Health Tips : ਕਬਜ਼ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਂਦੇ ਹਨ 'ਅੰਗੂਰ', ਜਾਣੋ ਹੋਰ ਵੀ ਬੇਮਿਸਾਲ ਫਾਇਦੇ

02/22/2022 1:00:55 PM

ਨਵੀਂ ਦਿੱਲੀ : ਅੰਗੂਰ ਇੱਕ ਰਸੀਲਾ ਫੱਲ ਹੈ ਜੋ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ। ਅੰਗੂਰ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਦੂਜੇ ਫਲਾਂ ਦੀ ਤਰ੍ਹਾਂ ਇਸਨੂੰ ਕੱਟਣ ਅਤੇ ਛੀਲਣ ਦਾ ਝੰਜਟ ਨਹੀਂ ਹੁੰਦਾ ਹੈ।  ਇਸ 'ਚ ਵਿਟਾਮਿਨ-ਸੀ, ਈ, ਫਾਈਬਰ ਅਤੇ ਕੈਲੋਰੀ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ਜੋ ਦਿਲ ਦੇ ਦੌਰੇ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਨਾਲ ਲੜਣ 'ਚ ਮਦਦ ਕਰਦੇ ਹਨ। । ਆਓ ਜਾਣਦੇ ਹਾਂ ਅੰਗੂਰ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ...
ਦਿਲ ਦੀ ਬੀਮਾਰੀ : ਦਿਲ ਦੀ ਬੀਮਾਰੀਆਂ ਲਈ ਵੀ ਅੰਗੂਰ ਕਾਫੀ ਫਾਇਦੇਮੰਦ ਹੁੰਦਾ ਹੈ। ਅੰਗੂਰ ਦਿਲ 'ਚ ਜਮ੍ਹਾ ਕੋਲੈਸਟਰੋਲ ਨੂੰ ਘੱਟ ਕਰਦਾ ਹੈ। ਰੋਜ਼ਾਨਾ ਅੰਗੂਰ ਦੀ ਵਰਤੋਂ ਨਾਲ ਦਿਲ ਦੇ ਦੋਰੇ ਅਤੇ ਹਾਰਟ ਅਟੈਕ ਦੀ ਖਤਰਾ ਘੱਟ ਹੋ ਜਾਂਦਾ ਹੈ। 
ਅੱਖਾਂ ਲਈ ਫਾਇਦੇਮੰਦ : ਅੰਗੂਰ ਖਾਣ ਨਾਲ ਅੱਖਾਂ ਨੂੰ ਵੀ ਬਹੁਤ ਫਾਇਦਾ ਹੁੰਦਾ ਹੈ। ਇਸ 'ਚ ਮੌਜੂਦ ਐਂਟੀਆਕਸੀਡੈਂਟ ਲਿਊਟਿਨ ਨਾਂ ਦੇ ਪੋਸ਼ਕ ਅੱਖਾਂ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ।


ਪੋਸ਼ਕ ਤੱਤਾਂ ਨਾਲ ਭਰਪੂਰ : ਅੰਗੂਰ 'ਚ ਗਲੂਕੋਜ, ਮੈਗਨੀਸ਼ੀਅਮ ਅਤੇ ਪਾਲੀਫਿਨੋਲਸ ਨਾਂ ਦਾ ਐਂਟੀਆਕੀਸਡੈਂਟ ਵਰਗੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਜਿਸ ਨਾਲ ਇਹ ਟੀਬੀ, ਕੈਂਸਰ, ਬਲੱਡ ਕੈਂਸਰ, ਬਲੱਡ ਇਨਫੈਕਸ਼ਨ ਵਰਗੀਆਂ ਖਤਰਨਾਕ ਬੀਮਾਰੀਆਂ 'ਚ ਲਾਭਕਾਰੀ ਹੁੰਦੇ ਹਨ।
ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ : ਅੰਗੂਰ ਦੀ ਵਰਤੋਂ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੁੰਦੀ। ਕਿਸੇ ਨੂੰ ਜੇਕਰ ਬੀਪੀ ਦੀ ਸਮੱਸਿਆ ਹੈ ਤਾਂ ਅੰਗੂਰ ਖਾਣ ਨਾਲ ਬਲੱਡ ਪ੍ਰੈਸ਼ਰ ਘੱਟ ਹੋਵੇਗਾ ਕਿਉਂਕਿ ਅੰਗੂਰ 'ਚ ਮੌਜੂਦ ਪੋਟਾਸ਼ੀਅਮ ਦੀ ਮਾਤਰਾ ਸੋਡੀਅਮ ਦੀ ਮਾਤਰਾ ਨੂੰ ਘੱਟ ਕਰਦੀ ਹੈ।
ਕਬਜ਼ ਦੀ ਸਮੱਸਿਆ : ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਅਤੇ ਖੁਲ੍ਹ ਕੇ ਭੁੱਖ ਵੀ ਨਹੀਂ ਲੱਗਦੀ ਤਾਂ ਤੁਹਾਡੇ ਲਈ ਅੰਗੂਰ ਦਾ ਰਸ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਭੁੱਖ ਵੀ ਲੱਗਦੀ ਹੈ।


ਐਲਰਜੀ 'ਚ ਫਾਇਦੇਮੰਦ : ਅੰਗੂਰ ਦੀ ਵਰਤੋਂ ਨਾਲ ਐਲਰਜੀ ਦੀ ਸਮੱਸਿਆ ਵੀ ਨਹੀਂ ਹੁੰਦੀ ਕਿਉਂਕਿ ਇਸ 'ਚ ਮੌਜੂਦ ਜਵਲਣਸ਼ੀਲ ਵਿਰੋਧੀ ਤੱਤ ਸਰੀਰ 'ਚੋਂ ਐਲਰਜੀ ਨੂੰ ਘੱਟ ਕਰਦੇ ਹਨ।
ਸ਼ੂਗਰ 'ਚ ਲਾਭਕਾਰੀ : ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਡੇ ਲਈ ਅੰਗੂਰ ਖਾਣੇ ਬਹੁਤ ਫਾਇਦੇਮੰਦ ਹੁੰਦੇ ਹਨ। ਅੰਗੂਰ ਸਰੀਰ 'ਚ ਸ਼ੂਗਰ ਦੀ ਮਾਤਰਾ ਘੱਟ ਕਰਦੇ ਹਨ।
ਖੂਨ ਦੀ ਘਾਟ : ਕਾਲੇ ਅੰਗੂਰ ਸਰੀਰ 'ਚ ਖੂਨ ਦੀ ਕਮੀ ਨੂੰ ਵੀ ਪੂਰਾ ਕਰਦੇ ਹਨ। ਰੋਜ਼ਾਨਾਂ ਦਿਨ 'ਚ ਅੰਗੂਰ ਦੇ ਜੂਸ 'ਚ 2 ਚਮਚੇ ਸ਼ਹਿਦ ਮਿਲਾਕੇ ਪੀਓ।
ਦਾਗ ਧੱਬੇ ਅਤੇ ਝੁਰੜੀਆਂ ਦੂਰ : ਅੰਗੂਰ ਦੀ ਵਰਤੋਂ ਨਾਲ ਚਿਹਰੇ ਦੇ ਦਾਗ-ਧੱਬੇ ਅਤੇ ਝੁਰੜੀਆਂ ਦੂਰ ਰਹਿੰਦੀਆਂ ਹਨ।

Aarti dhillon

This news is Content Editor Aarti dhillon