Health Tips: ‘ਸੀਨੇ ਦੀ ਜਲਣ’ ਤੋਂ ਜੇਕਰ ਤੁਸੀਂ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਗਰਮੀ ’ਚ ਹੋਵੇਗੀ ਲਾਹੇਵੰਦ

04/16/2021 12:48:20 PM

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਸੀਨੇ ’ਚ ਜਲਣ ਹੋਣ ਦੀ ਸਮੱਸਿਆ ਹੁੰਦੀ ਹੈ। ਇਸ ਦੀ ਜ਼ਿਆਦਾਤਰ ਵਜ੍ਹਾ ਲੋਕਾਂ ਨੂੰ ਗੈਸ ਹੀ ਲੱਗਦੀ ਹੈ। ਅਸਲ ਵਿੱਚ ਅਸੀਂ ਜਦੋਂ ਖਾਣਾ ਖਾਂਦੇ ਹਾਂ, ਤਾਂ ਉਸ ਦਾ ਸਹੀ ਤਰੀਕੇ ਨਾਲ ਹਜ਼ਮ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਪਾਚਨ ਕਿਰਿਆ ਦੌਰਾਨ ਢਿੱਡ ’ਚ ਇੱਕ ਐਸਿਡ ਬਣਦਾ ਹੈ, ਜੋ ਖਾਣਾ ਪਚਾਉਣ ਵਿਚ ਮਦਦ ਕਰਦਾ ਹੈ। ਕਈ ਵਾਰ ਇਹ ਐਸਿਡ ਸਾਡੇ ਸਰੀਰ ਵਿੱਚ ਜ਼ਿਆਦਾ ਹੋ ਜਾਂਦਾ ਹੈ, ਜਿਸ ਤੋਂ ਬਾਅਦ ਸੀਨੇ ਵਿਚ ਜਲਣ ਮਹਿਸੂਸ ਹੋਣ ਲੱਗਦੀ ਹੈ। ਸੀਨੇ ’ਚ ਜਲਣ ਹੋਣ ’ਤੇ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ। 

ਬਹੁਤ ਸਾਰੇ ਲੋਕ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਅਸੀਂ ਅੱਜ ਤੁਹਾਨੂੰ ਕੁਝ ਘਰੇਲੂ ਨੁਸਖ਼ਿਆਂ ਦੇ ਬਾਰੇ ਦੱਸਾਂਗੇ, ਜਿਸ ਨਾਲ ਤੁਸੀਂ ਇਸ ਸਮੱਸਿਆਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਤੋਂ ਪਹਿਲਾਂ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਸੀਨੇ ਵਿਚ ਜਲਣ ਐਸਿਡ ਦੇ ਕਾਰਨ ਹੋ ਰਹੀ ਹੈ ਜਾਂ ਨਹੀਂ। 

ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ

ਸੀਨੇ ਵਿਚ ਜਲਣ ਹੋਣ ’ਤੇ ਅਪਣਾਓ ਇਹ ਘਰੇਲੂ ਨੁਸਖ਼ੇ

ਅਦਰਕ
ਖੰਘ ਹੋਵੇ ਜਾਂ ਫਿਰ ਸੀਨੇ ਵਿਚ ਜਲਨ, ਅਦਰਕ ਬਹੁਤ ਜ਼ਿਆਦਾ ਮਦਦਗਾਰ ਹੁੰਦਾ ਹੈ। ਜੇਕਰ ਤੁਹਾਨੂੰ ਵੀ ਸੀਨੇ ਵਿਚ ਜਲਣ ਦੀ ਸਮੱਸਿਆ ਰਹਿੰਦੀ ਹੈ, ਤੁਸੀਂ ਤਾਂ ਖਾਣਾ ਖਾਣ ਤੋਂ ਬਾਅਦ ਕੱਚਾ ਅਦਰਕ ਚਬਾ ਕੇ ਜ਼ਰੂਰ ਖਾਓ। ਤੁਸੀਂ ਅਦਰਕ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ। ਇਸ ਨਾਲ ਸੀਨੇ ਵਿਚ ਜਲਣ ਦੀ ਸਮੱਸਿਆ ਦੂਰ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ 

ਤੁਲਸੀ
ਤੁਲਸੀ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਸੀਨੇ ਵਿੱਚ ਹੋਣ ਵਾਲੀ ਜਲਣ ਲਈ ਤੁਲਸੀ ਦੇ ਪੱਤੇ ਬਹੁਤ ਜ਼ਿਆਦਾ ਅਸਰਦਾਰ ਮੰਨੇ ਜਾਂਦੇ ਹਨ। ਜਦੋਂ ਵੀ ਸੀਨੇ ਵਿਚ ਜਲਣ ਹੋਵੇ, ਤੁਲਸੀ ਦੇ ਪੱਤਿਆਂ ਦਾ ਰਸ ਪੀ ਲਓ ਜਾਂ ਫਿਰ ਤੁਲਸੀ ਦੇ ਪੱਤੇ ਚਬਾ ਕੇ ਖਾ ਲਓ। ਇਸ ਨਾਲ ਸੀਨੇ ਵਿਚ ਜਲਣ ਦੀ ਸਮੱਸਿਆ ਤੁਰੰਤ ਠੀਕ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)

ਬੇਕਿੰਗ ਸੋਡਾ
ਜੇਕਰ ਸੀਨੇ ’ਚ ਜਲਣ ਢਿੱਡ ’ਚ ਬਣਨ ਵਾਲੇ ਐਸਿਡ ਕਾਰਨ ਹੋ ਰਹੀ ਹੈ, ਤਾਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਬੇਕਿੰਗ ਸੋਡਾ ਦੀ ਵਰਤੋਂ ਕਰੋ। ਬੇਕਿੰਗ ਸੋਡਾ ਸੀਨੇ ਵਿੱਚ ਹੋਣ ਵਾਲੀ ਗੈਸ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਲਈ ਤੁਸੀਂ ਅੱਧਾ ਚਮਚ ਬੇਕਿੰਗ ਸੋਡਾ ਅਤੇ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਅੱਧੇ ਕੱਪ ਗਰਮ ਪਾਣੀ ਵਿਚ ਮਿਲਾ ਕੇ ਪੀਓ। ਸੀਨੇ ਦੀ ਜਲਣ ਤੁਰੰਤ ਦੂਰ ਹੋ ਜਾਵੇਗੀ ।

ਸੇਬ ਦਾ ਸਿਰਕਾ
1 ਗਿਲਾਸ ਪਾਣੀ ਵਿੱਚ 2 ਚਮਚ ਸ਼ਹਿਦ ਅਤੇ 2 ਚਮਚ ਸੇਬ ਦਾ ਸਿਰਕਾ ਮਿਲਾ ਕੇ ਰੋਜ਼ਾਨਾ ਪੀਓ। ਇਸ ਤੋਂ ਇਲਾਵਾ ਸੀਨੇ ਵਿਚ ਜਲਣ ਹੋਣ ’ਤੇ 1 ਗਿਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਜਲਨ ਠੀਕ ਹੋ ਜਾਂਦੀ ਹੈ ।

ਪੜ੍ਹੋ ਇਹ ਵੀ ਖ਼ਬਰ - Health Tips: ‘ਮੋਟਾਪਾ’ ਘੱਟ ਕਰਨ ਲਈ ਰਸੋਈ ਦੀਆਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਬਹੁਤ ਜਲਦ ਹੋਵੇਗਾ ‘ਫ਼ਾਇਦਾ’

ਆਂਵਲੇ ਦਾ ਚੂਰਨ
ਸੌਂਫ, ਆਵਲਾ ਅਤੇ ਗੁਲਾਬ ਦੇ ਫੁੱਲਾਂ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਚੂਰਨ ਬਣਾ ਲਓ। ਇਸ ਚੂਰਨ ਨੂੰ ਰੋਜ਼ਾਨਾ ਸਵੇਰੇ ਸ਼ਾਮ ਅੱਧਾ ਚਮਚ ਲਓ। ਸੀਨੇ ਵਿਚ ਜਲਨ ਦੀ ਸਮੱਸਿਆ ਠੀਕ ਹੋ ਜਾਵੇਗੀ ਤੇ ਇਸ ਤੋਂ ਇਲਾਵਾ ਰੋਜ਼ਾਨਾ ਖਾਣੇ ਨਾਲ ਕੱਚੀ ਸ਼ੌਫ ਚਬਾ ਕੇ ਖਾਓ ।

ਨਿੰਬੂ ਦਾ ਰਸ
ਨਿੰਬੂ ਵਿਚ ਵਿਟਾਮਿਨ-ਸੀ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਦਾ ਜੂਸ ਖਾਣੇ ਨੂੰ ਪਹੁੰਚਾਉਣ ਦਾ ਕੰਮ ਕਰਦਾ ਹੈ। ਇਸ ਲਈ ਦਿਨ ਵਿਚ ਦੋ ਵਾਰ ਨਿੰਬੂ ਦਾ ਰਸ ਕਾਲਾ ਨਮਕ ਮਿਲਾ ਕੇ ਪੀਓ। ਇਸ ਸਮੱਸਿਆ ਤੋਂ ਬਹੁਤ ਜਲਦ ਆਰਾਮ ਮਿਲੇਗਾ ।

ਪੜ੍ਹੋ ਇਹ ਵੀ ਖਬਰ - Health Tips: ‘ਦੁੱਧ’ ਦੇ ਨਾਲ ਮੱਛੀ ਸਣੇ ਇਨ੍ਹਾਂ ਚੀਜ਼ਾਂ ਦਾ ਕਦੇ ਨਾ ਕਰੋ ਸੇਵਨ, ਹੋ ਜਾਵੋਗੇ ਕਈ ਬੀਮਾਰੀਆਂ ਦਾ ਸ਼ਿਕਾਰ

rajwinder kaur

This news is Content Editor rajwinder kaur