Health Tips: ਕਬਜ਼ ਲਈ ਲਾਹੇਵੰਦ ਹੈ ਛਿਲਕੇ ਸਣੇ ਸੇਬ ਖਾਣਾ, ਜਾਣੋ ਹੋਰ ਵੀ ਬੇਮਿਸਾਲ ਫਾਇਦੇ

08/26/2021 11:20:27 AM

ਨਵੀਂ ਦਿੱਲੀ— ਜਦੋਂ ਫਲ ਖਾਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਉਸ ਨੂੰ ਖਾਣ ਤੋਂ ਪਹਿਲਾਂ ਫਲਾਂ ਦੇ ਛਿਲਕਾ ਲਾਹ ਕੇ ਖਾਣਾ ਪਸੰਦ ਕਰਦੇ ਹਾਂ। ਹੁਣ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੋਵੇਗਾ ਕਿ ਸੇਬ, ਸੰਤਰਾਂ, ਖੀਰਾ ਕੁਝ ਅਜਿਹੇ ਫਲ ਹਨ, ਜਿਸ ਦੇ ਛਿਲਕੇ ਬਹੁਤ ਲਾਭਕਾਰੀ ਹੁੰਦੇ ਹਨ। ਜਦੋਂ ਕਿ ਕੁਝ ਫਲ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦੇ ਛਿਲਕਿਆਂ ਨੂੰ ਚਬਾ ਪਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਤਰ੍ਹਾਂ ਇਨ੍ਹਾਂ ਫਲਾਂ ਨੂੰ ਕਿਸੇ ਹੋਰ ਤਰੀਕਿਆਂ ਨਾਲ ਇਸ ਨੂੰ ਵਰਤੋਂ 'ਚ ਲਿਆ ਸਕਦੇ ਹੋ। ਅੱਜ ਅਸੀਂ ਤੁਹਾਨੂੰ ਸੇਬ ਦੇ ਛਿਲਕਿਆਂ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਛਿਲਕੇ ਸਮੇਤ ਸੇਬ ਖਾਣ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਆਓ ਜਾਣਦੇ ਹਾਂ ਛਿਲਕੇ ਸਮੇਤ ਸੇਬ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ...


1. ਸ਼ੂਗਰ ਲੈਵਲ ਕੰਟਰੋਲ 'ਚ ਰੱਖੇ
ਸ਼ੂਗਰ ਦੇ ਰੋਗੀਆਂ ਲਈ ਸੇਬ ਨੂੰ ਛਿਲਕੇ ਸਣੇ ਖਾਣਾ ਲਾਭਕਾਰੀ ਹੁੰਦਾ ਹੈ। ਇਹ ਬਲੱਡ ਸ਼ੂਗਰ ਦੇ ਵਧਦੇ ਹੋਏ ਲੈਵਲ ਨੂੰ ਕੰਟਰੋਲ 'ਚ ਕਰਦਾ ਹੈ।


2. ਦਿਮਾਗ ਤੇਜ਼ ਕਰਨ 'ਚ ਮਦਦਗਾਰ
ਸੇਬ ਦਾ ਛਿਲਕੇ ਬਹੁਤ ਗੁਣਕਾਰੀ ਹੁੰਦਾ ਹੈ। ਇਸ 'ਚ ਮੌਜੂਦ ਤੱਤ ਬ੍ਰੇਨ ਸੈੱਲ ਨੂੰ ਖਤਮ ਹੋਣ ਤੋਂ ਬਚਾਉਂਦੇ ਹਨ।
3. ਫੇਫੜਿਆਂ ਲਈ ਹਨ ਫਾਇਦੇਮੰਦ
ਇਹ ਫੇਫੜਿਆਂ ਨੂੰ ਸਹੀ ਢੰਗ ਨਾਲ ਕੰਮ ਕਰਨ 'ਚ ਮਦਦ ਕਰਦੇ ਹਨ। ਇਸ ਨਾਲ ਫੇਫੜਿਆਂ ਨਾਲ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਰੋਗ ਦੂਰ ਹੋ ਜਾਂਦਾ ਹੈ।
4. ਅੱਖਾਂ ਦਾ ਰੱਖੇ ਖਿਆਲ
ਇਹ ਅੱਖਾਂ ਦੀਆਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।


5. ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ
ਇਸ 'ਚ ਕੈਲਸ਼ੀਅਮ ਕਾਫੀ ਮਾਤਰਾ 'ਚ ਮੌਜੂਦ ਹੁੰਦਾ ਹੈ, ਜੋ ਹੱਡੀਆਂ ਲਈ ਬੇਹੱਦ ਜ਼ਰੂਰੀ ਹੁੰਦਾ ਹੈ।
6. ਦਿਲ ਦੇ ਰੋਗਾਂ ਤੋਂ ਬਚਾਉਂਦਾ ਹੈ
ਸੇਬ ਦੇ ਛਿਲਕੇ 'ਚ ਘੁਲਣਸ਼ੀਲ ਰੇਸ਼ੇ ਹੁੰਦੇ ਹਨ, ਜੋ ਸਰੀਰ 'ਚ ਕੈਲੇਸਟ੍ਰੋਲ ਲੈਵਲ ਨੂੰ ਕੰਟਰੋਲ ਕਰਦਾ ਹੈ ਅਤੇ ਦਿਲ ਦੇ ਰੋਗਾਂ ਤੋਂ ਬਚਾਅ ਕਰਦਾ ਹੈ।


7. ਕਬਜ਼ ਨੂੰ ਦੂਰ ਕਰੇ
ਸੇਬ ਦੇ ਛਿਲਕੇ 'ਚ ਫਾਈਬਰ ਮੌਜੂਦ ਹੁੰਦਾ ਹੈ, ਜੋ ਸਾਨੂੰ ਕਬਜ਼ ਤੋਂ ਬਚਾਉਂਦਾ ਹੈ। ਇਸ ਨਾਲ ਢਿੱਡ ਨਾਲ ਸਬੰਧੀ ਸਮੱਸਿਆਵਾਂ ਜਿਵੇਂ ਗੈਸ, ਐਸੀਡਿਟੀ ਆਦਿ ਨਹੀਂ ਹੁੰਦੀ।
8. ਅਨੀਮੀਆ
ਇਸ 'ਚ ਬਹੁਤ ਸਾਰਾ ਆਇਰਨ ਅਤੇ ਫੋਲਿਕ ਐਸਿਡ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਜਿੰਕ ਮੌਜੂਦ ਹੁੰਦਾ ਹੈ, ਜੋ ਖੂਨ ਦੀ ਘਾਟ ਨੂੰ ਦੂਰ ਕਰਨ ਲਈ ਮਦਦ ਕਰਦਾ ਹੈ।


9. ਭਾਰ ਘੱਟ ਕਰੇ
ਇਸ 'ਚ ਅੰਜ਼ਾਇਮ ਕਾਫੀ ਮਾਤਰਾ 'ਚ ਮੌਜੂਦ ਹੁੰਦਾ ਹੈ, ਜੋ ਭਾਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

Aarti dhillon

This news is Content Editor Aarti dhillon