Health Tips: ਹਾਈ ਬੱਲਡ ਪ੍ਰੈਸ਼ਰ ਤੋਂ ਪਰੇਸ਼ਾਨ ਲੋਕਾਂ ਲਈ ਲਾਭਕਾਰੀ ਨੇ ''ਮਸ਼ਰੂਮ'', ਜਾਣੋ ਹੋਰ ਵੀ ਲਾਭ

07/21/2022 12:16:19 PM

ਨਵੀਂ ਦਿੱਲੀ- ਮਸ਼ਰੂਮ ਸਭ ਤੋਂ ਮਹਿੰਗੀਆਂ ਸਬਜ਼ੀਆਂ 'ਚ ਗਿਣਿਆ ਜਾਂਦਾ ਹੈ। ਖਾਣੇ 'ਚ ਇਸ ਦਾ ਸਵਾਦ ਤਾਂ ਵਧੀਆ ਹੁੰਦਾ ਹੀ ਹੈ, ਨਾਲ ਹੀ ਇਹ ਸਿਹਤ ਲਈ ਵੀ ਕਾਫ਼ੀ ਚੰਗਾ ਹੈ। ਮਸ਼ਰੂਮ ਨੂੰ ਦੇਸ਼ ਦੇ ਕਈ ਇਲਾਕਿਆਂ 'ਚ ਖੁੰਬ, ਖੁੰਬਾਂ ਤੇ ਕੁਕਰਮੁੱਤਾ ਨਾਮਾਂ ਤੋਂ ਜਾਣਿਆ ਜਾਂਦਾ ਹੈ। ਇਹ ਸਿਹਤ ਦੇ ਲਿਹਾਜ਼ ਤੋਂ ਕਾਫ਼ੀ ਵਧੀਆ ਹੁੰਦੀ ਹੈ। ਮਸ਼ਰੂਮ 'ਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਨਾਈਟਰੋਜਨ, ਫਾਸਫੋਰਸ ਐਸਿਡ ਪਾਇਆ ਜਾਂਦਾ ਹੈ। ਇਸ ਨੂੰ ਫਾਈਬਰ ਦਾ ਵੀ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਮਸ਼ਰੂਮ ਦੀ ਵਰਤੋ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਵੀ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਇਸ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ —
ਇਮਿਊਨਿਟੀ ਵਧਾਉਂਦੀ ਹੈ
ਮਸ਼ਰੂਮ ਸਰੀਰ ਦੀ ਰੋਗ ਪ੍ਰਤੀਰੋਧੀ ਸਮਰੱਥਾ 'ਚ ਵਾਧਾ ਕਰਦੀ ਹੈ। ਇਸ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਦੀ ਹੈ। ਮਸ਼ਰੂਮ 'ਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਨਾਈਟਰੋਜਨ, ਫਾਸਫੋਰਸ ਐਸਿਡ ਪਾਇਆ ਜਾਂਦਾ ਹੈ। ਇਨ੍ਹਾਂ ਦੀ ਵਜ੍ਹਾ ਕਰਕੇ ਸਰੀਰ ਦੀਆਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ।  


ਕੁਪੋਸ਼ਣ
ਵਿਟਾਮਿਨ, ਪ੍ਰੋਟੀਨ, ਖਣਿਜ ਦੇ ਤੱਤਾਂ ਨਾਲ ਭਰਪੂਰ ਮਸ਼ਰੂਮ ਸਰੀਰ 'ਚ ਪੋਸ਼ਣ ਦੀ ਕਮੀ ਨੂੰ ਪੂਰਾ ਕਰਦਾ ਹੈ। ਇਹ ਹਰ ਉਮਰ ਦੇ ਲੋਕਾਂ ਲਈ ਬਹੁਤ ਫਾਇਦੇਮੰਦ ਸਬਜ਼ੀ ਮੰਨੀ ਜਾ ਰਹੀ ਹੈ। ਇਸ ਦੀ ਵਰਤੋਂ ਕੁਪੋਸ਼ਣ ਦੇ ਸ਼ਿਕਾਰ ਲੋਕਾਂ ਨੂੰ ਵੱਧ ਮਾਤਰਾ 'ਚ ਕਰਨੀ ਚਾਹੀਦੀ ਹੈ।
ਖੂਨ ਦੀ ਘਾਟ
ਮਸ਼ਰੂਮ ਦੀ ਰੋਜ਼ਾਨਾਂ ਵਰਤੋਂ ਕਰਨ ਨਾਲ ਸਰੀਰ 'ਚ ਖੂਨ ਦੀ ਕਮੀ ਨਹੀਂ ਰਹਿੰਦੀ। ਇਸ 'ਚ ਪਾਏ ਜਾਣ ਵਾਲੇ ਵਿਟਾਮਿਨ, ਫਾਰਲਿਕ ਐਸਿਡ ਅਤੇ ਲੋਹੇ ਦੇ ਤੱਤ ਸਰੀਰ ਨੂੰ ਹਿਮੋਗਲੋਬੀਨ ਦੇ ਪੱਧਰ ਨੂੰ ਬਣਾ ਕੇ ਰੱਖਣ 'ਚ ਮਦਦ ਕਰਦੇ ਹਨ।


ਗਦੂਦ ਕੈਂਸਰ ਹੁੰਦਾ ਹੈ ਘੱਟ
ਨਿਯਮਤ ਰੂਪ 'ਚ ਮਸ਼ਰੂਮ ਜ਼ਿਆਦਾ ਖਾਣ ਵਾਲੇ ਅਧਖੜ ਉਮਰ ਅਤੇ ਬਜ਼ੁਰਗ ਮਰਦਾਂ ਨੂੰ ਗਦੂਦ (ਪ੍ਰੋਸਟੇਟ) ਕੈਂਸਰ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਅਧਿਐਨ ਅਨੁਸਾਰ ਹਫ਼ਤੇ 'ਚ ਦੋ ਵਾਰੀ ਮਸ਼ਰੂਮ ਖਾਣ ਵਾਲਿਆਂ ਨੂੰ ਗਦੂਦ ਕੈਂਸਰ ਹੋਣ ਦਾ ਖ਼ਤਰਾ 8 ਫੀਸਦੀ ਘੱਟ ਜਾਂਦਾ ਹੈ ਅਤੇ ਹਫ਼ਤੇ 'ਚ ਤਿੰਨ ਵਾਰੀ ਤੋਂ ਜ਼ਿਆਦਾ ਮਸ਼ਰੂਮ ਖਾਣ ਨਾਲ ਕੈਂਸਰ ਦਾ ਖਤਰਾ 17 ਫੀਸਦੀ ਘੱਟ ਹੁੰਦਾ ਦੱਸਿਆ ਜਾ ਰਿਹਾ ਹੈ।
ਹਾਈ ਬੱਲਡ ਪ੍ਰੈਸ਼ਰ
ਹਾਈ ਬੱਲਡ ਪ੍ਰੈਸ਼ਰ ਤੋਂ ਪਰੇਸ਼ਾਨ ਲੋਕਾਂ ਲਈ ਮਸ਼ਰੂਮ ਸਭ ਤੋਂ ਚੰਗਾ ਸ੍ਰੋਤ ਹੈ। ਮਸ਼ਰੂਮ 'ਚ ਪਾਏ ਜਾਣ ਵਾਲੇ ਵਿਟਾਮਿਨ, ਪ੍ਰੋਟੀਨ, ਫਾਇਬਰ, ਨਿਊਟਰੀਐਕਟਸ ਆਦਿ ਕੋਲੇਸ੍ਰਟੋਲ ਦੇ ਲੇਵਲ ਨੂੰ ਵੱਧਣ ਤੋਂ ਰੋਕਦਾ ਹੈ।


ਭਾਰ ਘੱਟ ਕਰਨ ਦੇ ਫਾਇਦੇ
ਜੇਕਰ ਤੁਸੀਂ ਆਪਣੇ ਵੱਧ ਰਹੇ ਭਾਰ ਤੋਂ ਪਰੇਸ਼ਾਨ ਹੋ ਤਾਂ ਆਪਣੇ ਖਾਣੇ 'ਚ ਮਸ਼ਰੂਮ ਨੂੰ ਜ਼ਰੂਰ ਸ਼ਾਮਲ ਕਰੋ। ਮਸ਼ਰੂਮ 'ਚ ਕੈਲੋਰੀਜ਼ ਦੀ ਮਾਤਰਾ ਬਹੁਤ ਘੱਟ ਪਾਈ ਜਾਂਦੀ ਹੈ, ਜੋ ਤੁਹਾਡੇ ਭਾਰ ਨੂੰ ਘੱਟ ਕਰਨ 'ਚ ਤੁਹਾਡੀ ਮਦਦ ਕਰਦੀ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ
ਸ਼ੂਗਰ ਦੇ ਮਰੀਜ਼ਾਂ ਲਈ ਮਸ਼ਰੂਮ ਦਾ ਸੇਵਨ ਕਰਨਾ ਬਹੁਤ ਚੰਗਾ ਹੁੰਦਾ ਹੈ। ਇਸ 'ਚ ਪਾਏ ਜਾਣ ਵਾਲੇ ਵਿਟਾਮਿਨ, ਖਣਿਜ ਅਤੇ ਫਾਇਬਰ ਸ਼ੂਗਰ ਦੇ ਲੇਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ।

Aarti dhillon

This news is Content Editor Aarti dhillon