਬੋਹਾਈਡ੍ਰੇਟ ਨਾ ਖਾਧਾ ਜਾਵੇ ਅਤੇ ਸਿਰਫ ਫਲਾਂ ਤੇ ਸਬਜ਼ੀਆਂ ਦਾ ਸੇਵਨ ਕੀਤਾ ਜਾਵੇ।