ਰਾਮਬਾਣ ਸਾਬਤ ਹੁੰਦਾ ਹੈ ਸਰੀਰ ਲਈ ਹਰਾ ਪਿਆਜ਼

01/13/2019 5:00:17 PM

ਨਵੀਂ ਦਿੱਲੀ— ਹਰੇ ਪਿਆਜ਼ 'ਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰੰਦੀ ਹੈ ਜੋ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਹਰਾ ਪਿਆਜ਼ ਬੜਾ ਹੀ ਫਾਇਦੇਮੰਦ ਹੈ। ਹਰੇ ਪਿਆਜ਼ ਨੂੰ ਖਾਣ ਨਾਲ ਕੋਲੈਸਟਰੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਇਹ ਦਿਲ ਸਬੰਧੀ ਬੀਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੀ ਹੈ। ਆਓ ਜਾਣਦੇ ਹਾਂ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ...
1. ਭਾਰ ਘੱਟ ਕਰੇ
ਇਸ 'ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਜੋ ਭਾਰ ਘੱਟ ਕਰਨ 'ਚ ਫਾਇਦੇਮੰਦ ਹੁੰਦੀ ਹੈ।
2. ਦਿਲ ਸਬੰਧੀ ਰੋਗ
ਹਰਾ ਪਿਆਜ਼ ਖਾਣ ਨਾਲ ਕੋਲੈਸਟਰੋਲ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਦਿਲ ਸਬੰਧੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
3. ਕਮਜ਼ੋਰੀ ਦੂਰ ਕਰੇ
ਇਸ 'ਚ ਵਿਟਾਮਿਨ ਸੀ ਹੁੰਦਾ ਹੈ। ਜਿਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਐਨਰਜੀ ਮਿਲਦੀ ਹੈ।
4. ਪਾਚਨ ਕਿਰਿਆ ਨੂੰ ਠੀਕ ਕਰੇ
ਹਰੇ ਪਿਆਜ਼ 'ਚ ਫਾਇਬਰ ਜ਼ਿਆਦਾ ਹੁੰਦਾ ਹੈ ਜੋ ਡਾਇਜੇਸ਼ਨ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ।
5. ਬੀ.ਪੀ. ਨੂੰ ਕੰਟਰੋਲ ਕਰਨ ਲਈ ਫਾਇਦੇਮੰਦ
ਇਸ 'ਚ ਸਲਫਰ ਦੀ ਮਾਤਰਾ ਘੱਟ ਹੁੰਦੀ ਹੈ ਜੋ ਬੀ.ਪੀ. ਨੂੰ ਕੰਟਰੋਲ ਕਰਨ ਲਈ ਫਾਇਦੇਮੰਦ ਹੈ।
6. ਬਲੱਡ ਸ਼ੂਗਰ ਨੂੰ ਕੰਟਰੋਲ ਕਰੇ
ਇਸ ਨੂੰ ਖਾਣ ਨਾਲ ਬਲੱਡ ਸ਼ੂਗਰ ਦੀ ਮਾਤਰਾ ਕੰਟਰੋਲ 'ਚ ਰਹਿੰਦੀ ਹੈ ਅਤੇ ਸ਼ੂਗਰ ਤੋਂ ਬਚਾਅ ਰਹਿੰਦਾ ਹੈ।
7.  ਸਰਦੀ-ਜ਼ੁਕਾਮ ਤੋਂ ਆਰਾਮ
ਹਰੇ ਪਿਆਜ਼ 'ਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਰਦੀ-ਜ਼ੁਕਾਮ ਤੋਂ ਆਰਾਮ ਦਵਾਉਣ 'ਚ ਫਾਇਦੇਮੰਦ ਹੁੰਦਾ ਹੈ।
8.  ਕੈਂਸਰ ਤੋਂ ਬਚਾਅ
ਇਸ 'ਚ ਪੇਕਿਟਨ ਹੁੰਦਾ ਹੈ ਜੋ ਕੈਂਸਰ ਤੋਂ ਬਚਾਉਣ 'ਚ ਮਦਦ ਕਰਦਾ ਹੈ।
9. ਅੱਖਾਂ ਦੀ ਰੋਸ਼ਨੀ
ਇਸ 'ਚ ਵਿਟਾਮਿਲ ਏ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਨੂੰ ਬਣਾਏ ਰੱਖਣ 'ਚ ਮਦਦ ਕਰਦਾ ਹੈ।

manju bala

This news is Content Editor manju bala