Health : ਚਮੜੀ ’ਤੇ ਉੱਭਰੀਆਂ ਹੋਈਆਂ ਨਸਾਂ ਤੋਂ ਪਰੇਸ਼ਾਨ ਲੋਕ ਟਮਾਟਰ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਹੋਵੇਗਾ ਫ਼ਾ

09/17/2021 4:04:13 PM

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੀ ਚਮੜੀ ’ਤੇ ਨਾਸਾਂ ਉੱਭਰੀਆਂ ਹੋਈਆਂ ਵਿਖਾਈ ਦਿੰਦੀਆਂ ਹਨ। ਉੱਭਰੀਆਂ ਹੋਈਆਂ ਇਨ੍ਹਾਂ ਨਾਸਾਂ ਨੂੰ ਸਪਾਈਡਰ ਵੈਨਸ ਵੀ ਕਿਹਾ ਜਾਂਦਾ ਹੈ। ਇਹ ਸਪਾਈਡਰ ਵੈਨਸ ਖ਼ੂਨ ਦੀਆਂ ਨਸਾਂ ਹੁੰਦੀਆਂ ਹਨ, ਜਿਹੜੀਆਂ ਚਮੜੀ ਦੇ ਵਿਚਦੀ ਦਿਖਾਈ ਦਿੰਦੀਆਂ ਹਨ। ਇਹ ਲਾਲ, ਬੈਂਗਣੀ ਜਾਂ ਨੀਲੇ ਰੰਗ ਦੀਆਂ ਹੋ ਸਕਦੀਆਂ ਹਨ। ਸਪਾਈਡਰ ਵੈਨਸ ਜ਼ਿਆਦਾਤਰ ਪੈਰਾਂ ਅਤੇ ਚਿਹਰੇ ’ਤੇ ਦਿਖਾਈ ਦਿੰਦੀਆਂ ਹਨ। ਬਹੁਤ ਸਾਰੇ ਲੋਕ ਇਸ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ ਪਰ ਇਹ ਸਾਨੂੰ ਕੁਝ ਸੰਕੇਤ ਵੀ ਦਿੰਦੀਆਂ ਹਨ। ਜੇਕਰ ਤੁਸੀਂ ਵੀ ਸਪਾਈਡਰ ਵੈਨਸ ਤੋਂ ਪੀੜਤ ਹੋ ਤਾਂ ਤੁਹਾਨੂੰ ਫ਼ਿਕਰ ਕਰਨ ਦੀ ਲੋੜ ਨਹੀਂ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਾਂਗੇ, ਜਿਨ੍ਹਾਂ ਨਾਲ ਇਹ ਸਮੱਸਿਆ ਠੀਕ ਕੀਤੀ ਜਾ ਸਕਦੀ ਹੈ....

ਜਾਣੋ ਸਪਾਈਡਰ ਵੈਨਸ ਹੋਣ ਦੇ ਕਾਰਨ
50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਵਿੱਚ ਇਹ ਚੀਜ਼ ਆਮ ਹੁੰਦੀ ਹੈ। ਸਰੀਰ ’ਤੇ ਇਸ ਤਰ੍ਹਾਂ ਨਸਾਂ ਉਸ ਸਮੇਂ ਦਿਖਾਈ ਦਿੰਦੀਆਂ ਹਨ, ਜਦੋਂ ਨਸਾਂ ਵਿੱਚ ਮੌਜੂਦ ਵਾਲਵ ਕਮਜ਼ੋਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਵਧਦੀ ਉਮਰ, ਗਰਭ ਨਿਰੋਧਕ ਗੋਲੀਆਂ, ਗਰਭ ਅਵਸਥਾ, ਖ਼ਰਾਬ ਬਲੱਡ ਸਰਕੁਲੇਸ਼ਨ ਅਤੇ ਮੋਟਾਪੇ ਦੇ ਕਾਰਨ ਸਪਾਈਡਰ ਵੈਨਸ ਦਾ ਕਾਰਨ ਬਣਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਯੂਰਿਕ ਐਸਿਡ ਦੀ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਅਪਣਾਓ ‘ਅਜਵਾਇਨ’ ਸਣੇ ਇਹ ਘਰੇਲੂ ਨੁਸਖ਼ੇ

ਸਪਾਈਡਰ ਵੈਨਸ ਦਾ ਇਲਾਜ ਕਰਨ ਦੇ ਘਰੇਲੂ ਨੁਸਖ਼ੇ

ਸੇਬ ਦਾ ਸਿਰਕਾ
ਸਪਾਈਡਰ ਵੈਨਸ ਵਿੱਚ ਸੇਬ ਦਾ ਸਿਰਕਾ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਸੇਬ ਦੇ ਸਿਰਕੇ ਵਿੱਚ ਇੱਕ ਕੱਪੜੇ ਦਾ ਟੁਕੜਾ ਭਿਉਂ ਲਓ। ਇਸ ਕੱਪੜੇ ਨੂੰ ਸਪਾਈਡਰ ਵੈਨਸ ਵਾਲੀ ਜਗ੍ਹਾਂ ’ਤੇ ਲਪੇਟ ਲਓ। ਇਹ ਸੇਬ ਦਾ ਸਿਰਕਾ ਨਸਾਂ ਵਿੱਚ ਖੂਨ ਦੇ ਪ੍ਰਵਾਹ ਨੂੰ ਠੀਕ ਕਰਦਾ ਹੈ। ਇਸ ਬੀਮਾਰੀ ਨੂੰ ਬਿਲਕੁਲ ਠੀਕ ਕਰਨ ਲਈ ਰੋਜ਼ਾਨਾ ਦੋ ਚਮਚ ਸੇਬ ਦਾ ਸਿਰਕਾ ਇੱਕ ਗਿਲਾਸ ਪਾਣੀ ਵਿੱਚ ਮਿਲਾ ਕੇ ਪੀਓ।

ਅੰਗੂਰ ਦੇ ਬੀਜਾਂ ਦਾ ਰਸ
ਸਪਾਈਡਰ ਵੈਨਸ ਤੋਂ ਛੁਟਕਾਰਾ ਪਾਉਣ ਲਈ ਅੰਗੂਰ ਦੇ ਬੀਜਾਂ ਦਾ ਅਰਕ ਕਾਫੀ ਫ਼ਾਇਦੇਮੰਦ ਹੁੰਦਾ ਹੈ। ਅੰਗੂਰ ਦੇ ਬੀਜਾਂ ਦੇ ਅਰਕ ਵਿੱਚੋਂ ਬਾਇਓਫਲੇਵੋਨਾਇਡਸ ਹੁੰਦਾ ਹੈ, ਜੋ ਸਾਡਾ ਬਲੱਡ ਸਰਕੁਲੇਸ਼ਨ ਨੂੰ ਠੀਕ ਰੱਖਦਾ ਹੈ। ਜੇਕਰ ਤੁਹਾਡੀਆਂ ਨਸਾਂ ਇਸ ਤਰ੍ਹਾਂ ਦਿਖਾਈ ਦਿੰਦੀਆਂ ਹਨ, ਤਾਂ ਅੰਗੂਰ ਦੇ ਬੀਜਾਂ ਦੇ ਅਰਕ ਦਾ ਰੋਜ਼ਾਨਾ ਸੇਵਨ ਕਰੋ।

ਪੜ੍ਹੋ ਇਹ ਵੀ ਖ਼ਬਰ - Health Tips: ਕੀ ਤੁਹਾਡੇ ਪੈਰਾਂ ’ਤੇ ਚੜ੍ਹਦੀ ਹੈ ਵਾਰ-ਵਾਰ ਨਾੜ ਤਾਂ ਹਲਦੀ ਵਾਲਾ ਦੁੱਧ ਸਣੇ ਪੀਓ ਇਹ ਚੀਜ਼ਾਂ,ਹੋਵੇਗਾ ਫ਼ਾਇਦਾ

ਲਸਣ
ਲਸਣ ਵਿੱਚ ਐਂਟੀ ਆਕਸੀਡੈਂਟ ਅਤੇ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ। ਲਸਣ ਵਿੱਚ ਮੌਜੂਦ ਐਂਟੀਆਕਸੀਡੈਂਟ ਸਰੀਰ ਦੇ ਬਲੱਡ ਸਰਕੁਲੇਸ਼ਨ ਨੂੰ ਠੀਕ ਰੱਖਦੇ ਹਨ। ਇਸ ਨਾਲ ਸਪਾਈਡਰ ਵੈਨਸ ਦੀ ਸਮੱਸਿਆ ਘੱਟ ਹੁੰਦੀ ਹੈ। ਇਸ ਲਈ ਰੋਜ਼ਾਨਾ ਲਸਣ ਦਾ ਸੇਵਨ ਜ਼ਰੂਰ ਕਰੋ ।

ਹਰਾ ਟਮਾਟਰ
ਹਰੇ ਟਮਾਟਰ ਸਪਾਈਡਰ ਵੈਨਸ ਦਾ ਇਲਾਜ ਕਰਨ ਲਈ ਫ਼ਾਇਦੇਮੰਦ ਹੁੰਦਾ ਹੈ, ਕਿਉਂਕਿ ਇਹ ਨਸਾਂ ਵਿੱਚ ਖੂਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ। ਇਸ ਲਈ ਰੋਜ਼ਾਨਾ ਇੱਕ ਹਰਾ ਟਮਾਟਰ ਦਾ ਸੇਵਨ ਜ਼ਰੂਰ ਕਰੋ ਅਤੇ ਹਰੇ ਟਮਾਟਰ ਨੂੰ ਗੋਲ ਕੱਟ ਸਪਾਈਡਰ ਵੈਨਸ ਵਾਲੀ ਜਗ੍ਹਾ ’ਤੇ ਬੰਨ੍ਹ ਲਓ। ਇਸ ਤਰ੍ਹਾਂ ਕਰਨ ਨਾਲ ਇਹ ਸਮੱਸਿਆ ਠੀਕ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਬੁਖ਼ਾਰ ਤੋਂ ਬਾਅਦ ਥਕਾਵਟ ਤੇ ਸਰੀਰ ਦਰਦ ਹੋਣ ’ਤੇ ਤੁਲਸੀ ਸਣੇ ਅਪਣਾਓ ਇਹ ਨੁਸਖ਼ੇ, ਮਿਲੇਗੀ ਰਾਹਤ

ਅਦਰਕ
ਜੇਕਰ ਤੁਹਾਨੂੰ ਵੀ ਸਪਾਈਡਰ ਵੈਨਸ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਰੋਜ਼ਾਨਾ ਅਦਰਕ ਪਾਣੀ ਵਿੱਚ ਉਬਾਲ ਕੇ ਪੀਓ। ਇਸ ਨਾਲ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ ਅਤੇ ਨਸਾਂ ਵਿੱਚ ਖ਼ੂਨ ਦਾ ਪ੍ਰਭਾਵ ਠੀਕ ਹੁੰਦਾ ਹੈ। ਇਸ ਨਾਲ ਸਪਾਈਡਰ ਵੈਨਸ ਦੀ ਸਮੱਸਿਆ ਠੀਕ ਹੋ ਜਾਂਦੀ ਹੈ।

rajwinder kaur

This news is Content Editor rajwinder kaur