ਰੋਜ਼ਾਨਾ ਨਹੀਂ ਪੀਣੀ ਚਾਹੀਦੀ ''ਅਦਰਕ ਦੀ ਚਾਹ'', ਹੋ ਸਕਦੀਆਂ ਨੇ ਇਹ ਪਰੇਸ਼ਾਨੀਆਂ

10/03/2019 7:04:42 PM

ਜਲੰਧਰ— ਅਦਰਕ ਦੀ ਚਾਹ ਪੀਣੀ ਤਾਂ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਅਦਰਕ ਦੀ ਚਾਹ ਜਿੰਨੀ ਪੀਣ 'ਚ ਸੁਆਦ ਲੱਗਦੀ ਹੈ, ਉਨੀ ਹੀ ਇਹ ਸਿਹਤ ਨੂੰ ਵੀ ਬੇਹੱਦ ਫਾਇਦੇ ਪਹੁੰਚਾਉਂਦੀ ਹੈ। ਇਥੇ ਦੱਸਣਯੋਗ ਹੈ ਕਿ ਸੁਆਦ ਦੇ ਨਾਲ ਪੀਤੀ ਜਾਣ ਵਾਲੀ ਅਦਰਕ ਦੀ ਚਾਹ ਕਈ ਵਾਰ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਦਿੰਦੀ ਹੈ। ਲੋੜ ਤੋਂ ਵੱਧ ਅਦਰਕ ਦੀ ਚਾਹ ਪੀਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਲੋੜ ਤੋਂ ਵੱਧ ਅਦਰਕ ਦੀ ਚਾਹ ਪੀਣ ਨਾਲ ਸਿਹਤ ਹੋਣ ਵਾਲੀਆਂ ਪਰੇਸ਼ਾਨੀਆਂ ਦਿੱਸਣ ਜਾ ਰਹੇ ਹਾਂ। 

ਬਲੱਡ ਪ੍ਰੈਸ਼ਰ ਘੱਟ ਕਰਦੀ ਹੈ ਅਦਰਕ ਦੀ ਚਾਹ 
ਜਿਹੜੇ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਨੂੰ ਉਚਿਤ ਮਾਤਰਾ 'ਚ ਅਦਰਕ ਲੈਣ ਨਾਲ ਲਾਭ ਹੁੰਦਾ ਹੈ। ਉਥੇ ਹੀ ਜਿਹੜੇ ਲੋਕਾਂ ਦਾ ਬਲੱਡ ਪ੍ਰੈਸ਼ਰ ਘੱਟ ਰਹਿੰਦਾ ਹੈ, ਉਹ ਜੇਕਰ ਅਦਰਕ ਥੋੜ੍ਹਾ ਜਿਹਾ ਵੀ ਜ਼ਿਆਦਾ ਲੈ ਲੈਣ ਤਾਂ ਨੁਕਸਾਨ ਹੋਰ ਸਕਦਾ ਹੈ। ਅਦਰਕ 'ਚ ਖੂਨ ਨੂੰ ਪਤਲਾ ਕਰਨ ਦੇ ਗੁਣ ਮੌਜੂਦ ਹਨ। ਅਜਿਹੇ 'ਚ ਘੱਟ ਬਲੱਡ ਪ੍ਰੈਸ਼ਰ ਵਾਲਿਆਂ ਦਾ ਬਲੱਡ ਪ੍ਰੈਸ਼ਰ ਹੋਰ ਘੱਟ ਹੋ ਸਕਦਾ ਹੈ।

ਨੀਂਦ ਨੂੰ ਉਡਾਉਂਦੀ ਹੈ ਅਦਰਕ ਦੀ ਚਾਹ 
ਰਾਤ ਨੂੰ ਆਦਰਕ ਦੀ ਚਾਹ ਪੀਣ ਤੋਂ ਬਚਣਾ ਚਾਹੀਦਾ ਹੈ। ਕੁਝ ਲੋਕ ਸੋਚਦੇ ਹਨ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਅਦਰਕ ਦੀ ਚਾਹ ਪੀਣ ਨਾਲ ਲਾਭ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਕਿ ਸੌਣ ਤੋਂ ਪਹਿਲਾਂ ਅਦਰਕ ਵਾਲੀ ਚਾਹ ਪੀਣ ਨਾਲ ਤੁਹਾਡੀ ਨੀਂਦ ਉੱਡ ਸਕਦੀ ਹੈ।

ਲੋੜ ਤੋਂ ਵੱਧ ਅਦਰਕ ਦੀ ਚਾਹ ਪੀਣ ਨਾਲ ਹੁੰਦੀ ਹੈ ਐਸੀਡਿਟੀ 
ਲੋੜ ਤੋਂ ਵੱਧ ਅਦਰਕ ਦੀ ਚਾਹ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ। ਲੋੜ ਤੋਂ ਵੱਧ ਅਦਰਕ ਦੀ ਚਾਹ ਪੀਣ ਨਾਲ ਸਰੀਰ 'ਚ ਐਸਿਡ ਜ਼ਿਆਦਾ ਬਣਨ ਲਗ ਜਾਂਦਾ ਹੈ ਅਤੇ ਐਸੀਡਿਟੀ ਹੋ ਜਾਂਦੀ ਹੈ। 

ਸ਼ੂਗਰ ਦੇ ਰੋਗੀ
ਲੋੜ ਤੋਂ ਵੱਧ ਚਾਹ ਸ਼ੂਗਰ ਦੇ ਰੋਗੀਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਅਦਰਕ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਘੱਟ ਕਰ ਦਿੰਦਾ ਹੈ। ਇਸ ਲਈ ਸ਼ੂਗਰ ਦੇ ਰੋਗੀਆਂ ਖਾਸਕਰ, ਜਿਨ੍ਹਾਂ ਦਾ ਸ਼ੂਗਰ ਦਾ ਪੱਧਰ ਅਕਸਰ ਆਮ ਨਾਲੋਂ ਘੱਟ ਰਹਿੰਦਾ ਹੈ, ਉਨ੍ਹਾਂ ਨੂੰ ਅਦਰਕ ਦੀ ਚਾਹ ਦੀ ਜ਼ਿਆਦਾ ਵਰਤੋਂ ਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਅਦਰਕ ਦੀ ਜ਼ਿਆਦਾ ਵਰਤੋਂ ਨਾਲ ਬਲੱਡ ਸ਼ੂਗਰ ਦਾ ਪੱਧਰ ਘੱਟ ਹੋ ਸਕਦਾ ਹੈ, ਜਿਸ ਨਾਲ ਹਾਈਪੋ ਗਲਾਈਸੀਮੀਆ ਦੀ ਸਥਿਤੀ ਪੈਦਾ ਹੋ ਸਕਦੀ ਹੈ।

ਗਰਭਵਤੀ ਔਰਤਾਂ ਅਦਰਕ ਦੀ ਚਾਹ ਦਾ ਨਾ ਕਰਨ ਸੇਵਨ
ਗਰਭਵਤੀ ਔਰਤਾਂ ਲਈ ਅੱਧੇ ਕੱਪ ਤੋਂ ਜ਼ਿਆਦਾ ਅਦਰਕ ਦੀ ਚਾਹ ਪੀਣਾ ਨੁਕਸਾਨਦੇਹ ਹੋ ਸਕਦਾ ਹੈ। ਅਦਰਕ ਦੀ ਜ਼ਿਆਦਾ ਵਰਤੋਂ ਨਾਲ ਗਰਭਵਤੀ ਮਹਿਲਾਵਾਂ ਦੇ ਪੇਟ 'ਚ ਦਰਦ ਵੀ ਹੋ ਸਕਦਾ ਹੈ।

ਜਾਣੋ ਕਿੰਨਾ ਅਦਰਕ ਹੁੰਦਾ ਹੈ ਲਾਭਦਾਇਕ
ਭਾਰ ਘਟਾਉਣ ਲਈ ਰੋਜ਼ਾਨਾ 1 ਗ੍ਰਾਮ ਤੋਂ ਵੱਧ ਅਦਰਕ ਨਹੀਂ ਲੈਣਾ ਚਾਹੀਦਾ।
ਇਕ ਕੱਪ ਚਾਹ 'ਚ ਵੱਧ ਤੋਂ ਵੱਧ ਇਕ ਚੌਥਾਈ ਚਮਚ ਅਦਰਕ ਪਾਉਣਾ ਚਾਹੀਦਾ ਹੈ। 
ਹਾਜਮਾ ਖਰਾਬ ਰਹਿੰਦਾ ਹੈ ਤਾਂ 1.2 ਗ੍ਰਾਮ ਤੋਂ ਜ਼ਿਆਦਾ ਅਦਰਕ ਦਾ ਸੇਵਨ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਆਮ ਆਦਮੀ ਲਈ ਰੋਜ਼ਾਨਾ 5 ਗ੍ਰਾਮ ਅਦਰਕ ਲੈਣਾ ਠੀਕ ਰਹੇਗਾ। 
ਗਰਭਵਤੀ ਮਹਿਲਾ ਨੂੰ ਇਕ ਦਿਨ 'ਚ 2.5 ਗ੍ਰਾਮ ਤੋਂ ਜ਼ਿਆਦਾ ਅਦਰਕ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ।

shivani attri

This news is Content Editor shivani attri