ਮਾਨਸੂਨ ''ਚ ਖਾਓ ਇਹ ਫਰੂਟ, ਕਦੇ ਨਹੀਂ ਹੋਵੋਗੇ ਬੀਮਾਰ

07/15/2018 11:11:33 AM

ਜਲੰਧਰ— ਮਾਨਸੂਨ ਦਾ ਮੌਸਮ ਹਰ ਕਿਸੇ ਨੂੰ ਬਹੁਤ ਪਸੰਦ ਹੁੰਦਾ ਹੈ। ਬਾਰਿਸ਼ ਆਉਣ ਨਾਲ ਹਰ ਪਾਸੇ ਹਰਿਆਲੀ ਹੀ ਹਰਿਆਲੀ ਹੁੰਦੀ ਹੈ ਪਰ ਬਾਰਿਸ਼ ਦੇ ਮੌਸਮ 'ਚ ਬੀਮਾਰੀਆਂ ਹੋਣਾ ਆਮ ਗੱਲ ਹੈ। ਇਹੀ ਕਾਰਨ ਹੈ ਕਿ ਇਸ ਮੌਸਮ 'ਚ ਆਪਣੇ ਖਾਣ-ਪੀਣ 'ਚ ਸਾਵਧਾਨੀ ਬਰਤਨੀ ਚਾਹੀਦੀ ਹੈ। ਇਸ ਮੌਸਮ 'ਚ ਸੰਤੁਲਿਤ ਆਹਾਰ ਅਤੇ ਮੌਸਮ ਦੇ ਅਨੁਕੂਲ ਰੱਖਿਆ ਜਾਵੇ ਤਾਂ ਬੀਮਾਰੀਆਂ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ।
1. ਲੀਚੀ
ਲੀਚੀ ਖਾਣ 'ਚ ਬਹੁਤ ਹੀ ਟੇਸਟੀ ਹੁੰਦੀ ਹੈ। ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ 'ਚ ਵਿਟਾਮਿਨ ਏ, ਬੀ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਆਇਰਨ ਬਹੁਤ ਮਾਤਰਾ 'ਚ ਪਾਇਆ ਜਾਂਦਾ ਹੈ। ਰੋਜ਼ਾਨਾ ਲੀਚੀ ਖਾਣ ਨਾਲ ਪਾਚਨ ਸ਼ਕਤੀ, ਭਾਰ ਕੰਟਰੋਲ, ਕੈਂਸਰ ਤੋਂ ਬਚਾਅ ਅਤੇ ਪੇਟ ਸੰਬੰਧੀ ਪ੍ਰੇਸ਼ਾਨੀਆਂ ਨਹੀਂ ਹੁੰਦੀਆਂ।
2. ਜਾਮੁਨ
ਰੋਜ਼ਾਨਾ ਜਾਮੁਨ ਖਾਣ ਨਾਲ ਪਾਚਨ ਕਿਰਿਆ ਮਜਬੂਤ, ਸ਼ੂਗਰ ਤੋਂ ਛੁਟਕਾਰਾ, ਦਸਤ ਤੋਂ ਰਾਹਤ. ਪੱਥਰੀ ਦੀ ਸਮੱਸਿਆ, ਦੰਦਾਂ ਫਾਇਦੇਮੰਦ, ਮੂੰਹ ਦੀ ਬਦਬੂ ਤੋਂ ਛੁਟਕਾਰਾ ਅਤੇ ਕੈਂਸਰ ਹੋ ਦਾ ਖਤਰਾ ਘੱਟ ਹੁੰਦਾ ਹੈ। ਇਹ ਮਾਨਸੂਨ ਦਾ ਸਭ ਤੋਂ ਵਧੀਆ ਫਲ ਮੰਨਿਆ ਜਾਂਦਾ ਹੈ।
3. ਚੈਰੀ
ਚੈਰੀ ਵੀ ਮਾਨਸੂਨ 'ਚ ਖਾਣ ਵਾਲਾ ਫਲ ਹੈ। ਇਸ 'ਚ ਬਹੁਤ ਸਾਰੇ ਗੁਣ ਹੁੰਦੇ ਹਨ ਜੋ ਸਾਡੀ ਸਿਹਤ ਨੂੰ ਠੀਕ ਰੱਖਣ 'ਚ ਮਦਦਗਾਰ ਹੁੰਦੇ ਹਨ।
4. ਆਨਾਰ
ਆਨਾਰ ਨੂੰ ਉਂਝ ਤਾਂ ਕਿਸੇ ਵੀ ਮੌਸਮ 'ਚ ਖਾਧਾ ਜਾ ਸਕਦਾ ਹੈ ਪਰ ਮਾਨਸੂਨ ਦੇ ਮੌਸਮ 'ਚ ਇਸ ਨੂੰ ਖਾਣ ਨਾਲ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ। ਇਸ ਨੂੰ ਖਾਣ ਨਾਲ ਫਾਈਬਰ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਮਿਲਦਾ ਹੈ।