Health Tips: ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ ‘ਭਿੰਡੀ’ ਸਣੇ ਖਾਓ ਇਹ ਚੀਜ਼ਾਂ, ਹੱਡੀਆਂ ਹੋਣਗੀਆਂ ਮਜ਼ਬੂਤ

09/15/2021 4:13:05 PM

ਜਲੰਧਰ (ਬਿਊਰੋ) - ਸਰੀਰ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਹੁੰਦਾ ਹੈ। ਇਹ ਸਰੀਰ ਦੇ ਬਹੁਤ ਸਾਰੇ ਕੰਮ ਕਰਨ ਵਿੱਚ ਮਦਦ ਕਰਦਾ ਹੈ। ਸਰੀਰ ਵਿੱਚ ਮੌਜੂਦ ਮਾਸਪੇਸ਼ੀਆਂ ਨੂੰ ਕੰਮ ਕਰਨ ਲਈ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਕੈਲਸ਼ੀਅਮ ਸਾਡੇ ਸਰੀਰ ਵਿੱਚ ਬਹੁਤ ਸਾਰੇ ਕੰਮ ਕਰਦਾ ਹੈ, ਜਿਵੇਂ ਸਰੀਰ ਵਿੱਚ ਬਲੱਡ ਕਲਾਟਿੰਗ, ਦਿਲ ਦੀ ਧੜਕਣ। ਕੋਸ਼ਿਕਾਵਾਂ ਵਿੱਚ ਪਾਣੀ ਦਾ ਬੈਲੇਂਸ ਬਣਾ ਕੇ ਰੱਖਣ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਹੈ। ਸਰੀਰ ਵਿੱਚ ਕੈਲਸ਼ੀਅਮ ਦੀ ਘਾਟ ਹੋਣ ’ਤੇ ਬਹੁਤ ਸਾਰੇ ਰੋਗ ਲੱਗ ਜਾਂਦੇ ਹਨ। ਕੈਲਸ਼ੀਅਮ ਦੀ ਘਾਟ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਯਾਦਦਾਸ਼ਤ ਘੱਟ ਹੋਣੀ, ਮਾਸਪੇਸ਼ੀਆਂ ਵਿੱਚ ਦਰਦ, ਡਿਪ੍ਰੈਸ਼ਨ ਅਤੇ ਸਰੀਰ ਦਾ ਕੋਈ ਹਿੱਸਾ ਸੁੰਨ ਹੋ ਜਾਂਦਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਆਪਣੇ ਖਾਣੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਸ਼ਾਮਲ ਕਰੋ, ਜਿਨ੍ਹਾਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੋਵੇ।

ਸਾਡੇ ਸਰੀਰ ਲਈ ਕੈਲਸ਼ੀਅਮ ਦੀ ਜ਼ਰੂਰਤ
ਹਰ ਇਨਸਾਨ ਨੂੰ ਇੱਕ ਦਿਨ ਵਿੱਚ 1000 mg ਕੈਲਸ਼ੀਅਮ ਜ਼ਰੂਰ ਖਾਣਾ ਚਾਹੀਦਾ ਹੈ। ਜਿਹੜੀਆਂ ਜਨਾਨੀਆਂ 50 ਸਾਲ ਤੋਂ ਜ਼ਿਆਦਾ ਉਮਰ ਦੀਆਂ ਹਨ, ਉਨ੍ਹਾਂ ਲਈ ਇੱਕ ਦਿਨ ਵਿੱਚ 1200 mg ਕੈਲਸ਼ੀਅਮ ਲੈਣਾ ਜ਼ਰੂਰੀ ਹੁੰਦਾ ਹੈ। ਛੋਟੀ ਅਮਰ ਉਮਰ ਦੇ ਬੱਚਿਆਂ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਹੁੰਦਾ ਹੈ। 1 ਤੋਂ 3 ਸਾਲ ਦੀ ਉਮਰ ਦੇ ਬੱਚੇ ਲਈ 700 mg ਕੈਲਸ਼ੀਅਮ ਇੱਕ ਦਿਨ ਵਿੱਚ ਖਾਣਾ ਬਹੁਤ ਜ਼ਰੂਰੀ ਹੈ ।

ਪੜ੍ਹੋ ਇਹ ਵੀ ਖ਼ਬਰ - Health Tips: ਬੁਖ਼ਾਰ ਤੋਂ ਬਾਅਦ ਥਕਾਵਟ ਤੇ ਸਰੀਰ ਦਰਦ ਹੋਣ ’ਤੇ ਤੁਲਸੀ ਸਣੇ ਅਪਣਾਓ ਇਹ ਨੁਸਖ਼ੇ, ਮਿਲੇਗੀ ਰਾਹਤ

ਰੋਜ਼ਾਨਾ ਖਾਓ ਕੈਲਸ਼ੀਅਮ ਭਰਪੂਰ ਇਹ ਚੀਜ਼ਾਂ 

ਖਸਖਸ
ਖਸਖਸ ’ਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ। ਇਸ ਵਿੱਚ ਪੋਟਾਸ਼ੀਅਮ, ਪ੍ਰੋਟੀਨ, ਆਇਰਨ, ਕਾਪਰ, ਜਿੰਕ, ਮੈਗਨੀਸ਼ੀਅਮ ਪਾਏ ਜਾਂਦੇ ਹਨ। ਜੇਕਰ ਕੈਲਸ਼ੀਅਮ ਦੀ ਘਾਟ ਹੋਣ ’ਤੇ ਖਸਖਸ ਆਪਣੇ ਆਹਾਰ ਵਿੱਚ ਜ਼ਰੂਰ ਸ਼ਾਮਲ ਕਰੋ।

ਅੰਜੀਰ
ਇੱਕ ਦਿਨ ਵਿੱਚ 2 ਅੰਜੀਰ ਜ਼ਰੂਰ ਖਾਓ, ਕਿਉਂਕਿ ਅੰਜੀਰ ਵਿੱਚ ਕੈਲਸ਼ੀਅਮ, ਫਾਈਬਰ, ਵਿਟਾਮਿਨ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ। ਰੋਜ਼ਾਨਾ ਖਾਲੀ ਢਿੱਡ ਅੰਜੀਰ ਖਾਣ ਨਾਲ ਕਬਜ਼ ਪਾਚਣ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - Health Tips: ਅੱਧੇ ਸਿਰ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਕੌਫੀ’ ਸਣੇ ਇਨ੍ਹਾਂ ਚੀਜ਼ਾਂ ਦਾ ਕਦੇ ਨਾ ਕਰੋ ਸੇਵਨ

ਭਿੰਡੀ
ਇੱਕ ਕੌਲੀ ਭਿੰਡੀ ਵਿੱਚ 40 ਗ੍ਰਾਮ ਕੈਲਸ਼ੀਅਮ ਹੁੰਦਾ ਹੈ। ਜੇਕਰ ਤੁਸੀਂ ਹਫ਼ਤੇ ਵਿੱਚ ਦੋ ਵਾਰ ਭਿੰਡੀ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਕੈਲਸ਼ੀਅਮ ਦੀ ਘਾਟ ਨਹੀਂ ਹੋਵੇਗੀ ਅਤੇ ਇਹ ਦੰਦ ਖ਼ਰਾਬ ਹੋਣ ਤੋਂ ਰੋਕਦੀ ਹੈ ।

ਬਾਦਾਮ
ਦੁੱਧ ਅਤੇ ਬਦਾਮ ਵਿੱਚ ਕਾਫੀ ਮਾਤਰਾ ਵਿੱਚ ਕੈਲਸ਼ੀਅਮ ਮੌਜੂਦ ਹੁੰਦਾ ਹੈ। ਇਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਕੈਲਸ਼ੀਅਮ ਦੀ ਘਾਟ ਹੋਣ ’ਤੇ ਰੋਜ਼ਾਨਾ 1 ਗਿਲਾਸ ਦੁੱਧ ਵਿੱਚ ਬਾਦਾਮ ਪੀਸ ਕੇ ਮਿਲਾ ਕੇ ਪੀਓ।

ਪੜ੍ਹੋ ਇਹ ਵੀ ਖ਼ਬਰ - ਜਲਦੀ ਭਾਰ ਘਟਾਉਣ ਦੇ ਚਾਹਵਾਨ ਲੋਕ ਰੋਜ਼ਾਨਾ ਖਾਣ ‘ਚਾਕਲੇਟ’, ਇਨ੍ਹਾਂ ਬੀਮਾਰੀਆਂ ਤੋਂ ਵੀ ਮਿਲੇਗੀ ਰਾਹਤ

ਪਾਲਕ
ਪਾਲਕ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। 100 ਗ੍ਰਾਮ ਪਾਲਕ ਵਿੱਚ 99 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਹਫ਼ਤੇ ਵਿੱਚ ਘੱਟ ਤੋਂ ਘੱਟ ਤਿੰਨ ਵਾਰ ਪਾਲਕ ਜ਼ਰੂਰ ਖਾਓ ।

ਸੰਤਰਾ
ਜਿਹੜੇ ਖੱਟੇ ਫਲਾਂ ਵਿੱਚ ਸਿਟਰਸ ਐਸਿਡ ਹੁੰਦਾ ਹੈ। ਉਨ੍ਹਾਂ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ-ਸੀ ਮੌਜੂਦ ਹੁੰਦਾ ਹੈ। ਹਫ਼ਤੇ ਵਿੱਚ ਦੋ ਵਾਰ ਇਮਊਨਿਟੀ ਵਧਾਉਣ ਲਈ ਅਤੇ ਬੀਮਾਰੀਆਂ ਤੋਂ ਦੂਰ ਰਹਿਣ ਲਈ ਸੰਤਰੇ ਅਤੇ ਨਿੰਬੂ ਦਾ ਸੇਵਨ ਜ਼ਰੂਰ ਕਰੋ ।

ਚੀਜ਼
ਕੈਲਸ਼ੀਅਮ ਦੀ ਘਾਟ ਪੂਰੀ ਕਰਨ ਲਈ ਚੀਜ਼ ਖਾਓ।

ਪੜ੍ਹੋ ਇਹ ਵੀ ਖ਼ਬਰ - Health Tips: ਪੂਰੀ ਨੀਂਦ ਨਾ ਲੈਣ ਸਣੇ ਇਨ੍ਹਾਂ ਕਾਰਨਾਂ ਕਰਕੇ ਹੁੰਦੈ ਮਾਸਪੇਸ਼ੀਆਂ ’ਚ ‘ਦਰਦ’, ਕਦੇ ਨਾ ਕਰੋ ਨਜ਼ਰਅੰਦਾਜ਼

ਤਿਲ
ਤਿਲ ਵਿੱਚ ਕੈਲਸ਼ੀਅਮ ਕਾਫੀ ਮਾਤਰਾ ਵਿੱਚ ਹੁੰਦਾ ਹੈ। ਰੋਜ਼ਾਨਾ ਇੱਕ ਗਿਲਾਸ ਦੁੱਧ ਨਾਲ 1 ਚਮਚ ਤਿਲ ਦਾ ਸੇਵਨ ਕਰਨ ਨਾਲ ਬਹੁਤ ਜਲਦੀ ਕੈਲਸ਼ੀਅਮ ਦੀ ਘਾਟ ਪੂਰੀ ਹੁੰਦੀ ਹੈ।
 

rajwinder kaur

This news is Content Editor rajwinder kaur