Health Tips: ‘ਜੋੜਾਂ ਦੇ ਦਰਦ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇੰਝ ਪਾ ਸਕਦੇ ਹੋ ਹਮੇਸ਼ਾ ਲਈ ‘ਛੁਟਕਾਰਾ’

05/09/2021 4:58:55 PM

ਜਲੰਧਰ (ਬਿਊਰੋ) - ਮੌਸਮ ਕੋਈ ਵੀ ਹੋਵੇ, ਸਾਨੂੰ ਜੋੜਾਂ ਦੇ ਦਰਦ ਦੀ ਸ਼ਿਕਾਇਤ ਹਮੇਸ਼ਾ ਰਹਿੰਦੀ ਹੀ ਹੈ। ਜੋੜਾਂ ਦੇ ਦਰਦ ਦੀ ਸਮੱਸਿਆ ਅੱਜ ਕਲ ਆਮ ਦੇਖਣ ਨੂੰ ਮਿਲ ਰਹੀ ਹੈ। ਇਹ ਸਮੱਸਿਆ ਜ਼ਿਆਦਾਤਰ ਵੱਧ ਉਮਰ ਦੇ ਲੋਕਾਂ 'ਚ ਦੇਖਣ ਨੂੰ ਮਿਲਦੀ ਹੈ। ਜੇਕਰ ਸਮੇਂ ਤੋਂ ਪਹਿਲਾਂ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਮੱਸਿਆ ਵੱਧਦੀ ਜਾਂਦੀ ਹੈ। ਅਸੀਂ ਆਪਣੀ ਖੁਰਾਕ ‘ਚ ਕੁਝ ਚੀਜ਼ਾਂ ਸ਼ਾਮਲ ਕਰ ਕੇ ਇਸ ਦਰਦ ਤੋਂ ਛੁਟਕਾਰਾ ਪਾ ਸਕਦੇ ਹਾਂ। ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਇਸ ਤੋਂ ਛੁਟਕਾਰਾ ਪਾਉਣ ਲਈ ਸਹੀ ਅਤੇ ਸਿਹਤਮੰਦ ਖੁਰਾਕ ਦਾ ਸੇਵਨ ਕਰੋ। ਮੇਵਾ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ-ਈ ਆਦਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਅਖਰੋਟ-ਬਾਦਾਮ ਇਮਊਨ ਸਿਸਟਮ ਨੂੰ ਦਰੁਸਤ ਰੱਖਦੇ ਹਨ। ਖ਼ਾਸ ਕਰ ਕੇ ਅਖਰੋਟ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੈ, ਜੋ ਆਸਟੀਓ ਤੇ ਰੂਮੇਟਾਈਡ ਆਰਥਰਾਈਟਿਸ ਕਾਰਨ ਹੋਣ ਵਾਲੇ ਦਰਦ ਨੂੰ ਘੱਟ ਕਰਦਾ ਹੈ। 

ਲਸਨ 
ਲਸਨ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਆਸਟੀਓ-ਆਰਥਰਾਈਟਿਸ ਨਾ ਦਾ ਦਰਦ ਘੱਟ ਹੁੰਦਾ ਹੈ, ਜਿਸ ਨਾਲ ਗੋਡੇ ਦਾ ਦਰਦ ਘੱਟ ਹੁੰਦਾ ਹੈ। ਰੋਜ਼ ਸਵੇਰੇ ਲਸਨ ਦੀ ਇਕ ਕਲੀ ਖਾਣ ਨਾਲ ਗੋਡੇ ਦੇ ਦਰਦ 'ਚ ਆਰਾਮ ਮਿਲਦਾ ਹੈ।  

ਪੜ੍ਹੋ ਇਹ ਵੀ ਖ਼ਬਰਾਂ - Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’

ਹਲਦੀ 
ਐਂਟੀ-ਇੰਫਲੋਮੇਟਰੀ ਗੁਣਾਂ ਨਾਲ ਭਰਪੂਰ ਹਲਦੀ ਆਸਟੀਓ ਤੇ ਰੂਮੇਟਾਇਡ ਅਰਥਰਾਈਟਿਸ ਦੇ ਦਰਦ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੈ। ਇਸ ਨਾਲ ਸਰੀਰ ਦੇ ਬਾਕੀ ਦੇ ਜੋੜਾਂ ਨੂੰ ਰਾਹਤ ਮਿਲਦੀ ਹੈ।

ਅਦਰਕ 
ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਅਦਰਕ ਗਾਊਟ, ਆਸਟੀਓ ਤੇ ਰੂਮੇਟਾਈਡ ਆਰਥਰਾਈਟਿਸ ਦੀ ਵਜ੍ਹਾ ਕਾਰਨ ਹੋਣ ਵਾਲੇ ਦਰਦ ਨੂੰ ਕਾਬੂ ਕਰਨ 'ਚ ਮਦਦਗਾਰ ਹੈ। ਸਰਦੀਆਂ 'ਚ ਕਿਸੇ ਨਾ ਕਿਸੇ ਰੂਪ 'ਚ ਇਸ ਨੂੰ ਆਪਣੇ ਭੋਜਨ 'ਚ ਜ਼ਰੂਰ ਸ਼ਾਮਲ ਕਰੋ, ਜਿਸ ਨਾਲ ਜੋੜਾਂ ’ਚ ਦਰਦ ਨਹੀਂ ਹੁੰਦਾ।

ਪੜ੍ਹੋ ਇਹ ਵੀ ਖਬਰ - ਐਤਵਾਰ ਵਾਲੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ, ਹੋ ਸਕਦੀ ਹੈ ‘ਪੈਸੇ ਦੀ ਘਾਟ’  

ਪਿਆਜ਼
ਪਿਆਜ਼ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ, ਜੋ ਜੋੜਾਂ ਦੇ ਦਰਦ ਨੂੰ ਘੱਟ ਕਰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਇਮਿਊਨ ਸਿਸਟਮ 'ਚ ਸੁਧਾਰ ਆਉਂਦਾ ਹੈ, ਜਿਸ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।

ਬ੍ਰੋਕਲੀ
ਪੋਸ਼ਕ ਤੱਤਾਂ ਨਾਲ ਭਰਪੂਰ ਬ੍ਰੋਕਲੀ ਜੋੜਾਂ ਦੇ ਦਰਦ 'ਚ ਆਰਾਮ ਦਿਵਾਉਣ 'ਚ ਕਾਫ਼ੀ ਮਦਦਗਾਰ ਹੈ। ਇਸ 'ਚ ਕੈਲਸ਼ੀਅਮ, ਕਾਰਬੋਹਾਈਡ੍ਰੇਟ, ਪ੍ਰੋਟੀਨ, ਆਇਰਨ,ਵਿਟਾਮਿਨ-ਏ ਅਤੇ ਸੀ, ਕ੍ਰੋਮੀਅਮ ਮੌਜੂਦ ਹੁੰਦਾ ਹੈ, ਜੋ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ। ਇਕ ਰਿਸਰਚ ਅਨੁਸਾਰ ਰੋਜ਼ਾਨਾ ਬ੍ਰੋਕਲੀ ਦੀ ਵਰਤੋਂ ਕਰਨ ਨਾਲ ਹੌਲੀ-ਹੌਲੀ ਵੱਧ ਰਹੇ ਗਠੀਏ ਦੇ ਰੋਗ ਨੂੰ ਕਾਬੂ 'ਚ ਕੀਤਾ ਜਾ ਸਕਦਾ ਹੈ।

ਓਮੇਗਾ-3 ਫੈਟੀ ਐਸਿਡ
ਮੱਛੀ ਦੇ ਤੇਲ 'ਚ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਾਲੇ ਜ਼ਰੂਰੀ ਤੱਤ ਪਾਏ ਜਾਂਦੇ ਹਨ। ਓਮੇਗਾ-3 ਫੈਟੀ ਐਸਿਡ ਹੱਡੀਆਂ ਦੇ ਨਾਲ-ਨਾਲ ਦਿਲ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ, ਜਿਸ ਨਾਲ ਸਰੀਰ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ।

ਪੜ੍ਹੋ ਇਹ ਵੀ ਖ਼ਬਰਾਂ - Health Tips : ਜੇਕਰ ਤੁਹਾਨੂੰ ਵੀ ਸੌਂਦੇ ਸਮੇਂ ਬੇਚੈਨੀ ਤੇ ਸਾਹ ਲੈਣ ’ਚ ਹੁੰਦੀ ਹੈ ‘ਤਕਲੀਫ਼’ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਸੁੱਕਾ ਆਲੂ ਬੁਖਾਰਾ
ਸੁੱਕੇ ਆਲੂ ਬੁਖਾਰੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ। ਇਸ ਨਾਲ ਜੋੜਾਂ ਦੇ ਦਰਦ ਨੂੰ ਆਰਾਮ ਮਿਲਦਾ ਹੈ। ਇਸ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਹੈ, ਤਾਂ ਇਸ ਨਾਲ ਠੀਕ ਹੋ ਜਾਵੇਗੀ ਅਤੇ ਪਾਚਨ ਸ਼ਕਤੀ ਵਧ ਜਾਵੇਗੀ।

ਸੁੱਕੀ ਖੁਬਾਨੀ
ਇਹ ਫਲ ਐਂਟੀਓਕਸੀਡੈਂਟ, ਪੋਟਾਸ਼ੀਅਮ, ਆਇਰਨ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਖੁਬਾਨੀ ਵਿੱਚ ਪਾਏ ਜਾਣ ਵਾਲਾ ਐਂਟੀਓਕਸੀਡੈਂਟ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਮਤਾ ਵਧਾਉਂਦਾ ਹੈ ਅਤੇ ਇਹ ਅੱਖਾਂ ਦੀ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਜੇ ਤੁਹਾਡੇ ਸਰੀਰ ਵਿੱਚ ਆਇਰਨ ਦੀ ਘਾਟ ਹੈ, ਤਾਂ ਉਹ ਇਸ ਨਾਲ ਪੂਰੀ ਹੋ ਜਾਵੇਗੀ, ਜਿਸ ਨਾਲ ਜੋੜਾਂ ਨੂੰ ਰਾਹਤ ਮਿਲਦੀ ਹੈ।

ਪੜ੍ਹੋ ਇਹ ਵੀ ਖ਼ਬਰਾਂ - Health Tips: ਬਦਲਦੇ ਮੌਸਮ 'ਚ ਰੱਖੋ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਖ਼ਾਸ ਧਿਆਨ, ਕਦੇ ਨਹੀਂ ਹੋਵੋਗੇ ਤੁਸੀਂ ਬੀਮਾਰ

ਸੁੱਖੀ ਅੰਜ਼ੀਰ
ਸੁੱਕੀ ਅੰਜੀਰ ਵਿੱਚ ਫਾਈਬਰ ਹੁੰਦਾ ਹੈ, ਜੋ ਸਾਡੀ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ। ਇਹ ਸਾਡੇ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। ਸੁੱਖੇ ਅੰਜੀਰ ਵਿੱਚ ਮੈਗਨੀਸ਼ੀਅਮ, ਆਇਰਨ, ਕੈਲਸ਼ੀਅਮ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਜੋੜਾਂ ਦਾ ਦਰਦ ਠੀਕ ਹੋ ਜਾਂਦਾ ਹੈ ।

ਪੜ੍ਹੋ ਇਹ ਵੀ ਖਬਰ - Beauty Tips: ਗਰਮੀ ’ਚ ਚਮੜੀ ’ਤੇ ਹੋਣ ਵਾਲੀ ਜਲਣ ਨੂੰ ਦੂਰ ਕਰਨਗੇ ਇਹ ਘਰੇਲੂ ਫੇਸਪੈਕ, ਚਿਹਰੇ ’ਤੇ ਆਵੇਗਾ ਨਿਖ਼ਾਰ 

rajwinder kaur

This news is Content Editor rajwinder kaur