Health Tips: ਮੂੰਹ ਦੇ ਛਾਲਿਆਂ ਤੋਂ ਰਾਹਤ ਦਿਵਾਉਂਦੈ ‘ਅਮਰੂਦ ਦੇ ਪੱਤਿਆਂ ਦਾ ਕਾੜ੍ਹਾ’,ਜਾਣੋ ਹੋਰ ਵੀ ਲਾਭ

07/06/2022 12:51:36 PM

ਨਵੀਂ ਦਿੱਲੀ- ਸੁਆਦ ਤੇ ਸਿਹਤ ਨਾਲ ਭਰਪੂਰ ਅਮਰੂਦ ਖਾਣ ’ਚ ਬਹੁਤ ਜ਼ਿਆਦਾ ਸੁਆਦ ਅਤੇ ਫ਼ਾਇਦੇਮੰਦ ਹੁੰਦਾ ਹੈ। ਅਮਰੂਦ ਦੇ ਨਾਲ-ਨਾਲ ਇਸ ਦੇ ਪੱਤਿਆਂ ’ਚ ਵੀ ਕਈ ਤਰ੍ਹਾਂ ਦੇ ਗੁਣ ਲੁੱਕੇ ਹੋਏ ਹੁੰਦੇ ਹਨ। ਖ਼ਾਲੀ ਢਿੱਡ ਅਮਰੂਦ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਢਿੱਡ ਸਬੰਧੀ ਕਈ ਪਰੇਸ਼ਾਨੀ ਦੂਰ ਹੁੰਦੀਆਂ ਹਨ। ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਕਾਫ਼ੀ ਫ਼ਾਇਦੇਮੰਦ ਹੈ। ਅਮਰੂਦ ਦੇ ਪੱਤਿਆਂ ’ਚ ਐਂਟੀ-ਬੈਕਟੀਰੀਅਲ, ਐਂਟੀਆਕਸੀਡੈਂਟ ਤੇ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ, ਜੋ ਕਈ ਬੀਮਾਰੀਆਂ ਨੂੰ ਦੂਰ ਕਰਨ ’ਚ ਸਹਾਇਕ ਹੋ ਸਕਦੇ ਹਨ। ਸ਼ੂਗਰ ਰੋਗੀਆਂ ਨੂੰ ਅਮਰੂਦ ਦੇ ਪੱਤਿਆਂ ਨਾਲ ਤਿਆਰ ਕਾੜ੍ਹਾ ਪੀਣਾ ਚਾਹੀਦਾ ਹੈ, ਇਹ ਉਨ੍ਹਾਂ ਲਈ ਕਾਫ਼ੀ ਜ਼ਿਆਦਾ ਫ਼ਾਇਦੇਮੰਦ ਹੋ ਸਕਦਾ ਹੈ। ਪੱਤਿਆਂ ਦਾ ਕਾੜ੍ਹਾ ਪੀਣ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ...
ਕਿਵੇਂ ਤਿਆਰ ਕਰੀਏ ਅਮਰੂਦ ਦਾ ਕਾੜ੍ਹਾ
ਅਮਰੂਦ ਦੇ ਪੱਤਿਆਂ ਦਾ ਕਾੜ੍ਹਾ ਬਣਾਉਣ ਲਈ ਇਕ ਭਾਂਡੇ ’ਚ 2 ਗਲਾਸ ਪਾਣੀ ਲਵੋ। ਇਸ ’ਚ 4-5 ਪੱਤੇ ਅਮਰੂਦ ਦੇ ਪੱਤੇ ਪਾਓ। ਹੁਣ ਇਸ ਨੂੰ ਗੈਸ ’ਤੇ ਚੰਗੀ ਤਰ੍ਹਾਂ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਗੈਸ ਨੂੰ ਬੰਦ ਕਰ ਦਿਉ। ਠੰਢਾ ਹੋਣ ਤੋਂ ਬਾਅਦ ਇਸ ਪਾਣੀ ਨੂੰ ਛਾਣ ਲਓ ਅਤੇ ਫਿਰ ਇਸ ਦੀ ਵਰਤੋਂ ਕਰੋ।


ਚਮੜੀ ਦੀ ਪਰੇਸ਼ਾਨੀ ਕਰੋ ਘੱਟ
ਅਮਰੂਦ ਦੇ ਪੱਤਿਆਂ ਦੇ ਸੇਵਨ ਨਾਲ ਚਮੜੀ ਨਾਲ ਸਬੰਧਿਤ ਸਾਰੀ ਪਰੇਸ਼ਾਨੀ ਦੂਰ ਹੋ ਸਕਦੀ ਹੈ। ਕਿੱਲ-ਮੁਹਾਂਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰੋ। ਇਸ ਨੂੰ ਚੰਗੀ ਤਰ੍ਹਾਂ ਪੀਸ ਕੇ ਚਮੜੀ ’ਤੇ ਲਗਾਓ। ਕੁਝ ਦਿਨਾਂ ਤਕ ਇਸ ਦੀ ਵਰਤੋਂ ਕਰਨ ’ਤੇ ਤੁਸੀਂ ਕਿੱਲ-ਮੁਹਾਂਸਿਆਂ ਦੀ ਪਰੇਸ਼ਾਨੀ ਤੋਂ ਮੁਕਤੀ ਪਾ ਸਕਦੇ ਹੋ। ਇੰਨਾ ਹੀ ਨਹੀਂ ਇਹ ਤੁਹਾਡੇ ਬਲੈਕਹੈੱਡ ਨੂੰ ਵੀ ਦੂਰ ਕਰ ਸਕਦਾ ਹੈ।
ਚਮੜੀ ਨੂੰ ਤੰਦਰੁਸਤ ਰੱਖੇ
ਇਹ ਕਾੜਾ ਸਾਡੀ ਚਮੜੀ ਵਿਚਲੇ ਵਿਸ਼ੈਲੇ ਤੱਤ ਖ਼ਤਮ ਕਰਦਾ ਹੈ। ਕਈ ਵਾਰ ਚਮੜੀ ਉਮਰ ਤੋਂ ਪਹਿਲਾਂ ਹੀ ਆਪਣੀ ਚਮਕ ਗੁਆ ਲੈਂਦੀ ਹੈ ਅਤੇ ਢਲਣ ਲੱਗ ਜਾਂਦੀ ਹੈ। ਇਨ੍ਹਾਂ ਹਾਲਤਾਂ ਵਿੱਚ ਵਿਅਕਤੀ ਉਮਰ ਤੋਂ ਪਹਿਲਾਂ ਬੁੱਢਾ ਲੱਗਦਾ ਹੈ। ਅਮਰੂਦ ਦੇ ਪੱਤਿਆਂ ਦਾ ਕਾੜਾ ਮੂੰਹ ਤੇ ਮਸਾਜ ਦੇ ਤੌਰ ’ਤੇ ਵਰਤਣ ਨਾਲ ਚਮੜੀ ਦੀ ਚਮਕ ਵੱਧ ਜਾਂਦੀ ਹੈ ਅਤੇ ਢਿਲਕਵਾਂਪਣ ਦੂਰ ਹੁੰਦਾ ਹੈ।
ਹਾਈ ਬਲੱਡ ਪ੍ਰੈਸ਼ਰ
ਹਾਈ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਵੀ ਅਮਰੂਦ ਦੇ ਪੱਤੇ ਕਾਫ਼ੀ ਫ਼ਾਇਦੇਮੰਦ ਹੋ ਸਕਦੇ ਹਨ। ਇਸ ਲਈ ਖ਼ਾਲੀ ਪੇਟ ਅਮਰੂਦ ਦਾ ਕਾੜ੍ਹਾ ਪੀਓ। ਇਸ ਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਕਾਫ਼ੀ ਹੱਦ ਤਕ ਕੰਟਰੋਲ ’ਚ ਰਹੇਗਾ।


ਸ਼ੂਗਰ ਦੀ ਪਰੇਸ਼ਾਨੀ ਤੋਂ ਰਾਹਤ
ਅਮਰੂਦ ਦੇ ਪੱਤਿਆਂ ਨਾਲ ਬਣਿਆ ਕਾੜ੍ਹਾ ਪੀਣ ਨਾਲ ਸ਼ੂਗਰ ਕੰਟੋਰਲ ’ਚ ਰਹੇਗੀ। ਦਰਅਸਲ ਅਮਰੂਦ ਦੇ ਪੱਤੇ ਇਸੁਲਿਨ ਭਰਪੂਰ ਹੁੰਦੇ ਹਨ, ਜੋ ਤੁਹਾਡੇ ਸਰੀਰ ’ਚ ਗਲੂਕੋਜ਼ ਨੂੰ ਕੰਟਰੋਲ ਕਰਦਾ ਹੈ।
ਮੂੰਹ ਦੇ ਛਾਲਿਆਂ ਤੋਂ ਰਾਹਤ
ਅਮਰੂਦ ਦੇ ਕਾੜ੍ਹੇ ਨਾਲ ਕੁਰਲੀ ਕਰਨ ਨਾਲ ਮੂੰਹ ਦੇ ਛਾਲਿਆਂ ਤੋਂ ਨਿਜਾਤ ਮਿਲੇਗੀ। ਜੇ ਤੁਸੀਂ ਕਾੜ੍ਹਾ ਨਹੀਂ ਪੀਣਾ ਚਾਹੁੰਦੇ ਤਾਂ ਇਸ ਦੇ ਪੱਤੇ ਚਬਾ ਕੇ ਖਾਓ। ਇਸ ਨਾਲ ਵੀ ਤੁਹਾਨੂੰ ਕਾਫ਼ੀ ਰਾਹਤ ਮਿਲੇਗੀ।
ਕੋਲੈਸਟ੍ਰੋਲ ਘੱਟ ਕਰੇ
ਕਲੈਸਟਰੋਲ ਸਾਡੇ ਸਰੀਰ ਵਿੱਚ ਦਿਲ ਦੀਆਂ ਨਾੜਾਂ ਵਿੱਚ ਜੰਮ ਜਾਂਦਾ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਪੈਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਪੁਰਾਣੇ ਸਮੇਂ ਦੇ ਵੈਦ ਸਰੀਰ ’ਚ ਕੋਲੈਸਟਰੋਲ ਦਾ ਪੱਧਰ ਵੱਧ ਜਾਣ ’ਤੇ ਜਾਂ ਦਿਲ ਦੀ ਤਕਲੀਫ ਹੋਣ ’ਤੇ ਉਕਤ ਵਿਅਕਤੀ ਨੂੰ ਅਮਰੂਦ ਦੇ ਪੱਤਿਆਂ ਦਾ ਕਾੜਾ ਬਣਾ ਕੇ ਪੀਣ ਲਈ ਦਿੰਦੇ ਸਨ। ਇਸ ਕਾੜੇ ਨਾਲ ਉਸ ਨੂੰ ਫ਼ਾਇਦਾ ਹੁੰਦਾ ਸੀ। 


ਡਾਇਰੀਆ ਦਾ ਇਲਾਜ
ਕਈ ਵਾਰ ਗੰਦਾ/ਦੂਸ਼ਿਤ ਭੋਜਨ ਖਾਣ ਨਾਲ ਸਾਡਾ ਢਿੱਡ ਖ਼ਰਾਬ ਹੋ ਜਾਂਦਾ ਹੈ। ਦੂਸ਼ਿਤ ਭੋਜਨ ਵਿੱਚ ਵਿਸ਼ੈਲੇ ਬੈਕਟੀਰੀਆ ਪੈਦਾ ਹੋ ਜਾਂਦੇ ਹਨ, ਜੋ ਢਿੱਡ ਨੂੰ ਖ਼ਰਾਬ ਕਰਦੇ ਹਨ। ਅਮਰੂਦ ਦੇ ਪੱਤਿਆਂ ਦਾ ਕਾੜਾ ਇਨ੍ਹਾਂ ਬੈਕਟੀਰੀਆ ਨੂੰ ਖ਼ਤਮ ਕਰਦਾ ਹੈ। ਜੇਕਰ ਬੱਚਿਆਂ ਦੇ ਢਿੱਡ ਵਿੱਚ ਕੀੜੇ ਹੋਣ ਤਾਂ ਇਹ ਕਾੜ੍ਹਾ ਉਨ੍ਹਾਂ ਕੀੜਿਆਂ ਦਾ ਵੀ ਖਾਤਮਾ ਕਰਦਾ ਹੈ। 

Aarti dhillon

This news is Content Editor Aarti dhillon