Health Tips: ਕਬਜ਼ ਤੋਂ ਪਰੇਸ਼ਾਨ ਲੋਕਾਂ ਲਈ ਲਾਹੇਵੰਦ ਹੈ ''ਲੌਕੀ ਦਾ ਜੂਸ'', ਜਾਣੋ ਹੋਰ ਵੀ ਲਾਭ

05/30/2022 1:06:38 PM

ਨਵੀਂ ਦਿੱਲੀ- ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰੇਸ਼ਾਨੀਆਂ ਦੇ ਕਾਰਨ ਸਰੀਰ ਕੰਮਜ਼ੋਰ ਹੋਣ ਲੱਗ ਪੈਦਾ ਹੈ। ਇਸੇ ਲਈ ਸਰੀਰ ਨੂੰ ਫਿੱਟ ਰੱਖਣ ਲਈ ਤੁਹਾਨੂੰ ਲੌਕੀ ਦਾ ਜੂਸ ਪੀਣਾ ਚਾਹੀਦਾ ਹੈ। ਰੋਜ਼ਾਨਾ ਇਸ ਜੂਸ ਦਾ ਸੇਵਨ ਕਰਨ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਲੌਕੀ 'ਚ ਪੋਟਾਸ਼ੀਅਮ, ਆਇਰਨ ਅਤੇ ਵਿਟਾਮਿਨਸ ਪਾਏ ਜਾਂਦੇ ਹਨ। ਇਸ ’ਚ ਫਾਈਬਰ ਭਰਪੂਰ ਮਾਤਰਾ ਵੀ ਪਾਈ ਜਾਂਦੀ ਹੈ। ਲੌਕੀ ਦੇ ਜੂਸ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 
ਜੂਸ ਬਣਾਉਣ ਦੀ ਵਿਧੀ
ਲੌਕੀ ਨੂੰ ਛਿੱਲ ਕੇ ਉਸ ਦੇ ਟੁੱਕੜੇ ਕਰ ਲਓ ਅਤੇ ਮਿਕਸੀ 'ਚ ਥੋੜ੍ਹਾ ਜਿਹਾ ਪਾਣੀ ਅਤੇ ਨਮਕ ਮਿਲਾ ਕੇ ਇਸ ਦਾ ਜੂਸ ਬਣਾ ਲਓ। ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਇਸ 'ਚ ਕਾਲੀ ਮਿਰਚ ਵੀ ਮਿਲਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਰੋਜ਼ਾਨਾ ਫ੍ਰੈੱਸ਼ ਜੂਸ ਬਣਾ ਕੇ ਪੀ ਸਕਦੇ ਹੋ। 


1. ਦਿਲ ਦੀ ਬੀਮਾਰੀ
ਇਸ ਨੂੰ ਪੀਣ ਨਾਲ ਸਰੀਰ 'ਚ ਕੌਲੇਸਟਰੋਲ ਦੀ ਮਾਤਾਰ ਸੰਤੁਲਿਤ ਰਹਿੰਦੀ ਹੈ। ਇਸ ਨਾਲ ਹਾਰਟ ਅਟੈਕ ਹੋਣ ਦਾ ਖਤਰਾ ਨਹੀਂ ਰਹਿੰਦਾ। 
2. ਬਲੱਡ ਪ੍ਰੈਸ਼ਰ
ਇਸ ਦਾ ਜੂਸ ਪੀਣ ਨਾਲ ਸਰੀਰ 'ਚ ਬਲੱਡ ਸਰਕੁਲੇਸ਼ਨ ਤੇਜ਼ ਹੁੰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। 


3. ਭਾਰ ਘੱਟ ਕਰੇ
ਰੋਜ਼ ਸਵੇਰੇ ਇਸ ਦਾ ਜੂਸ ਪੀਣ ਨਾਲ ਸਰੀਰ ਦਾ ਮੈਟਾਬਾਲੀਜ਼ਮ ਵਧਦਾ ਹੈ, ਜੋ ਸਰੀਰ ਦੀ ਫਾਲਤੂ ਚਰਬੀ ਨੂੰ ਘੱਟ ਕਰਦਾ ਹੈ ਅਤੇ ਭਾਰ ਵੀ ਘੱਟ ਕਰਨ 'ਚ ਮਦਦ ਕਰਦਾ ਹੈ। 
4. ਗੈਸ
ਲੌਕੀ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਲਈ ਇਸ ਜੂਸ ਨੂੰ ਪੀਣ ਨਾਲ ਪੇਟ ਦੀ ਜਲਣ ਘੱਟ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਗੈਸ ਦੀ ਪ੍ਰੇਸ਼ਾਨੀ ਹੈ ਉਨ੍ਹਾਂ ਲਈ ਇਹ ਜੂਸ ਕਾਫੀ ਫਾਇਦੇਮੰਦ ਹੁੰਦਾ ਹੈ। 
5. ਸ਼ੂਗਰ
ਇਸ ਜੂਸ ਨੂੰ ਪੀਣ ਨਾਲ ਸਰੀਰ ਦਾ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਇੰਝ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਪਰੇਸ਼ਾਨੀ ਹੈ, ਉਹ ਰੋਜ਼ ਸਵੇਰੇ ਇਸ ਜੂਸ ਨੂੰ ਜ਼ਰੂਰ ਪੀਓ। 


6. ਸਰੀਰ ਦੀ ਗਰਮੀ ਕਰੇ ਦੂਰ
ਗਰਮੀਆਂ ਦੇ ਮੌਸਮ ਵਿਚ ਅਕਸਰ ਲੋਕਾਂ ਨੂੰ ਸਿਰ ਦਰਦ ਅਤੇ ਬਦਹਜ਼ਮੀ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਤੋਂ ਰਾਹਤ ਪਾਉਣ ਲਈ ਕੱਦੂ ਦਾ ਜੂਸ ਪੀਓ। ਇਸ ਨੂੰ ਪੀਣ ਨਾਲ ਸਰੀਰ ਵਿਚ ਪੈਦਾ ਹੋਈ ਗਰਮੀ ਵੀ ਹੌਲੀ - ਹੌਲੀ ਦੂਰ ਹੋਵੇਗੀ।  
7. ਕਬਜ਼
ਲੌਕੀ ਅਤੇ ਅਦਰਕ ਦੇ ਜੂਸ 'ਚ ਕਾਫੀ ਮਾਤਰਾ 'ਚ ਫਾਈਬਰ ਮੌਜੂਦ ਹੁੰਦਾ ਹੈ, ਇਸ ਨਾਲ ਪਾਚਨ ਸਿਸਟਮ ਸੁਧਰ ਜਾਂਦਾ ਹੈ ਅਤੇ ਕਬਜ਼ ਦੀ ਪ੍ਰੇਸ਼ਾਨੀ ਦੂਰ ਹੁੰਦੀ ਹੈ। 


8.ਲੀਵਰ ਦੀ ਸੋਜ  
ਤਲਿਆ - ਭੁੰਨਿਆ ਖਾਣਾ ਅਤੇ ਸ਼ਰਾਬ ਪੀਣ ਨਾਲ ਕਈ ਵਾਰ ਲੀਵਰ ਵਿਚ ਸਜੂਨ ਆ ਜਾਂਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕੱਦੂ ਅਤੇ ਅਦਰਕ ਦਾ ਜੂਸ ਬਣਾ ਕੇ ਪੀਓ। ਇਸ ਜੂਸ ਨੂੰ ਪੀਣ ਨਾਲ ਕੁੱਝ ਹੀ ਸਮੇਂ ਵਿਚ ਰਾਹਤ ਮਿਲੇਗੀ।
9. ਕੈਂਸਰ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ
ਲੌਕੀ ਦਾ ਜੂਸ ਅਲਕਾਲਾਈਨ ਹੋਣ ਕਰਕੇ ਸਰੀਰ ਦਾ ਅੰਦਰਲਾ ਵਾਤਾਵਰਣ ਅਲਕਾਲਾਈਨ ਵੱਲ ਵਧਕੇ (PH) ਸਰੀਰ ‘ਚ ਕੈਂਸਰ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ।

Aarti dhillon

This news is Content Editor Aarti dhillon