Health Care: ਸ਼ੂਗਰ ਫ੍ਰੀ ਗੋਲੀਆਂ ਦਾ ਸੇਵਨ ਕਰਨ ਵਾਲੇ ਲੋਕ ਹੋ ਜਾਣ ਸਾਵਧਾਨ, ਕੈਂਸਰ ਸਣੇ ਹੋ ਸਕਦੇ ਨੇ ਇਹ ਰੋਗ

07/13/2021 3:57:07 PM

ਜਲੰਧਰ (ਬਿਊਰੋ) - ਅੱਜ ਦੇ ਸਮੇਂ ਬਹੁਤ ਸਾਰੇ ਲੋਕ ਸ਼ੂਗਰ ਦੀ ਬੀਮਾਰੀ ਦੇ ਸ਼ਿਕਾਰ ਹੋ ਰਹੇ ਹਨ। ਇਸ ਬੀਮਾਰੀ ਨੂੰ ਕਾਬੂ ਕਰਨ ਲਈ ਬਹੁਤ ਸਾਰੇ ਲੋਕ ਖੰਡ ਦੇ ਬਦਲੇ ਚਾਹ, ਕੌਫੀ ਅਤੇ ਹੋਰ ਚੀਜ਼ਾਂ ਵਿੱਚ ਮਿਠਾਸ ਪੈਦਾ ਕਰਨ ਲਈ ਸ਼ੂਗਰ ਫ੍ਰੀ ਗੋਲੀਆਂ ਦਾ ਸੇਵਨ ਕਰਦੇ ਹਨ। ਸੈਕਰੀਨ ਅਤੇ ਐਸਪਾਰਟਮ ਦੋ ਅਜਿਹੇ ਤੱਤ ਹਨ, ਜੋ ਕੁਦਰਤੀ ਮਿਠਾਸ ਦਾ ਗੈਰ ਕੁਦਰਤੀ ਬਦਲ ਹਨ। ਬਹੁਤ ਸਾਰੇ ਲੋਕਾਂ ਨੂੰ ਸ਼ੂਗਰ ਨਹੀਂ ਹੁੰਦੀ ਪਰ ਫਿਰ ਵੀ ਉਹ ਮੋਟਾਪੇ ਤੋਂ ਬਚਣ ਲਈ ਲੋਅ ਕੈਲਰੀ ਸ਼ੂਗਰ ਫ੍ਰੀ ਗੋਲੀਆਂ ਦਾ ਸੇਵਨ ਕਰਦੇ ਹਨ। ਇਨ੍ਹਾਂ ਗੋਲੀਆਂ ਨਾਲ ਤੁਹਾਡੀ ਸਿਹਤ ਖ਼ਰਾਬ ਹੋ ਸਕਦੀ ਹੈ ਅਤੇ ਤੁਹਾਨੂੰ ਕੈਂਸਰ ਸਣੇ ਕਈ ਰੋਗ ਹੋ ਸਕਦੇ ਹਨ। ਅੱਜ ਦੇ ਇਸ ਆਰਟੀਕਲ ਵਿੱਚ ਗੱਲ ਕਰਾਂਗੇ ਕਿਤੇ ਇਹ ਗੋਲੀਆਂ ਕਿਸ ਤਰ੍ਹਾਂ ਸਾਡੀ ਸਿਹਤ ਲਈ ਨੁਕਸਾਨਦਾਇਕ ਹਨ ।

ਕੈਂਸਰ ਦਾ ਖ਼ਤਰਾ
ਸ਼ੂਗਰ ਫ੍ਰੀ ਗੋਲੀਆਂ ਵਿੱਚ ਮਿਠਾਸ ਦੇਣ ਲਈ ਸਕਰੀਨ ਦੀ ਵਰਤੋਂ ਹੁੰਦੀ ਹੈ। ਸੈਕਰੀਨ ਦਾ ਅਸਰ ਸਾਡੇ ਢਿੱਡ ਅਤੇ ਲਿਵਰ ਦੋਵਾਂ ’ਤੇ ਬਹੁਤ ਬੁਰਾ ਪੈਂਦਾ ਹੈ। ਇਨ੍ਹਾਂ ਗੋਲੀਆਂ ਨਾਲ ਲੀਵਰ ਡੈਮੇਜ ਅਤੇ ਢਿੱਡ ਦੇ ਕੈਂਸਰ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ- Health Tips: ਭਾਰ ਤੇ ਢਿੱਡ ਦੀ ਚਰਬੀ ਘਟਾਉਣ ਲਈ ਰੋਜ਼ਾਨਾ 20 ਮਿੰਟ ‘ਟੱਪੋ ਰੱਸੀ’, ਹੋਣਗੇ ਹੋਰ ਵੀ ਹੈਰਾਨੀਜਨਕ ਫ਼ਾਇਦੇ

ਪਾਚਨ ਤੰਤਰ ਵਿਗਾੜੇ
ਸ਼ੂਗਰ ਫ੍ਰੀ ਗੋਲੀਆਂ ਦਾ ਇਸਤੇਮਾਲ ਸਾਡੇ ਪਾਚਨ ਤੰਤਰ ਲਈ ਬਹੁਤ ਬੁਰਾ ਹੈ। ਇਸ ਦੇ ਇਸਤੇਮਾਲ ਕਰਨ ਨਾਲ ਭੁੱਖ ਨਹੀਂ ਲੱਗਦੀ। ਇਹ ਘੱਟ ਕੈਲਰੀ ਦੀਆਂ ਹੁੰਦੀਆਂ ਹਨ, ਜਿਸ ਦੇ ਚੱਲਦੇ ਸਾਡੇ ਸਰੀਰ ਦੇ ਅੰਦਰ ਚੰਗੀਆਂ ਕੈਲਰੀਆਂ ਦੀਆਂ ਮਾਤਰਾ ਘਟਣ ਲੱਗਦੀਆਂ ਹਨ। ਸਰੀਰ ਕਮਜ਼ੋਰ ਹੋਣ ਲੱਗਦਾ ਹੈ ।

ਦਿਲ ਦੀ ਬੀਮਾਰੀ
ਜੇ ਬਲੱਡ ਪ੍ਰੈਸ਼ਰ ਘਟਦਾ ਵਧਦਾ ਹੋਵੇ ਜਾਂ ਦਿਲ ਦੀ ਕੋਈ ਹੋਰ ਬੀਮਾਰੀ ਹੋਵੇ ਤਾਂ ਸ਼ੂਗਰ ਫ੍ਰੀ ਗੋਲੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਹ ਬੀਮਾਰੀ ਨੂੰ ਘੱਟ ਕਰਨ ਦੀ ਥਾਂ ਹੋਰ ਵਧਾ ਦਿੰਦੀ ਹੈ। ਜੇਕਰ ਸ਼ੂਗਰ ਦੇ ਨਾਲ-ਨਾਲ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਤਾਂ ਤੁਸੀਂ ਇਨ੍ਹਾਂ ਗੋਲੀਆਂ ਦਾ ਸੇਵਨ ਕਦੇ ਨਾ ਕਰੋ ।

ਪੜ੍ਹੋ ਇਹ ਵੀ ਖ਼ਬਰ-  ਵਾਸਤੂ ਸ਼ਾਸਤਰ : ਘਰ ਬਣਾਉਂਦੇ ਸਮੇਂ ਰੱਖੋ ਇਸ ਚੀਜ਼ ਦਾ ਖ਼ਾਸ ਧਿਆਨ, ਹਮੇਸ਼ਾ ਲਈ ਦੂਰ ਹੋਵੇਗੀ ‘ਪੈਸੇ ਦੀ ਘਾਟ’

ਅੱਖਾਂ ਦੀ ਰੋਸ਼ਨੀ ’ਤੇ ਅਸਰ
ਵਧਦੀ ਉਮਰ ਵਿੱਚ ਇਨ੍ਹਾਂ ਦਾ ਇਸਤੇਮਾਲ ਅੱਖਾਂ ਲਈ ਬਹੁਤ ਬੁਰਾ ਹੈ। ਸ਼ੂਗਰ ਦਾ ਅਸਰ ਅੱਖਾਂ ’ਤੇ ਪੈਂਦਾ ਹੈ ਪਰ ਇਨ੍ਹਾਂ ਦੇ ਲਗਾਤਾਰ ਇਸਤੇਮਾਲ ਨਾਲ ਅੱਖਾਂ ਦੀ ਰੋਸ਼ਨੀ ਤੇਜ਼ੀ ਨਾਲ ਧੁੰਦਲੀ ਪੈਣ ਲੱਗ ਜਾਂਦੀ ਹੈ ।

ਮੈਟਾਬਾਲਿਜ਼ਮ ਕਮਜ਼ੋਰ ਕਰੇ
ਸ਼ੂਗਰ ਫਰੀ ਗੋਲੀਆਂ ਵਿੱਚ ਕੈਲਰੀਆਂ ਦੇ ਨਾਲ ਨਾਲ ਪੋਸ਼ਕ ਤੱਤ ਵੀ ਨਹੀਂ ਹੁੰਦੇ, ਇਹ ਸਾਡੇ ਮੈਟਾਬੋਲਿਜ਼ਮ ਲਈ ਹਾਨੀਕਾਰਕ ਹਨ। ਇਹ ਸਾਡੇ ਸਰੀਰ ਨੂੰ ਕੋਈ ਤਾਕਤ ਨਹੀਂ ਦਿੰਦੀਆਂ। ਇਸ ਕਾਰਨ ਸਾਡਾ ਸਰੀਰ ਅਤੇ ਮੈਟਾਬਾਲਿਜ਼ਮ ਕਮਜ਼ੋਰ ਪੈਣ ਲੱਗ ਜਾਂਦਾ ਹੈ ਅਤੇ ਸਰੀਰ ਅੰਦਰ ਬੈਡ ਫੈਟ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਹੋਰ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ ।

ਪੜ੍ਹੋ ਇਹ ਵੀ ਖ਼ਬਰ-  Health Tips: ਉਮਰ ਦੇ ਹਿਸਾਬ ਨਾਲ ਹਰੇਕ ਇਨਸਾਨ ਲਈ ਜਾਣੋ ਕਿੰਨੇ ਕਦਮ ਪੈਦਲ ਚੱਲਣਾ ਹੈ ‘ਜ਼ਰੂਰੀ’

rajwinder kaur

This news is Content Editor rajwinder kaur