ਗਰਮੀਆਂ ''ਚ ਵਾਲ ਨਹੀਂ ਹੋਣਗੇ ਚਿਪਚਿਪੇ, ਫੋਲੋਅ ਕਰੋ ਇਹ ਟਿਪਸ

02/28/2020 12:40:27 PM

ਜਲੰਧਰ—ਗਰਮੀਆਂ ਦਾ ਮੌਸਮ ਹੁਣ ਸ਼ੁਰੂ ਹੋਣ ਹੀ ਵਾਲਾ ਹੈ | ਇਸ ਮੌਸਮ 'ਚ ਸਭ ਤੋਂ ਵੱਡੀ ਪ੍ਰੇਸ਼ਾਨੀ ਪਸੀਨਾ ਹੁੰਦਾ ਹੈ | ਪਸੀਨੇ ਦੀ ਵਜ੍ਹਾ ਨਾਲ ਸਕਿਨ ਪ੍ਰਾਬਲਮ, ਵਾਲਾਂ 'ਚ ਪ੍ਰੇਸ਼ਾਨੀ ਅਤੇ ਸਰੀਰ 'ਚੋਂ ਬਦਬੂ ਆਉਣ ਦੀ ਸਮੱਸਿਆ ਆਮ ਹੁੰਦੀ ਹੈ | ਅੱਜ ਅਸੀਂ ਤੁਹਾਨੂੰ ਦੱਸਾਂਗੇ ਗਰਮੀਆਂ ਦੀ ਕੜਕਦੀ ਧੁੱਪ ਤੋਂ ਬਚਣ ਦੇ ਆਸਾਨ ਟਿਪਸ |
ਸਭ ਤੋਂ ਵੱਡੀ ਪ੍ਰੇਸ਼ਾਨੀ ਆਇਲੀ ਸਕੈਲਪ ਵਾਲੀਆਂ ਔਰਤਾਂ ਨੂੰ ਝੱਲਣੀ ਪੈਂਦੀ ਹੈ | ਪਸੀਨੇ ਦੇ ਕਾਰਨ ਵਾਲ ਚਿਪਚਿਪੇ ਹੋ ਜਾਂਦੇ ਹਨ, ਜਿਸ ਕਾਰਨ ਵਾਲਾਂ ਦੀ ਹਰ ਰੋਜ਼ ਦੇਖਭਾਲ ਕਰਨੀ ਉਨ੍ਹਾਂ ਨੂੰ ਵਾਸ਼ ਕਰਨਾ ਜ਼ਰੂਰੀ ਹੁੰਦਾ ਹੈ | ਪਰ ਰੁੱਝੇ ਲਾਈਫਸਟਾਈਲ ਦੇ ਚੱਲਦੇ ਅਜਿਹਾ ਕਰ ਪਾਉਣਾ ਥੋੜ੍ਹਾ ਮੁਸ਼ਕਿਲ ਕੰਮ ਹੁੰਦਾ ਹੈ |? 
ਆਓ ਜਾਣਦੇ ਹਾਂ ਗਰਮੀਆਂ 'ਚ ਵਾਲਾਂ ਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਕਿੰਝ ਬਚਾ ਕੇ ਰੱਖਿਆ ਜਾ ਸਕਦਾ ਹੈ | 


ਸਟ੍ਰੇਟਨਰ ਤੋਂ ਰਹੋ ਦੂਰ
ਅੱਜ ਕੱਲ ਜ਼ਿਆਦਾਤਰ ਲੜਕੀਆਂ ਵਾਲਾਂ ਨੂੰ ਸਟ੍ਰੇਟ ਕਰਵਾਉਣ ਦਾ ਸ਼ੌਕ ਰੱਖਦੀਆਂ ਹਨ | ਜਿਸ ਦੇ ਚੱਲਦੇ ਕੋਈ ਹਰ ਹਫਤੇ ਸਟ੍ਰੇਟਨਿੰਗ ਮਸ਼ੀਨ ਨਾਲ ਵਾਲ ਸਿੱਧੇ ਕਰ ਲੈਂਦਾ ਹੈ ਤਾਂ ਕੋਈ ਬਲੋਅ ਡਰਾਈ ਦਾ ਸਹਾਰਾ ਲੈਂਦੀਆਂ ਹਨ | ਬਲੋਅ ਡਰਾਈ 'ਚ ਗਿੱਲੇ ਵਾਲਾਂ ਨੂੰ ਹੇਅਰ ਡਰਾਇਰ ਦੀ ਮਦਦ ਨਾਲ ਸੁਕਾਇਆ ਜਾਂਦਾ ਹੈ | ਜਿਸ ਕਾਰਨ ਸਕੈਲਪ 'ਚ ਮੌਜੂਦ ਜ਼ਰੂਰੀ ਆਇਲ ਹੀਟ ਦੀ ਵਜ੍ਹਾ ਨਾਲ ਗਾਇਬ ਹੋ ਜਾਂਦਾ ਹੈ, ਉੱਧਰ ਵਾਧੂ ਸੀਬਮ ਸਕਿਨ 'ਚ ਪੈਦਾ ਹੋ ਜਾਂਦਾ ਹੈ, ਜਿਸ ਕਾਰਨ ਵਾਲ ਸਟਿਕੀ ਅਤੇ ਆਇਲੀ ਦਿਖਾਈ ਅਤੇ ਮਹਿਸੂਸ ਹੋਣ ਲੱਗਦੇ ਹਨ |


ਆਇਲਿੰਗ
ਕੁਝ ਆਇਲੀ ਸਕੈਲਪ ਵਾਲੀਆਂ ਔਰਤਾਂ ਵਾਲਾਂ 'ਚ ਤੇਲ ਲਗਾਉਣ ਤੋਂ ਕਤਰਾਉਂਦੀਆਂ ਹਨ | ਪਰ ਅਜਿਹਾ ਕਰਨ ਨਾਲ ਤੁਹਾਡੇ ਵਾਲਾਂ ਨੂੰ ਨੁਕਸਾਨ ਪਹੁੰਚਣ ਦਾ ਖਦਸ਼ਾ ਹੈ | ਤੁਸੀਂ ਚਾਹੇ ਤਾਂ ਆਇਲੀ ਵਾਲਾਂ ਲਈ ਐਵੋਕਾਡੋ, ਆਲਿਵ ਆਇਲ ਜਾਂ ਫਿਰ ਤਿਲ ਦਾ ਤੇਲ ਵਰਤੋਂ ਕਰ ਸਕਦੀਆਂ ਹਨ | 
ਗਰਮੀਆਂ 'ਚ ਵਾਲਾਂ ਦੀ ਦੇਖਭਾਲ ਦੇ ਕੁਝ ਟਿਪਸ
—ਨਹਾਉਣ ਤੋਂ ਬਾਅਦ ਗਿੱਲੇ ਵਾਲਾਂ 'ਚ ਕੰਘੀ ਨਾ ਕਰੋ |
—ਵਾਲ ਸੰਵਾਰਣ ਦੇ ਲਈ ਵੱਡੇ ਦੰਦੇ ਵਾਲੀ ਕੰਘੀ ਦੀ ਵਰਤੋਂ ਕਰੋ |
—ਪਸੀਨਾ ਆਉਣ 'ਤੇ ਵਾਲਾਂ ਨੂੰ ਖੋਲ੍ਹ ਕੇ ਚੰਗੀ ਤਰ੍ਹਾਂ ਸੁਕਾਓ | 
—ਹਰ ਰੋਜ਼ ਵਾਲ ਧੋਣ ਤੋਂ ਬਚੋ |
—ਬਾਹਰ ਨਿਕਲਦੇ ਸਮੇਂ ਧੁੱਪ ਤੋਂ ਬਚਣ ਲਈ ਵਾਲਾਂ ਨੂੰ ਕਵਰ ਜ਼ਰੂਰ ਕਰੋ

Aarti dhillon

This news is Content Editor Aarti dhillon