ਸਰਦੀ-ਜ਼ੁਕਾਮ ਤੇ ਢਿੱਡ ਦਰਦ ਤੋਂ ਰਾਹਤ ਦਿਵਾਉਂਦੀ ਹੈ ''ਲੌਂਗਾਂ ਦੀ ਚਾਹ'', ਜਾਣੋ ਹੋਰ ਵੀ ਲਾਜਵਾਬ ਫਾਇਦੇ

11/21/2022 11:57:36 AM

ਜਲੰਧਰ - ਚਾਹ ਪੀਣ ਦਾ ਸ਼ੌਕੀਨ ਹਰ ਇਕ ਵਿਅਕਤੀ ਹੁੰਦਾ ਹੈ। ਜੇਕਰ ਚਾਹ ਲੌਂਗਾਂ ਦੀ ਬਣੀ ਹੋਵੇ ਤਾਂ ਇਹ ਪੀਣ ਵਿਚ ਸੁਆਦ ਹੀ ਨਹੀਂ ਲੱਗਦੀ ਸਗੋਂ ਸਰੀਰ ਨੂੰ ਵੀ ਬੇਹੱਦ ਤੰਦਰੁਸਤ ਰੱਖਦੀ ਹੈ। ਚਾਹ ਹਲਕੀ-ਫੁਲਕੀ ਬੀਮਾਰੀ ਤੋਂ ਵੀ ਰਾਹਤ ਦਿਵਾਉਣ ਵਿਚ ਕਾਰਗਰ ਸਾਬਿਤ ਹੁੰਦੀ ਹੈ। ਲੌਂਗਾਂ ਦੀ ਬਣੀ ਚਾਹ ਜਿੱਥੇ ਸਰਦੀ-ਜ਼ੁਕਾਮ ਤੋਂ ਰਾਹਤ ਦਿਵਾਉਂਦੀ ਹੈ, ਉਥੇ ਹੀ ਪੇਟ ਨੂੰ ਵੀ ਦੁਰੱਸਤ ਰੱਖਦੀ ਹੈ। ਅੱਜ ਅਸੀਂ ਤੁਹਾਨੂੰ ਲੌਂਗ ਦੀ ਚਾਹ ਪੀਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਇਸ ਨੂੰ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਜਾਣੋ ਕੀ ਨੇ ਲੌਂਗਾਂ ਦੀ ਚਾਹ ਪੀਣ ਦੇ ਫ਼ਾਇਦਿਆਂ ਬਾਰੇ :- 

ਢਿੱਡ ਦਰਦ ਤੋਂ ਮਿਲੇ ਛੁਟਕਾਰਾ 
ਲੌਂਗ ਦੀ ਬਣੀ ਚਾਹ ਢਿੱਡ ਦਰਦ ਤੋਂ ਵੀ ਛੁਟਕਾਰਾ ਦਿਵਾਉਣ ਵਿਚ ਸਹਾਇਕ ਹੁੰਦੀ ਹੈ। ਜੇਕਰ ਤੁਹਾਨੂੰ ਗੈਸ ਅਤੇ ਢਿੱਡ ਦਰਦ ਵਰਗੀ ਪ੍ਰੇਸ਼ਾਨੀ ਰਹਿੰਦੀ ਹੈ ਤਾਂ ਲੌਂਗ ਵਾਲੀ ਚਾਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। 

ਸਰਦੀ ਜ਼ੁਕਾਮ ਤੋਂ ਦੇਵੇ ਰਾਹਤ
ਲੌਂਗ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਸਰਦੀ ਤੋਂ ਬਚਣ ਲਈ ਲੌਂਗ ਵਾਲੀ ਚਾਹ ਬੇਹੱਦ ਫਾਇਦੇਮੰਦ ਹੁੰਦੀ ਹੈ। ਇਸ ਲਈ ਮੌਸਮੀ ਬਦਲਾਅ ਹੋਣ 'ਤੇ 2-3 ਵਾਰ ਇਸ ਨੂੰ ਪੀਣ ਨਾਲ ਸਰਦੀ, ਖਾਂਸੀ ਅਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ।

ਬੁਖ਼ਾਰ ਵੀ ਕਰੇ ਦੂਰ 
ਬੁਖ਼ਾਰ ਵਿਚ ਵੀ ਲੌਂਗ ਦੀ ਚਾਹ ਪੀਣੀ ਬੇਹੱਦ ਲਾਹੇਵੰਦ ਹੁੰਦੀ ਹੈ। ਜੇ ਤੁਸੀਂ ਬੁਖਾਰ ਨਾਲ ਪੀੜਤ ਹੋ ਤਾਂ ਲੌਂਗ ਦੀ ਚਾਹ ਪੀਣਾ ਤੁਹਾਡੇ ਲਈ ਕਾਫ਼ੀ ਫਾਇਦੇਮੰਦ ਹੋਵੇਗਾ।

ਸਰੀਰ ਦਰਦ ਤੋਂ ਦੇਵੇ ਰਾਹਤ 
ਸਰੀਰ ਦੇ ਅੰਗਾਂ ਅਤੇ ਮਸਲਸ 'ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਲੌਂਗ ਵਾਲੀ ਚਾਹ ਜ਼ਰੂਰ ਪੀਣੀ ਚਾਹੀਦੀ ਹੈ। ਲੌਂਗ ਵਾਲੀ ਚਾਹ ਪੀਣ ਨਾਲ ਸਰੀਰ ਦਰਦ ਤੋਂ ਰਾਹਤ ਮਿਲਦੀ ਹੈ। PunjabKesari

ਦੰਦਾਂ ਦੇ ਦਰਦ ਤੋਂ ਮਿਲੇ ਛੁਟਕਾਰਾ
ਦੰਦਾਂ 'ਚ ਦਰਦ ਹੋਣ ਦੇ ਅਕਸਰ ਲੋਕ ਲੌਂਗ ਦੇ ਤੇਲ ਦੀ ਵਰਤੋਂ ਕਰਦੇ ਹਨ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਲੌਂਗ ਦੀ ਚਾਹ ਵੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਲੌਂਗ ਵਾਲੀ ਚਾਹ ਰੋਜ਼ਾਨਾ ਪੀਣ ਨਾਲ ਮਸੂੜੇ ਅਤੇ ਦੰਦਾਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਇਸ ਨਾਲ ਮੂੰਹ 'ਚ ਮੌਜੂਦ ਬੈਕਟੀਰੀਆ ਵੀ ਸਾਫ਼ ਹੋ ਜਾਂਦੇ ਹਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
 

sunita

This news is Content Editor sunita