Health Tips: ਸਾਵਧਾਨ! ਤੁਹਾਡੇ ਲਈ ਖ਼ਤਰਨਾਕ ਹੋ ਸਕਦੈ ‘ਫਰਿੱਜ ਦਾ ਠੰਡਾ ਪਾਣੀ’, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

04/13/2021 12:17:00 PM

ਜਲੰਧਰ (ਬਿਊਰੋ) - ਗਰਮੀਆਂ ਸ਼ੁਰੂ ਹੋ ਗਈਆਂ ਹਨ। ਇਸ ਮੌਸਮ ‘ਚ ਹਰ ਕੋਈ ਫਰਿੱਜ ‘ਚ ਰੱਖਿਆ ਠੰਡਾ ਪਾਣੀ ਪੀਣਾ ਪਸੰਦ ਕਰਦਾ ਹੈ, ਜੋ ਇਸ ਮੌਸਮ ’ਚ ਸਭ ਦੀ ਜ਼ਰੂਰਤ ਬਣ ਜਾਂਦਾ ਹੈ। ਸਾਧਾਰਨ ਪਾਣੀ ਨੂੰ ਪੀਣਾ ਕੋਈ ਪਸੰਦ ਨਹੀਂ ਕਰਦਾ। ਅਸਲ ’ਚ ਠੰਡੇ ਪਾਣੀ ਦਾ ਸੇਵਨ ਕਰਨ ਨਾਲ ਸਿਹਤ ਨੂੰ ਭਾਰੀ ਨੁਕਸਾਨ ਸਹਿਣਾ ਪੈਂਦਾ ਹੈ। ਬਹੁਤ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਪਾਚਨ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। 

ਗਰਮੀਆਂ ’ਚ ਤੇਜ਼ ਧੁੱਪ ਤੇ ਪਸੀਨਾ ਆਉਣ ਕਰਕੇ ਪਿਆਸ ਜ਼ਿਆਦਾ ਲੱਗਦੀ ਹੈ। ਇਸ ਪਿਆਸ ਨੂੰ ਬੁਝਾਉਣ ਲਈ ਲੋਕ ਜ਼ਿਆਦਾ ਠੰਡਾ ਪਾਣੀ ਪੀਂਦੇ ਹਨ, ਜੋ ਸਿਹਤ ਲਈ ਸਹੀ ਨਹੀਂ। ਚਾਹੇ ਠੰਡਾ ਪਾਣੀ ਪੀਣ ਨਾਲ ਗਰਮੀਆਂ ਵਿੱਚ ਰਾਹਤ ਮਿਲਦੀ ਹੈ ਪਰ ਇਸ ਦੇ ਬਹੁਤ ਸਾਰੇ ਨੁਕਸਾਨ ਹੁੰਦੇ ਹਨ। ਇਕ ਦਮ ਠੰਡਾ ਪਾਣੀ ਪੀਣ ਨਾਲ ਵਜ਼ਨ ਵਧਣ ਦੇ ਨਾਲ-ਨਾਲ ਕਬਜ਼ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਠੰਡਾ ਪਾਣੀ ਪੀਣ ਨਾਲ ਸਿਹਤ ਨੂੰ ਕਿਹੜੇ-ਕਿਹੜੇ ਨੁਕਸਾਨ ਹੁੰਦੇ ਹਨ ।

ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ

ਠੰਡਾ ਪਾਣੀ ਪੀਣ ਦੇ ਨੁਕਸਾਨ ਵਜ਼ਨ ਵੱਧਦਾ ਹੈ
ਠੰਡਾ ਪਾਣੀ ਪੀਣ ਨਾਲ ਸਰੀਰ ਵਿੱਚ ਜਮ੍ਹਾਂ ਹੋਈ ਚਰਬੀ ਸਖ਼ਤ ਹੋ ਜਾਂਦੀ ਹੈ, ਜਿਸ ਨਾਲ ਫੈਟ ਵੀ ਰਿਲੀਜ਼ ਨਹੀਂ ਹੁੰਦਾ। ਇਸ ਵਜ੍ਹਾ ਕਰਕੇ ਵਜ਼ਨ ਘੱਟ ਹੋਣ ਦੀ ਬਜਾਏ ਵਧਣ ਲੱਗਦਾ ਹੈ। ਇਸ ਲਈ ਜ਼ਿਆਦਾ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਅਤੇ ਗੁਣਗੁਣਾ ਪਾਣੀ ਹੀ ਪੀਓ ।

ਪੜ੍ਹੋ ਇਹ ਵੀ ਖ਼ਬਰਾਂ - Health Tips: ‘ਢਿੱਡ ਦਰਦ’ ਹੋਣ ’ਤੇ ਦਵਾਈ ਦੀ ਵਰਤੋਂ ਕਰਨੀ ਹੋ ਸਕਦੀ ਹੈ ‘ਖ਼ਤਰਨਾਕ’, ਅਪਣਾਓ ਇਹ ਘਰੇਲੂ ਨੁਸਖ਼ੇ

ਐਨਰਜੀ ਘੱਟ ਹੋ ਜਾਂਦੀ ਹੈ
ਜ਼ਿਆਦਾ ਠੰਡਾ ਪਾਣੀ ਪੀਣ ਨਾਲ ਮੈਟਾਬੋਲੀਜ਼ਮ ਘੱਟ ਹੋ ਜਾਂਦਾ ਹੈ। ਇਸ ਵਜ੍ਹਾ ਕਰਕੇ ਸਰੀਰ ਸੁਸਤ ਰਹਿੰਦਾ ਹੈ ਅਤੇ ਐਨਰਜੀ ਦਾ ਲੇਵਲ ਘੱਟ ਜਾਂਦਾ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੋ ਕਿ ਜ਼ਿਆਦਾ ਠੰਡੇ ਪਾਣੀ ਦੀ ਜਗ੍ਹਾ ਤਾਜ਼ਾ ਪਾਣੀ ਹੀ ਪੀਤਾ ਜਾਵੇ। ਇਸ ਦੀ ਜਗ੍ਹਾ ਨਾਰੀਅਲ ਪਾਣੀ ਦਾ ਵੀ ਸੇਵਨ ਕਰ ਸਕਦੇ ਹੋ ।

ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ 

ਕਬਜ਼ ਦੀ ਸ਼ਿਕਾਇਤ
ਠੰਡਾ ਪਾਣੀ ਢਿੱਡ ਵਿੱਚ ਪਹੁੰਚ ਕੇ ਮਲ ਨੂੰ ਕਠੋਰ ਬਣਾਉਂਦਾ ਹੈ, ਜਿਸ ਕਰਕੇ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਕਬਜ਼ ਦੀ ਸਮੱਸਿਆ ਹੋਣ ’ਤੇ ਕਦੇ ਵੀ ਠੰਡਾ ਪਾਣੀ ਨਾ ਪੀਓ।

ਪੜ੍ਹੋ ਇਹ ਵੀ ਖ਼ਬਰਾਂ -  Health Tips: ਸਾਵਧਾਨ! ਤੁਹਾਡੇ ਲਈ ਖ਼ਤਰਨਾਕ ਹੋ ਸਕਦੈ ‘ਫਰਿੱਜ ਦਾ ਠੰਡਾ ਪਾਣੀ’, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

ਖਾਣਾ ਪਚਾਉਣ ਵਿੱਚ ਦਿੱਕਤ
ਜ਼ਿਆਦਾ ਠੰਡਾ ਪਾਣੀ ਪੀਣ ਨਾਲ ਪਾਚਨ ਕਿਰਿਆ ਖ਼ਰਾਬ ਹੋ ਸਕਦੀ ਹੈ, ਕਿਉਂਕਿ ਕੋਲਡ ਟੈਂਪਰੇਚਰ ਪੇਟ ਨੂੰ ਟਾਈਟ ਕਰ ਦਿੰਦਾ ਹੈ। ਇਸ ਵਜ੍ਹਾ ਕਰਕੇ ਖਾਣਾ ਪਹੁੰਚਾਉਣ ਵਿੱਚ ਦਿੱਕਤ ਆਉਂਦੀ ਹੈ । ਅਤੇ ਪੇਟ ਦੀਆਂ ਹੋਰ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ ।

ਹਾਰਟ ਅਟੈਕ ਦਾ ਖਤਰਾ
ਠੰਡਾ ਪਾਣੀ ਪੀਣ ਨਾਲ ਗਰਦਨ ਦੇ ਪਿੱਛੇ ਮੌਜੂਦ ਇੱਕ ਨਸ ਪ੍ਰਭਾਵਿਤ ਹੁੰਦੀ ਹੈ, ਜੋ ਹਾਰਟ ਰੇਟ ਨੂੰ ਘੱਟ ਕਰ ਦਿੰਦੀ ਹੈ। ਇਸ ਨਾਲ ਹਾਰਟ ਅਟੈਕ ਦਾ ਖ਼ਤਰਾ ਵਧ ਜਾਂਦਾ ਹੈ ।

ਪੜ੍ਹੋ ਇਹ ਵੀ ਖ਼ਬਰਾਂ - Health Tips: 40 ਸਾਲ ਤੋਂ ਬਾਅਦ ‘ਹੱਡੀਆਂ’ ਨੂੰ ਬਣਾਉਣਾ ਚਾਹੁੰਦੇ ਹੋ ‘ਮਜ਼ਬਤ’ ਤਾਂ ਇਨ੍ਹਾਂ ਤਰੀਕਿਆਂ ਦੀ ਜ਼ਰੂਰ ਕਰੋ ਵਰਤੋਂ

ਡੀਹਾਈਡ੍ਰੇਸ਼ਨ
ਤੇਜ਼ ਧੁੱਪ ਵਿੱਚ ਜ਼ਿਆਦਾ ਠੰਡਾ ਪਾਣੀ ਚੰਗਾ ਲੱਗਦਾ ਹੈ ਪਰ 2-4 ਘੁੱਟ ਪੀਣ ਤੋਂ ਬਾਅਦ ਪਿਆਸ ਸ਼ਾਂਤ ਹੋ ਜਾਂਦੀ ਹੈ। ਇਸ ਨਾਲ ਸਰੀਰ ਨੂੰ ਭਰਪੂਰ ਮਾਤਰਾ ਵਿਚ ਪਾਣੀ ਨਹੀਂ ਮਿਲ ਪਾਉਂਦਾ, ਜਿਸ ਨਾਲ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਜਾਂਦੇ ਹੈ। ਇਸ ਲਈ ਨਾਰਮਲ ਪਾਣੀ ਨਾਲ ਪਿਆਸ ਬੁਝਾਓ, ਜਿਸ ਕਰਕੇ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਇਆ ਜਾ ਸਕਦਾ ਹੈ ।

ਗਲੇ ਦੀ ਇਨਫੈਕਸ਼ਨ
ਇਸ ਕਰਕੇ ਗਲੇ ਦੀ ਇਨਫੈਕਸ਼ਨ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਇਨਫੈਕਸ਼ਨ ਵਿੱਚ ਮਿਊਕਸ ਪ੍ਰੋਡਿਊਸ ਹੋਣ ਲੱਗਦੇ ਹਨ, ਜਿਸ ਕਰਕੇ ਗਲਾ ਖਰਾਬ ਹੋ ਜਾਂਦਾ ਹੈ। ਜ਼ਿਆਦਾ ਠੰਡਾ ਪਾਣੀ ਕਫ, ਬੁਖ਼ਾਰ ਅਤੇ ਸਰਦੀ-ਖੰਘ ਦਾ ਕਾਰਨ ਵੀ ਬਣ ਸਕਦਾ ਹੈ ।

ਸਿਰ ਦਰਦ ਦੀ ਸਮੱਸਿਆ
ਠੰਡਾ ਪਾਣੀ ਦਿਮਾਗ ਵਿੱਚ ਮੌਜੂਦ ਕਰੋਨੀਅਲ ਨਸ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਕਰਕੇ ਸਿਰ ਦਰਦ ਹੋਣ ਲੱਗਦਾ ਹੈ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਕਿ ਸਿਰ ਦਰਦ ਚੁੱਪ ਕਰਕੇ ਹੁੰਦਾ ਹੈ ਪਰ ਇਹ ਠੰਡਾ ਪਾਣੀ ਪੀਣ ਕਰਕੇ ਹੁੰਦਾ ਹੈ।

rajwinder kaur

This news is Content Editor rajwinder kaur