ਵਾਲਾਂ ਨੂੰ ਝੜਨ ਤੋਂ ਰੋਕਣ ਲਈ ਫਾਇਦੇਮੰਦ ਹਨ ਇਹ ਘਰੇਲੂ ਹੇਅਰ ਮਾਸਕ

11/29/2015 4:30:22 PM

ਚਿਹਰੇ ਦੀ ਸੁੰਦਰਤਾ ਦੇ ਨਾਲ-ਨਾਲ ਵਾਲਾਂ ਦਾ ਸੁੰਦਰ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਡੀ ਖ਼ੂਬਸੂਰਤੀ ਅਤੇ ਸਖ਼ਸ਼ੀਅਤ ਨੂੰ ਚਾਰ ਚੰਦ ਲਗਾਉਂਦੇ ਹਨ ਪਰ ਕਈ ਵਾਰ ਕੁਝ ਪਰੇਸ਼ਾਨੀਆਂ ਦੀ ਵਜ੍ਹਾ ਕਾਰਣ ਵਾਲ ਰੁੱਖੇ-ਸੁੱਕੇ ਅਤੇ ਝੜਨੇ ਸ਼ੁਰੂ ਹੋ ਜਾਂਦੇ ਹਨ। ਜੇਕਰ ਇਨ੍ਹਾਂ ਦੀ ਸਹੀ ਦੇਖ-ਭਾਲ ਨਾ ਕੀਤੀ ਜਾਵੇ ਤਾਂ ਤੁਸੀਂ ਗੰਜੇਪਨ ਦਾ ਸ਼ਿਕਾਰ ਹੋ ਸਕਦੇ ਹੋ। ਵਾਲਾਂ ਦੇ ਝੜਨ ਦੇ ਬਹੁਤ ਸਾਰੇ ਕਾਰਣ ਹੋ ਸਕਦੇ ਹਨ ਪਰ ਇਨ੍ਹਾਂ ਨੂੰ ਰੋਕਣ ਦੇ ਬਹੁਤ ਸਾਰੇ ਤਰੀਕੇ ਹਨ।
ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੇਅਰ ਮਾਸਕ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਘਰ ''ਚ ਬਣਾ ਕੇ ਵਾਲਾਂ ਦੇ ਝੜਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ:
1 ਨਾਰੀਅਲ ਦਾ ਤੇਲ+ਵਿਟਾਮਿਨ ਈ
100 ਐੱਮ.ਐੱਲ. ਨਾਰੀਅਲ ਦੇ ਤੇਲ ''ਚ 3 ਵਿਟਾਮਿਨ ਈ ਦੇ ਕੈਪਸੂਲ ਭੰਨ ਕੇ ਮਿਲਾਓ। ਫਿਰ ਇਨ੍ਹਾਂ ਨੂੰ ਵਾਲਾਂ ਦੀਆਂ ਜੜਾਂ ''ਚ ਲਗਾਓ। ਇਸ ਨੂੰ ਰਾਤ ਭਰ ਵਾਲਾਂ ''ਚ ਲੱਗਾ ਰਹਿਣ ਦਿਓ ਅਤੇ ਸਵੇਰੇ ਪਾਣੀ ਨਾਲ ਧੋ ਲਵੋ।
2 ਪਿਆਜ਼+ਫਟਕੜੀ
ਇੱਕ ਕੱਪ ਪਿਆਜ਼ ਦਾ ਰਸ ਲਵੋ। ਉਸ ''ਚ ਇੱਕ ਚੁਟਕੀ ਫਟਕੜੀ ਮਿਲਾਓ। ਹੁਣ ਇਸ ਨੂੰ ਵਾਲਾਂ ਦੀਆਂ ਜੜਾਂ ''ਚ ਲਗਾਓ ਅਤੇ ਸ਼ੈਂਪੂ ਨਾਲ ਵਾਲ ਧੋ ਲਵੋ।
3 ਸ਼ਹਿਦ+ਐਲੋਵੇਰਾ+ਲਸਣ ਦਾ ਰਸ
ਇੱਕ ਚਮਚ ਲਸਣ ਦਾ ਰਸ, ਸ਼ਹਿਦ, ਇੱਕ ਆਂਡੇ ਦਾ ਪੀਲਾ ਹਿੱਸਾ ਅਤੇ ਦੋ ਚਮਚ ਐਲੋਵੇਰਾ ਦਾ ਰਸ ਇਨ੍ਹਾਂ ਸਭ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਇਸ ਨੂੰ ਵਾਲਾਂ ਦੀਆਂ ਜੜਾਂ ''ਚ ਲਗਾਓ।
4 ਦਹੀ+ਆਂਡਾ+ਮੇਯੋਨੇਜ਼
1/4 ਚਮਚ ਦਹੀ ''ਚ ਮੇਯੋਨੇਜ਼ ਅਤੇ ਇੱਕ ਆਂਡਾ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਨੂੰ ਵਾਲਾਂ ਦੀ ਜੜਾਂ ''ਚ ਲਗਾਓ ਅਤੇ 30 ਮਿੰਟ ਤੱਕ ਇਸ ਨੂੰ ਵਾਲਾਂ ''ਚ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਵਾਲਾਂ ਨੂੰ ਗੁਣਗੁਣੇ ਪਾਣੀ ਨਾਲ ਧੋ ਲਵੋ।