ਅਮਰੂਦ ''ਚ ਲੁੱਕੇ ਹਨ ਕਈ ਗੁਣ, ਜੋ ਦੇਵੇ ਕਈ ਬੀਮਾਰੀਆਂ ਤੋਂ ਮੁਕਤੀ

11/25/2015 3:22:43 PM


ਅਮਰੂਦ ਜੋ ਕਿ ਖਾਣ ''ਚ ਬਹੁਤ ਹੀ ਸਵਾਦ ਹੁੰਦਾ ਹੈ। ਇਸ ਲਈ ਇਸ ਨੂੰ ਖਾਣ ''ਚ ਗੁਰੇਜ਼ ਨਾ ਕਰੋ, ਕਿਉਂਕਿ ਇਸ ਵਿਚ ਕਈ ਗੁਣ ਲੁੱਕੇ ਹੋਏ ਹਨ, ਜਿਸ ਤੋਂ ਸ਼ਾਇਦ ਤੁਸੀਂ ਅਣਜਾਣ ਹੋ। ਇਸ ਵਿਚ ਵਿਟਾਮਿਨ-ਸੀ ਭਰਪੂਰ ਮਾਤਰਾ ''ਚ ਹੁੰਦਾ ਹੈ। ਇਸ ਲਈ ਇਸ ਨੂੰ ਸਿਹਤ ਦਾ ਖਜ਼ਾਨਾ ਮੰਨਿਆ ਗਿਆ ਹੈ। ਇਹ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ''ਚ ਲਾਭਦਾਇਕ ਹੈ ਅਤੇ ਸਰਦੀਆਂ ''ਚ ਕਈ ਬੀਮਾਰੀਆਂ ਨਾਲ ਲੜਨ ਵਿਚ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹਾਂ ਅਮਰੂਦ ਦੇ ਫਾਇਦੇ-
ਕਬਜ਼ ਤੋਂ ਛੁਟਕਾਰਾ- ਇਹ ਸਰੀਰ ਦੇ ਮੈਟਾਬੋਲਿਜ਼ਮ ਨੂੰ ਸੰਤੁਲਿਤ ਰੱਖਦਾ ਹੈ ਅਤੇ ਇਸ ਕਾਰਨ ਇਸ ਦੇ ਸੇਵਨ ਨਾਲ ਕਬਜ਼ ਤੋਂ ਛੁਟਕਾਰਾ ਮਿਲ ਜਾਂਦਾ ਹੈ। 
ਮੂੰਹ ਦੇ ਛਾਲਿਆਂ ਤੋਂ ਦੇਵੇ ਅਰਾਮ- ਜੇਕਰ ਤੁਹਾਡੇ ਮੂੰਹ ''ਚ ਛਾਲੇ ਹੋ ਗਏ ਹਨ ਜਾਂ ਫਿਰ ਅਕਸਰ ਤੁਹਾਨੂੰ ਮਾਊਥ ਅਲਸਰ ਦੀ ਸਮੱਸਿਆ ਰਹਿੰਦੀ ਹੈ ਤਾਂ ਅਮਰੂਦ ਦੀਆਂ ਨਵੀਆਂ-ਨਵੀਆਂ ਕੋਮਲ ਪੱਤੀਆਂ ਦਾ ਸੇਵਨ ਕਰੋ। ਇਸ ਨਾਲ ਆਰਾਮ ਮਿਲਦਾ ਹੈ।
ਸਰੀਰ ਕਰਦਾ ਹੈ ਫਿੱਟ ਐਂਡ ਫਾਈਨ- ਅਮਰੂਦ ''ਚ ਮੌਜੂਦ ਪੌਸ਼ਟਿਕ ਤੱਤ ਸਰੀਰ ਨੂੰ ਫਿੱਟ ਅਤੇ ਫਾਈਨ ਰੱਖਣ ਵਿਚ ਮਦਦ ਕਰਦੇ ਹਨ, ਜੇਕਰ ਇਸ ਨੂੰ ਸਹੀ ਸਮੇਂ ''ਤੇ ਖਾਧਾ ਜਾਵੇ। ਉਦਾਹਰਣ ਦੇ ਤੌਰ ''ਤੇ ਜੇਕਰ ਸਰਦੀਆਂ ''ਚ ਜੇਕਰ ਇਸ ਨੂੰ ਰਾਤ ਸਮੇਂ ਖਾਧਾ ਜਾਵੇ ਤਾਂਇਸ ਨਾਲ ਖਾਂਸੀ ਵੀ ਹੋ ਸਕਦੀ ਹੈ।
ਅੱਖਾਂ ਨੂੰ ਬਣਾਏ ਸਿਹਤਮੰਦ- ਅਮਰੂਦ ''ਚ ਵਿਟਾਮਿਨ-ਏ ਦੀ ਕਾਫੀ ਮਾਤਰਾ ਹੁੰਦੀ ਹੈ, ਜੋ ਅੱਖਾਂ ਨੂੰ ਸਿਹਤਮੰਦ ਬਣਾਈ ਰੱਖਦਾ ਹੈ। ਇਸ ਤੋਂ ਇਲਾਵਾ ਅਮਰੂਦ ਵਿਚ ਵਿਟਾਮਿਨ- ਸੀ ਵੀ ਹੁੰਦਾ ਹੈ, ਜੋ ਬੀਮਾਰੀਆਂ ਨੂੰ ਸਰੀਰ ਤੋਂ ਦੂਰ ਕਰਦਾ ਹੈ।
ਘਟਦੈ ਮੋਟਾਪਾ-ਸਰੀਰ ''ਚ ਮੋਟਾਪੇ ਦਾ ਮੁੱਖ ਕਾਰਨ ਕੋਲੈਸਟ੍ਰਾਲ ਹੁੰਦਾ ਹੈ। ਅਮਰੂਦ ਵਿਚ ਮੌਜੂਦ ਤੱਤ ਸਰੀਰ ''ਚ ਕੋਲੈਸਟ੍ਰਾਲ ਨੂੰ ਘੱਟ ਕਰ ਦਿੰਦੇ ਹਨ, ਜਿਸ ਨਾਲ ਮੋਟਾਪਾ ਘੱਟ ਜਾਂਦਾ ਹੈ।
ਚਮੜੀ ''ਚ ਆਏ ਚਮਕ- ਇਸ ''ਚ ਮੌਜੂਦ ਪੋਟਾਸ਼ੀਅਮ ਕਾਰਨ ਇਸ ਦੇ ਰੋਜ਼ਾਨਾ ਸੇਵਨ ਨਾਲ ਚਮੜੀ ''ਚ ਚਮਕ ਆ ਜਾਂਦੀ ਹੈ ਅਤੇ ਕਿੱਲ-ਮੁਹਾਸਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ।

Tanu

This news is News Editor Tanu