ਕਈ ਬੀਮਾਰੀਆਂ ਦਾ ਖਾਤਮਾ ਕਰਦੈ ਬੱਕਰੀ ਦਾ ਦੁੱਧ, ਜਾਣੋ ਹੈਰਾਨੀਜਨਕ ਫਾਇਦੇ

05/24/2019 3:52:17 PM

ਜਲੰਧਰ (ਬਿਊਰੋ) : ਬੱਕਰੀ ਦੇ ਦੁੱਧ 'ਚ ਬਹੁਤ ਸਾਰੇ ਅਜਿਹੇ ਗੁਣ ਪਾਏ ਜਾਂਦੇ ਹਨ, ਜੋ ਸਾਡੇ ਸਰੀਰ ਨੂੰ ਕਈ ਭਿਆਨਕ ਬੀਮਾਰੀਆਂ ਤੋਂ ਰਾਹਤ ਦਿਵਾਉਂਦਾ ਹੈ। ਬੱਕਰੀ ਦਾ ਦੁੱਧ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਅੱਜ ਵੀ ਬੱਕਰੀ ਦਾ ਦੁੱਧ ਪੀਣਾ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਕਿ ਬੱਕਰੀ ਦੁੱਧ ਦੇ ਕੀ-ਕੀ ਫਾਇਦੇ ਹਨ ਅਤੇ ਇਸ 'ਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ :-

1. ਵਿਟਾਮਿਨ ਨਾਲ ਭਰਪੂਰ

ਬੱਕਰੀ ਦੇ ਦੁੱਧ 'ਚ ਮੈਗਨੀਸ਼ੀਅਮ, ਕੈਲਸ਼ੀਅਮ, ਪ੍ਰੋਟੀਨ, ਪੋਟਾਸ਼ੀਅਮ, ਵਿਟਾਮਿਨ ਏ, ਬੀ 2, ਸੀ ਅਤੇ ਡੀ  ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਅਤੇ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਧਾਨ ਕਰਦਾ ਹੈ।

2. ਦਿਲ ਲਈ ਫਾਇਦੇਮੰਦ ਹੈ ਬੱਕਰੀ ਦਾ ਦੁੱਧ

ਬੱਕਰੀ ਦੇ ਦੁੱਧ 'ਚ ਮੌਜੂਦ ਮੈਗਨੀਸ਼ੀਅਮ ਦਿਲ ਦੀ ਧੜਕਣ ਲਈ ਕਾਫੀ ਫਾਇਦੇਮੰਦ ਹੈ। ਇਸ ਨਾਲ ਕੌਲੇਸਟਰੋਲ ਦੀ ਖਤਰਾ ਘੱਟ ਰਹਿੰਦਾ ਹੈ। ਇਸ ਨਾਲ ਸਰੀਰ ਨੂੰ ਕਾਫੀ ਊਰਜਾ ਵੀ ਮਿਲਦੀ ਹੈ, ਜੋ ਸਾਡੇ ਸਰੀਰ ਦਾ ਸੁਤੰਲਨ ਬਣਾ ਕੇ ਰੱਖਦੀ ਹੈ।

3. ਭਾਰ ਕਰਦੈ ਕੰਟਰੋਲ

ਬੱਕਰੀ ਦੇ ਦੁੱਧ 'ਚ ਕੈਲਸ਼ੀਅਮ ਅਤੇ ਪ੍ਰੋਟੀਨ ਦੋਵੇਂ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਸਰੀਰ ਦਾ ਭਾਰ ਕੰਟਰੋਲ 'ਚ ਰੱਖਦੇ ਹਨ।

4. ਅਨੀਮੀਆ ਤੋਂ ਬਚਾਅ

ਬੱਕਰੀ ਦਾ ਦੁੱਧ ਅਨੀਮੀਆ ਤੋਂ ਬਚਾਅ ਕਰਦਾ ਹੈ। ਇਸ 'ਚ ਆਇਰਨ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ।

5. ਪਾਚਨ ਕਿਰਿਆ ਠੀਕ

ਬੱਕਰੀ ਦੇ ਦੁੱਧ 'ਚ ਫੈਟ ਦੀ ਮਾਤਰਾ ਘੱਟ ਹੋਣ ਕਾਰਨ ਇਹ ਜਲਦੀ ਪੱਚ ਜਾਂਦਾ ਹੈ। ਬੱਕਰੀ ਦੇ ਦੁੱਧ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ ਅਤੇ ਖਾਂਦਾ ਹੋਇਆ ਭੋਜਨ ਵੀ ਜਲਦੀ ਪਚ ਜਾਂਦਾ ਹੈ।

sunita

This news is Content Editor sunita