ਸਿਰ ਦਰਦ ਦੂਰ ਕਰਨ ਦੇ ਘਰੇਲੂ ਉਪਾਅ

02/15/2017 4:27:18 PM

ਮੁੰਬਈ—ਕੰਮ ਕਾਜ ਦੀ ਵਜ੍ਹਾਂ ਨਾਲ ਅਕਸਰ ਕਈ ਲੋਕਾਂ ਨੂੰ ਸਿਰ ਦਰਦ ਦੀ ਸਮੱਸਿਆ ਰਹਿੰਦੀ ਹੈ। ਜ਼ਿਆਦਾ ਦੇਰ ਕੰਮ ਕਰਨਾ ਨਾਲ ਜਾਂ ਕੰਪਿਊਟਰ ''ਤੇ ਕੰਮ ਦੀ ਵਜ੍ਹਾਂ ਨਾਲ ਵੀ ਸਿਰ ਦਰਦ ਕਰਨ ਲੱਗ ਜਾਂਦਾ ਹੈ । ਲੋਕ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਇਸਤੇਮਾਲ ਕਰਦੇ ਹਨ,ਪਰ ਕੋਈ ਫਰਕ ਦਿਖਾਈ ਨਹੀਂ ਦਿੰਦਾ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਦੇ ਬਾਰੇ ਦੱਸਣ ਜਾਂ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕੇਦ ਹੋ। 
1. ਦਾਲਚੀਨੀ ਨੂੰ ਬਰੀਕ ਪੀਸ ਕੇ ਪਾਣੀ ''ਚ ਰਲਾ ਕੇ ਲੇਪ ਬਣਾਓ ਇਸਨੂੰ ਸਿਰ ''ਤੇ ਲਾਉਣ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ।
2. ਸਿਰ ਦਰਦ ਸਮੇਂ ਗਾਂ ਤੋਂ ਬਣਿਆ ਦੇਸੀ ਘਿਓ ਨੱਕ ''ਚ ਇੱਕ-ਇੱਕ ਬੂੰਦ ਪਾ ਕੇ ਉੱਪਰ ਵੱਲ ਨੂੰ ਚੜ੍ਹਾਉਣ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ।
3. 10 ਗ੍ਰਾਮ ਕਾਲੀ ਮਿਰਚ ਚੱਬ ਕੇ ਉੱਪਰੋਂ 20-25 ਗ੍ਰਾਮ ਦੇਸੀ ਘਿਓ ਪੀਣ ਨਾਲ ਅੱਧਾ ਸਿਰ ਦਰਦ (ਮਾਈਗ੍ਰੇਨ) ਦੂਰ ਹੋ ਜਾਂਦਾ ਹੈ।
4.  ਰੋਜ਼ ਤੜਕੇ ਸਵੇਰੇ ਇੱਕ ਮਿੱਠਾ ਸੇਬ ਲੂਣ ਲਾ ਕੇ ਖਾਣ ਨਾਲ ਪੁਰਾਣਾ ਸਿਰ-ਦਰਦ ਦੂਰ ਹੁੰਦਾ ਹੈ।
5. ਸ਼ੁੱਧ ਘਿਓ ''ਚ ਕੇਸਰ ਮਿਲਾ ਕੇ ਸੁੰਘਣ ਨਾਲ ਵੀ ਅੱਧਾ ਸਿਰ ਦਰਦ ਹੁੰਦਾ ਹੈ।
6. ਠੰਡ ਲੱਗਣ ਨਾਲ ਜੇਕਰ ਸਿਰ ਦੁੱਖ ਦਾ ਹੈ ਤਾਂ ਤੁਲਸੀ ਦੇ ਪੱਤਿਆਂ ਦੀ ਚਾਹ ਪੀਓ।
7. ਸਿਰ ਦਰਦ ਹੋਣ ''ਤੇ ਕੰਨਾਂ ''ਚ ਤਿੰਨ ਬੂੰਦਾ ਨਿੰਬੂ ਦਾ ਰਸ ਗਰਮ ਕਰਕੇ ਪਾਉਣ ਨਾਲ ਸਿਰ ਦਰਦ ਠੀਕ ਹੁੰਦਾ ਹੈ।
8.ਅਜਵਾਇਣ ਦਾ ਬਾਰੀਕ ਚੂਰਨ ਇੱਕ ਚਮਚ ਚਬਾ ਕੇ ਖਾਣ ਨਾਲ ਵੀ ਸਿਰ ਦਰਦ ਦੂਰ ਹੁੰਦਾ ਹੈ।