ਗੁੜ ਕਰਦਾ ਹੈ ਸਰੀਰ ਦੀਆਂ ਕਈ ਬੀਮਾਰੀਆਂ ਦੂਰ

11/15/2017 12:57:32 PM

ਜਲੰਧਰ— ਗੁੜ ਨੂੰ ਨਾ ਸਿਰਫ ਮੂੰਹ ਦਾ ਸੁਆਦ ਬਦਲਣ ਲਈ ਖਾਧਾ ਜਾਂਦਾ ਹੈ, ਸਗੋਂ ਇਹ ਕਈ ਬੀਮਾਰੀਆਂ ਨਾਲ ਲੜਨ 'ਚ ਕਾਰਗਰ ਵੀ ਹੁੰਦਾ ਹੈ। ਇਸ ਨੂੰ ਰੁਟੀਨ 'ਚ ਖਾਣ ਨਾਲ ਮਾਹਵਾਰੀ, ਗੋਡਿਆਂ ਦੇ ਦਰਦ ਅਤੇ ਦਮੇ ਆਦਿ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਖੁਦ ਅਜ਼ਮਾ ਕੇ ਦੇਖ ਲਓ, ਜਿਸ ਦਿਨ ਤੁਸੀਂ ਬਹੁਤ ਜ਼ਿਆਦਾ ਥੱਕੇ ਹੋਏ ਹੋਵੋ, ਗੁੜ ਦਾ ਟੁਕੜਾ ਮੂੰਹ 'ਚ ਰੱਖ ਕੇ ਚੂਸ ਲਓ। ਫਿਰ ਦੇਖੋ ਕਿਵੇਂ ਲਾਭ ਮਿਲਦਾ ਹੈ। ਇਸੇ ਤਰ੍ਹਾਂ ਗੁੜ ਨੂੰ ਦੁੱਧ ਨਾਲ ਪੀਣ ਦਾ ਵੀ ਕਾਫੀ ਫਾਇਦਾ ਹੈ। ਜਾਣਦੇ ਹਾਂ ਇਸ ਦੇ ਹੋਰ ਲਾਭ-
1. ਗੁੜ ਖੂਨ ਨੂੰ ਚੰਗੀ ਤਰ੍ਹਾਂ ਸ਼ੁੱਧ ਕਰਦਾ ਹੈ। ਇਸ ਨੂੰ ਰੋਜ਼ਾਨਾ ਆਪਣੇ ਭੋਜਨ 'ਚ ਸ਼ਾਮਲ ਕਰੋ।
2. ਪਾਚਨ ਕਿਰਿਆ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਨੂੰ ਗੁੜ ਖਾ ਕੇ ਦੂਰ ਕੀਤਾ ਜਾ ਸਕਦਾ ਹੈ।
3. ਗੁੜ ਖਾਣ ਨਾਲ ਜੋੜਾਂ ਦੇ ਦਰਦ ਤੋਂ ਵੀ ਅਰਾਮ ਮਿਲਦਾ ਹੈ। ਜੇਕਰ ਰੋਜ਼ਾਨਾ ਗੁੜ ਦਾ ਇਕ ਛੋਟਾ ਟੁਕੜਾ ਅਦਰਕ ਨਾਲ ਮਿਲਾ ਕੇ ਖਾਧਾ ਜਾਵੇ ਤਾਂ ਜੋੜਾਂ 'ਚ ਮਜ਼ਬੂਤੀ ਆਵੇਗੀ ਅਤੇ ਦਰਦ ਦੂਰ ਹੋਵੇਗਾ।
4. ਇਸ ਨੂੰ ਖਾਣ ਨਾਲ ਚਮੜੀ ਮੁਲਾਇਮ ਅਤੇ ਸਿਹਤਮੰਦ ਬਣਦੀ ਹੈ। ਵਾਲ ਚਮਕਦਾਰ ਹੋ ਜਾਂਦੇ ਹਨ। ਨਾਲ ਹੀ ਮੁਹਾਸੇ ਵੀ ਠੀਕ ਹੋ ਜਾਂਦੇ ਹਨ।
5. ਔਰਤਾਂ ਲਈ ਤਾਂ ਇਹ ਹੋਰ ਵੀ ਫਾਇਦੇਮੰਦ ਹੈ। ਮਾਹਵਾਰੀ ਦੇ ਦਿਨਾਂ 'ਚ ਅਕਸਰ ਔਰਤਾਂ ਤੇਜ਼ ਦਰਦ ਸਹਿਣ ਕਰਦੀਆਂ ਹਨ ਪਰ ਗੁੜ ਦੇ ਸੇਵਨ ਨਾਲ ਇਸ ਦਰਦ ਤੋਂ ਰਾਹਤ ਮਿਲਦੀ ਹੈ। ਇਸ ਦੇ ਲਈ ਮਾਹਵਾਰੀ ਸ਼ੁਰੂ ਹੋਣ ਤੋਂ 1 ਹਫਤਾ ਪਹਿਲਾਂ 1 ਚਮਚ ਗੁੜ ਦਾ ਰੋਜ਼ਾਨਾ ਸੇਵਨ ਕਰੋ।
6. ਗਰਭ ਅਵਸਥਾ ਦੌਰਾਨ ਅਕਸਰ ਔਰਤਾਂ 'ਚ ਖੂਨ ਦੀ ਕਮੀ ਹੋ ਜਾਂਦੀ ਹੈ, ਜਿਸ ਨੂੰ ਐਨੀਮੀਆ ਕਹਿੰਦੇ ਹਨ। ਇਸ ਲਈ ਗਰਭਵਤੀ ਔਰਤਾਂ ਨੂੰ ਅਕਸਰ ਗੁੜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂਕਿ ਉਨ੍ਹਾਂ ਨੂੰ ਐਨੀਮੀਆ ਨਾ ਹੋਵੇ। ਐਨੀਮੀਆ ਹੋਣ 'ਤੇ ਉਨ੍ਹਾਂ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ, ਜੋ ਮਾਂ ਅਤੇ ਬੱਚੇ ਲਈ ਕਾਫੀ ਘਾਤਕ ਸਿੱਧ ਹੋ ਸਕਦੀ ਹੈ।
7. ਗੁੜ ਮਾਸਪੇਸ਼ੀਆਂ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ। ਖਾਸ ਕਰ ਜਿਮ ਜਾਣ ਵਾਲੇ ਨੌਜਵਾਨ ਜੇਕਰ ਇਕ ਗਿਲਾਸ ਪਾਣੀ 'ਚ ਥੋੜ੍ਹਾ ਜਿਹਾ ਗੁੜ ਪਾ ਕੇ ਪੀਣ ਤਾਂ ਲਾਭ ਮਿਲੇਗਾ।
8. ਥਕਾਵਟ ਹੋਣ 'ਤੇ ਰੋਜ਼ਾਨਾ 3 ਚਮਚ ਗੁੜ ਦਿਨ 'ਚ ਤਿੰਨ ਵਾਰ ਖਾਓ, ਫਿਰ ਦੇਖੋ ਥਕਾਵਟ ਕਿਵੇਂ ਛੂ-ਮੰਤਰ ਹੁੰਦੀ ਹੈ।
9. ਦਮੇ ਦੀ ਸਮੱਸਿਆ 'ਚ ਗੁੜ ਅਤੇ ਕਾਲੇ ਤਿਲ ਦੇ ਲੱਡੂ ਬਣਾ ਕੇ ਖਾਣ ਨਾਲ ਵੀ ਲਾਭ ਮਿਲਦਾ ਹੈ।
10. ਗੁੜ ਨੂੰ ਜੇਕਰ ਦੁੱਧ ਜਾਂ ਚਾਹ 'ਚ ਖੰਡ ਦੀ ਥਾਂ ਪਾ ਕੇ ਪੀਤਾ ਜਾਵੇ ਤਾਂ ਮੋਟਾਪਾ ਨਹੀਂ ਵਧਦਾ ਕਿਉਂਕਿ ਖੰਡ ਦਾ ਸੇਵਨ ਤੁਹਾਨੂੰ ਮੋਟਾ ਕਰ ਸਕਦਾ ਹੈ।