ਹਾਰਟ ਬਲਾਕੇਜ ਦੀ ਸਮੱਸਿਆ ਤੋਂ ਬਚਣਾ ਹੈ ਤਾਂ ਡਾਈਟ ''ਚ ਸ਼ਾਮਲ ਕਰੋ ਇਹ ਚੀਜ਼ਾਂ

05/18/2018 12:06:57 PM

ਨਵੀਂ ਦਿੱਲੀ— ਹਾਰਟ ਬਲਾਕੇਜ ਦੀ ਸਮੱਸਿਆ ਦਿਲ ਦੀ ਧੜਕਣ ਨਾਲ ਜੁੜੀ ਬੀਮਾਰੀ ਹੈ। ਇਹ ਦੋ ਤਰ੍ਹਾਂ ਦੀ ਹੁੰਦੀ ਹੈ ਜਨਮ ਤੋਂ ਹਾਰਟ ਬਲਾਕੇਜ ਦੀ ਸਮੱਸਿਆ ਨੂੰ ਕੋਨਗੇਨਿਟਲ ਹਾਰਟ ਬਲਾਕ ਕਹਿੰਦੇ ਹਨ ਅਤੇ ਵੱਡੇ ਹੋਣ 'ਤੇ ਹੋਣ ਵਾਲੀ ਹਾਰਟ ਬਲਾਕੇਜ ਦੀ ਸਮੱਸਆਿ ਨੂੰ ਐਕਵੀਰੇਡ ਹਾਰਟ ਬਲਾਕ ਰਹਿੰਦੇ ਹਨ। ਅੱਜਕਲ ਐਕਵੀਰੇਡ ਹਾਰਟ ਬਲਾਕ ਦੀ ਸਮੱਸਿਆ ਆਮ ਹੋ ਰਹੀ ਹੈ। ਇਸ ਦਾ ਇਲਾਜ ਐਂਜਿਓਪਲਾਸਟੀ ਅਤੇ ਮਹਿੰਗੀ ਦਵਾਈਆਂ ਜਾਂ ਫਿਰ ਬਾਈਪਾਸ ਸਰਜਰੀ ਹੈ। ਜੇ ਤੁਸੀਂ ਵੀ ਇਸ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ 'ਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰੋ। ਇਹ ਚੀਜ਼ਾਂ ਹਾਰਟ ਬਲਾਕੇਜ ਨੂੰ ਕਾਫੀ ਹੱਦ ਤਕ ਰੋਕ ਸਕਦੇ ਹਨ। ਇਸ ਤੋਂ ਇਲਾਵਾ ਇਹ ਫੂਡ ਧਮਨੀਆਂ ਨੂੰ ਸਾਫ ਕਰਕੇ ਬਲੱਡ ਫਲੋ ਨੂੰ ਵੀ ਠੀਕ ਰੱਖਦੇ ਹਨ ਅਤੇ ਕੋਲੈਸਟਰੋਲ ਨੂੰ ਵੀ ਨਹੀਂ ਜੰਮਣ ਦਿੰਦੇ।
ਹਾਰਟ ਬਲਾਕੇਜ ਦੇ ਲੱਛਣ
-
ਦਿਲ ਦੀ ਧੜਕਣ ਦਾ ਰੁਕ-ਰੁਕ ਕੇ ਚਲਣਾ
- ਚੱਕਰ ਆਉਣੇ ਜਾਂ ਬੇਹੋਸ਼ ਹੋ ਜਾਣਾ
- ਸਿਰ ਦਰਦ ਰਹਿਣਾ ਅਤੇ ਥੋੜ੍ਹਾ ਕੰਮ ਕਰਨ 'ਤੇ ਥਕਾਵਟ ਮਹਿਸੂਸ ਹੋਣਾ
- ਛਾਤੀ 'ਚ ਦਰਦ ਹੋਣਾ
ਹਾਰਟ ਬਲਾਕੇਜ ਤੋਂ ਬਚਣ ਦੇ ਘਰੇਲੂ ਉਪਾਅ
1. ਤਰਬੂਜ਼

ਅਮੀਨੋ ਐਸਿਡ ਨਾਲ ਭਰਪੂਰ ਤਰਬੂਜ਼ ਦੀ ਵਰਤੋਂ ਨਿਟ੍ਰਿਕ ਆਕਸਾਈਡ ਦਾ ਨਿਰਮਾਣ ਕਰਦੇ ਹਨ। ਨਿਟ੍ਰਿਕ ਆਕਸਾਈਡ ਧਮਨੀਆਂ ਨੂੰ ਰਿਲੈਕਸ ਕਰਨ, ਇੰਫਲਾਮੇਸ਼ਨ ਨੂੰ ਦੂਰ ਕਰਨ ਅਤੇ ਬਲੱਡ ਪ੍ਰੈਸ਼ਰ ਨੂੰ ਲੋਅ ਕਰਨ 'ਚ ਮਦਦ ਕਰਦਾ ਹੈ ਅਤੇ ਇਹ ਸਰੀਰ 'ਚ ਫੈਟ ਕੰਜ਼ਪਸ਼ਨ ਨੂੰ ਵੀ ਰੋਕਦਾ ਹੈ। ਪੇਟ 'ਚ ਘੱਟ ਫੈਟ ਹੋਣ ਕਾਰਨ ਹਾਰਟ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।

2. ਹਲਦੀ
ਹਲਦੀ 'ਚ ਮੌਜੂਦ ਵਿਟਾਮਿਨ ਬੀ6 ਹਾਰਟ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਇਸ ਲਈ ਹਲਦੀ ਵਾਲਾ ਦੁੱਧ ਪੀਓ।


3. ਨਿੰਬੂ ਪਾਣੀ
ਨਿੰਬੂ ਪਾਣੀ ਨੂੰ ਵੀ ਰੋਜ਼ਾਨਾ ਪੀਣ ਨਾਲ ਹਾਰਟ ਬਲਾਕੇਜ ਦੀ ਸੰਭਾਵਨਾ ਘੱਟ ਹੁੰਦੀ ਹੈ। ਇਸ 'ਚ ਐਂਟੀ ਆਕਸੀਡੈਂਟ ਮੌਜੂਦ ਹੁੰਦਾ ਹੈ ਜੋ ਸਰੀਰ 'ਚ ਖਰਾਬ ਕੋਲੈਸਟਰੋਲ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ।


4. ਇਲਾਇਚੀ
ਇਹ ਸਿਰਫ ਖਾਣੇ ਦਾ ਸੁਆਦ ਹੀ ਵਧਾਉਣ ਲਈ ਨਹੀਂ ਦਿਲ ਦੇ ਰੋਗੀਆਂ ਲਈ ਵੀ ਕਾਫੀ ਫਾਇਦੇਮੰਦ ਹੁੰਦੀ ਹੈ। ਆਯੁਰਵੇਦ 'ਚ ਇਸ ਨੂੰ ਦਿਲ ਦੇ ਇਲਾਜ ਲਈ ਔਸ਼ਧੀ ਦੇ ਰੂਪ 'ਚ ਵਰਤਿਆਂ ਜਾਂਦਾ ਹੈ।


5. ਆਲਿਵ ਆਇਲ
ਇਸ 'ਚ ਮੋਨੋਸੈਚੂਰੇਡ ਅੋਲਿਕ ਐਸਿਡ ਮੌਜੂਦ ਹੁੰਦਾ ਹੈ ਜੋ ਫੈਟੀ ਐਸਿਡ ਹੈ। ਇਹ ਖਰਾਬ ਕੋਲੈਸਟਰੋਲ ਨੂੰ ਘੱਟ ਕਰਕੇ ਚੰਗੇ ਕੋਲੈਸਟਰੋਲ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਐਂਟੀ ਆਕਸੀਡੈਂਟ ਬਲਾਕੇਜ ਹੋਣ ਤੋਂ ਰੋਕਦਾ ਹੈ।