ਦਿਲ ਤੇ ਕਿਡਨੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੈ ‘ਸੇਂਧਾ ਲੂਣ’, ਵਰਤੋਂ ਕਰਨ ’ਤੇ ਇਨ੍ਹਾਂ ਰੋਗਾਂ ਤੋਂ ਵੀ ਮਿਲੇਗੀ ਨਿਜ਼ਾ

04/19/2021 6:03:21 PM

ਜਲੰਧਰ (ਬਿਊਰੋ) - ਸਿਹਤ ਦੇ ਮੁਤਾਬਕ ਜ਼ਿਆਦਾ ਲੂਣ ਖਾਣਾ ਹਾਨੀਕਾਰਕ ਹੁੰਦਾ ਹੈ। ਸਾਰੇ ਲੂਣਾਂ ’ਚੋਂ ਸੇਂਧਾ ਲੂਣ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਆਯੂਰਵੈਦ 'ਚ ਸੇਂਧਾ ਲੂਣ ਸਿਹਤ ਲਈ ਫ਼ਾਇਦੇਮੰਦ ਮੰਨਿਆ ਗਿਆ ਹੈ। ਇਸ ਨੂੰ ਰਾਕ ਸਾਲਟ, ਵਰਤ ਦਾ ਲੂਣ ਅਤੇ ਲਾਹੋਰੀ ਲੂਣ ਨਾਲ ਵੀ ਕਿਹਾ ਜਾਂਦਾ ਹੈ। ਇਹ ਲੂਣ ਬਿਨਾਂ ਰਿਫਾਇਨ ਦੇ ਤਿਆਰ ਕੀਤਾ ਜਾਂਦਾ ਹੈ। ਸੇਂਧਾ ਲੂਣ 'ਚ ਕੈਲਸ਼ੀਅਮ, ਪੋਟੇਸ਼ੀਅਮ ਤੇ ਮੈਗਨੀਸ਼ੀਅਮ ਮਿਨਰਲਸ ਪਾਏ ਜਾਂਦੇ ਹਨ, ਜੋ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਇਹ ਲੂਣ ਪਾਚਕ ਰਸਾਂ ਦਾ ਵੀ ਨਿਰਮਾਣ ਕਰਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕਾਬੂ ’ਚ ਕਰਨ ਦਾ ਕੰਮ ਕਰਦਾ ਹੈ। ਆਓ ਜਾਣਦੇ ਹਾਂ ਇਸ ਨਮਕ ਦੇ ਫ਼ਾਇਦੇ...

1. ਬਲੱਡ ਪ੍ਰੈਸ਼ਰ 
ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਲੋਕਾਂ ਨੂੰ ਸੇਂਧਾ ਲੂਣ ਖਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹ ਕੋਲੈਸਟਰੋਲ ਘੱਟ ਕਰਨ 'ਚ ਵੀ ਮਦਦ ਕਰਦਾ ਹੈ, ਜਿਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਜਾਂਦਾ ਹੈ।

2. ਥਕਾਵਟ
ਜੇਕਰ ਤੁਹਾਨੂੰ ਕੋਈ ਵੀ ਕੰਮ ਕਰਦੇ ਸਮੇਂ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਤੁਹਾਨੂੰ ਸੇਂਧਾ ਲੂਣ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਥਕਾਵਟ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ । 

ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ

3. ਦਿਲ ਤੇ ਕਿਡਨੀ ਸਬੰਧਤ ਪਰੇਸ਼ਾਨੀਆਂ ਨੂੰ ਕਰੇ ਦੂਰ
ਜਿਨ੍ਹਾਂ ਲੋਕਾਂ ਨੂੰ ਦਿਲ ਤੇ ਕਿਡਨੀ ਸਬੰਧਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ ਉਹ ਸੇਂਧਾ ਲੂਣ ਦੀ ਵਰਤੋਂ ਕਰਨ। ਦਿਲ ਅਤੇ ਕਿਡਨੀ ਲਈ ਇਹ ਲੂਣ ਬਹੁਤ ਫ਼ਾਇਦੇਮੰਦ ਹੈ।

4. ਪੱਥਰੀ ਦੀ ਸਮੱਸਿਆ
ਜੇਕਰ ਤੁਹਾਨੂੰ ਪੱਥਰੀ ਦੀ ਸਮੱਸਿਆ ਹੈ ਤਾਂ ਸੇਂਧਾ ਲੂਣ ਅਤੇ ਨਿੰਬੂ ਨੂੰ ਪਾਣੀ 'ਚ ਮਿਲਾ ਕੇ ਪੀਓ। ਇਸ ਨਾਲ ਪੱਥਰੀ ਗਲਣ ਲੱਗ ਜਾਵੇਗੀ।

ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ 

5. ਤਣਾਅ ਨੂੰ ਕਰੇ ਘੱਟ
ਸੇਂਧਾ ਲੂਣ ਸਰੀਰ ’ਚ ਸੇਰੋਟੋਨਿਨ ਅਤੇ ਮੇਲਾਟੋਨਿਨ ਹਾਰਮੋਨਜ਼ ਦੀ ਮਾਤਰਾ ਬਣਾਈ ਰੱਖਦਾ ਹੈ। ਇਸ ਨਾਲ ਤਣਾਅ ਨਾਲ ਲੜਨ 'ਚ ਮਦਦ ਕਰਦੀ ਹੈ।

ਪੜ੍ਹੋ ਇਹ ਵੀ ਖ਼ਬਰਾਂ - Vastu Tips: ਕੀ ਤੁਸੀਂ ਵੀ ‘ਸਿਰਹਾਣੇ’ ਰੱਖ ਕੇ ਤਾਂ ਨਹੀਂ ਸੌਂਦੇ ਇਹ ਚੀਜ਼ਾਂ? ਹੋ ਸਕਦੈ ‘ਨੁਕਸਾਨ’

6. ਸਰੀਰ ਦੇ ਦਰਦ ਨੂੰ ਕਰੇ ਦੂਰ
ਜੇਕਰ ਤੁਹਾਡੇ ਸਰੀਰ ਵਿਚ ਦਰਦ ਰਹਿੰਦਾ ਹੈ ਤਾਂ ਤੁਸੀਂ ਆਪਣੇ ਖਾਣੇ ਵਿਚ ਸੇਂਧਾ ਲੂਣ ਦੀ ਵਰਤੋਂ ਕਰੋ। ਇਹ ਨਮਕ ਮਾਸਪੇਸ਼ੀਆਂ ਦੇ ਦਰਦ ਅਤੇ ਕੜਵੱਲ ਦੇ ਨਾਲ ਜੋੜਾਂ ਦੇ ਦਰਦ ਨੂੰ ਵੀ ਘੱਟ ਕਰਦਾ ਹੈ।

7. ਅਸਥਮਾ ਦੂਰ
ਅਸਥਮਾ, ਸ਼ੂਗਰ ਅਤੇ ਆਰਥਰਾਇਟਸ ਦੇ ਮਰੀਜ਼ਾਂ ਨੂੰ ਸੇਂਧਾ ਲੂਣ ਦੀ ਵਰਤੋਂ ਕਰਨੀ ਚਾਹੀਦੀ ਹੈ। ਸੇਂਧਾ ਲੂਣ ਇਨ੍ਹਾਂ ਸਾਰੀਆਂ ਬੀਮਾਰੀਆਂ ਲਈ ਫ਼ਾਇਦੇਮੰਦ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ‘ਮੋਟਾਪਾ’ ਘੱਟ ਕਰਨ ਲਈ ਰਸੋਈ ਦੀਆਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਬਹੁਤ ਜਲਦ ਹੋਵੇਗਾ ‘ਫ਼ਾਇਦਾ’

8. ਨੀਂਦ ਨਾ ਆਉਣ ਦੀ ਸਮੱਸਿਆ
ਨੀਂਦ ਨਾ ਆਉਣ ਦੀ ਸਮੱਸਿਆ ’ਤੇ ਸੇਂਧਾ ਲੂਣ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ। 

9. ਸਾਇਨਸ 'ਚ ਆਰਾਮ
ਸਾਇਨਸ ਦਾ ਦਰਦ ਪੂਰੇ ਸਰੀਰ ਨੂੰ ਪਰੇਸ਼ਾਨੀ ਦਿੰਦਾ ਹੈ। ਇਸ ਤੋਂ ਛੁਟਕਾਰਾ ਪਾਉਣ ਦੇ ਲਈ ਸੇਂਧਾ ਵਾਲੇ ਲੂਣ ਨਾਲ ਬਣੇ ਖਾਣੇ ਦੀ ਵਰਤੋਂ ਕਰਨੀ ਚਾਹੀਦੀ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ਥੋੜ੍ਹਾ ਜਿਹਾ ਕੰਮ ਕਰਨ ’ਤੇ ਕੀ ਤੁਹਾਨੂੰ ਵੀ ਮਹਿਸੂਸ ਹੁੰਦੀ ਹੈ ‘ਥਕਾਵਟ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

rajwinder kaur

This news is Content Editor rajwinder kaur