ਦੇਸੀ ਘਿਉ ਹੈ ਸਰੀਰ ਲਈ ਵੱਡਾ ਵਰਦਾਨ

11/13/2018 10:42:47 AM

ਨਵੀਂ ਦਿੱਲੀ— ਪੁਰਾਣੇ ਸਮੇਂ 'ਚ ਦੇਸੀ ਘਿਉ ਨੂੰ ਸਿਹਤ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ। ਭੋਜਨ ਤੋਂ ਲੈ ਕੇ ਪੂਜਾ-ਅਰਚਨਾ ਤੱਕ ਦੇਸੀ ਘਿਉ ਦੀ ਹੀ ਵਰਤੋਂ ਕੀਤੀ ਜਾਂਦੀ ਸੀ ਪਰ ਅੱਜਕਲ ਦੇ ਨੌਜਵਾਨ ਇਸ ਤੋਂ ਕੋਹਾਂ ਦੂਰ ਹਨ। ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਦੇਸੀ ਘਿਉ ਖਾਣ ਨਾਲ ਭਾਰ ਵਧਦਾ ਹੈ। ਇਸ ਕਾਰਨ ਉਹ ਇਸਦੇ ਦੂਜੇ ਫਾਇਦਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਦੇਸੀ ਘਿਉ 'ਚ ਪਾਏ ਮੌਜੂਦ ਤੱਤ ਸਿਹਤ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ 'ਚ ਬਹੁਤ ਹੀ ਫਾਇਦੇਮੰਦ ਹਨ। ਆਓ ਜਾਣਦੇ ਹਾਂ ਦੇਸੀ ਘਿਉ ਦੇ ਫਾਇਦਿਆਂ ਬਾਰੇ...
 

1. ਦਿਲ ਲਈ ਫਾਇਦੇਮੰਦ
ਹੁਣ ਤੱਕ ਤਾਂ ਇਹੀ ਸਮੱਝਿਆ ਜਾਂਦਾ ਸੀ ਕਿ ਦੇਸੀ ਘਿਉ ਰੋਗਾਂ ਦੀ ਸਭ ਤੋਂ ਵੱਡੀ ਜੜ੍ਹ ਹੈ ਪਰ ਇਹ ਸੱਚ ਨਹੀਂ ਹੈ ਦਿਲ ਨਾਲ ਜੁੜੀਆਂ ਕਈ ਬੀਮਾਰੀਆਂ ਨੂੰ ਦੂਰ ਕਰਨ 'ਚ ਇਹ ਸਹਾਈ ਹੁੰਦਾ ਹੈ। ਦਿਲ ਦੀਆਂ ਨਾੜੀਆਂ ਬਲਾਕ ਹੋਣ 'ਤੇ ਗਾਂ ਦਾ ਘਿਉ ਬੇਹੱਦ ਫਾਇਦੇਮੰਦ ਸਾਬਤ ਹੁੰਦਾ ਹੈ।
 

2. ਕੋਲੈਸਟਰੋਲ ਘੱਟ ਕਰੇ
ਦੇਸੀ ਘਿਉ ਨਾਲ ਖੂਨ ਅਤੇ ਅੰਤੜੀਆਂ 'ਚ ਮੌਜੂਦ ਕੋਲੈਸਟਰੋਲ ਘੱਟ ਹੁੰਦਾ ਹੈ। ਦੇਸੀ ਘਿਉ ਸਰੀਰ 'ਚ ਬੈਡ ਕੋਲੈਸਟਰੋਲ ਦੇ ਲੈਵਲ ਨੂੰ ਠੀਕ ਕਰਦਾ ਹੈ ਅਤੇ ਚੰਗੀ ਕੋਲੈਸਟਰੋਲ ਨੂੰ ਵਧਾਉਣ 'ਚ ਮਦਦ ਕਰਦਾ ਹੈ। ਇਸ ਲਈ ਜੇ ਤੁਸੀਂ ਕੋਲੈਸਟਰੋਲ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਆਪਣੇ ਆਹਾਰ 'ਚ ਸ਼ੁੱਧ ਦੇਸੀ ਘਿਉ ਨੂੰ ਜ਼ਰੂਰ ਸ਼ਾਮਲ ਕਰੋ।
 

3. ਖਰਾਟਿਆਂ ਦੀ ਸਮੱਸਿਆ
ਰਾਤ ਨੂੰ ਸੌਣ ਤੋਂ ਪਹਿਲਾਂ ਹਲਕਾ ਕੋਸੇ ਘਿਉ ਦੀ ਇਕ-ਇਕ ਬੂੰਦ ਨੱਕ 'ਚ ਪਾਓ। ਇਸ ਨਾਲ ਖਰਾਟਿਆਂ ਦੀ ਸਮੱਸਿਆ ਦੂਰ ਹੋ ਜਾਵੇਗੀ।
 

4. ਚੰਗੀ ਨੀਂਦ
ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਨੱਕ 'ਚ ਘਿਉ ਪਾ ਕੇ ਸੌ ਜਾਓ। ਇਸ ਨਾਲ ਵਧੀਆ ਨੀਂਦ ਆਉਂਦੀ ਹੈ ਅਤੇ ਸਾਰਾ ਦਿਨ ਤਾਜ਼ਾ ਰਹਿੰਦਾ ਹੈ।
 

5. ਯਾਦਦਾਸ਼ਤ ਤੇਜ਼
ਦੇਸੀ ਘਿਉ ਨੂੰ ਨੱਕ 'ਚ ਪਾਉਣ ਨਾਲ ਯਾਦਸ਼ਕਤੀ ਚੰਗੀ ਰਹਿੰਦੀ ਹੈ ਅਤੇ ਬੱਚਿਆਂ ਦੇ ਲਈ ਵੀ ਇਹ ਬਹੁਤ ਹੀ ਫਾਇਦੇਮੰਦ ਹੈ।
 

6. ਤਨਾਅ ਦੂਰ
ਕਿਸੀ ਵੀ ਤਰ੍ਹਾਂ ਦੇ ਮਾਨਸਿਕ ਤਨਾਅ ਨੂੰ ਦੂਰ ਕਰਨ ਲਈ ਗਾਂ ਦਾ ਸ਼ੁੱਧ ਘਿਉ ਰਾਤ ਨੂੰ ਰੋਜ਼ ਨੱਕ 'ਚ ਪਾ ਕੇ ਸੌ ਜਾਓ। ਇਸ ਨਾਲ ਤਨਾਅ ਦੂਰ ਹੋ ਜਾਂਦਾ ਹੈ ਅਤੇ ਕੋਈ ਵੀ ਨੁਕਸਾਨ ਨਹੀਂ ਹੁੰਦਾ।
 

7. ਪੁਰਾਣੇ ਜ਼ੁਕਾਮ ਤੋਂ ਆਰਾਮ
ਲੰਬੇ ਸਮੇਂ ਤੋਂ ਜ਼ੁਕਾਮ ਤੋਂ ਪਰੇਸ਼ਾਨ ਹੋ ਅਤੇ ਦਵਾਈਆਂ ਦਾ ਕੋਈ ਵੀ ਅਸਰ ਨਹੀਂ ਹੋ ਰਿਹਾ ਹੈ ਤਾਂ ਤੁਸੀਂ ਰਾਤ ਨੂੰ ਰੋਜ਼ ਦੇਸੀ ਘਿਉ ਨੱਕ 'ਚ ਪਾ ਕੇ ਸੌ ਜਾਓ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਜ਼ੁਕਾਮ ਤੋਂ ਛੁਟਕਾਰਾ ਮਿਲ ਜਾਂਦਾ ਹੈ।
 

8. ਕੈਂਸਰ ਨਾਲ ਲੜੇ
ਦੇਸੀ ਘਿਉ ਵਿਚ ਸੂਖਮ ਜੀਵਾਣੂ, ਐਂਟੀ-ਕੈਂਸਰ ਅਤੇ ਐਂਟੀ ਵਾਇਰਲ ਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਕਿ ਕਈ ਬੀਮਾਰੀਆਂ ਨਾਲ ਲੜਣ 'ਚ ਮਦਦ ਕਰਦੇ ਹਨ। ਦੇਸੀ ਘਿਉ 'ਚ ਕੈਂਸਰ ਨਾਲ ਲੜਣ ਦੀ ਤਾਕਤ ਹੁੰਦੀ ਹੈ। ਇਸ ਦੀ ਵਰਤੋਂ ਨਾਲ ਬ੍ਰੈਸਟ ਕੈਂਸਰ ਤੋਂ ਵੀ ਬਚਿਆ ਜਾ ਸਕਦਾ ਹੈ।
 

9. ਮਾਈਗ੍ਰੇਨ ਦੀ ਸਮੱਸਿਆ ਤੋਂ ਬਚਾਏ
ਮਾਈਗ੍ਰੇਨ ਵਿਚ ਆਮ ਤੌਰ 'ਤੇ ਸਿਰ ਦੇ ਅੱਧੇ ਹਿੱਸੇ 'ਚ ਦਰਦ ਹੁੰਦਾ ਹੈ ਅਤੇ ਸਿਰ ਦਰਦ ਦੇ ਸਮੇਂ ਮਿਤਲੀ ਜਾਂ ਉਲਟੀ ਆ ਸਕਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਦੇਸੀ ਘਿਉ ਤੁਹਾਡੀ ਮਦਦ ਕਰ ਸਕਦਾ ਹੈ। ਦੋ ਬੂੰਦਾਂ ਦੇਸੀ ਘਿਉ ਦੀਆਂ ਨੱਕ 'ਚ ਸਵੇਰੇ ਸ਼ਾਮ ਪਾਉਣ ਨਾਲ ਮਾਈਗ੍ਰੇਨ ਦਾ ਦਰਦ ਦੂਰ ਹੋ ਜਾਂਦਾ ਹੈ।
 

10. ਭਾਰ ਕੰਟਰੋਲ ਕਰੇ
ਦੇਸੀ ਘਿਉ ਦੀ ਵਰਤੋਂ ਕਰਨ ਨਾਲ ਮੈਟਾਬੋਲੀਜ਼ਮ ਨੂੰ ਸਹੀ ਰੱਖਿਆ ਜਾ ਸਕਦਾ ਹੈ। ਇਸ ਵਿਚ ਮੌਜੂਦ ਤੱਤ ਭਾਰ ਘੱਟ ਕਰਨ 'ਚ ਮਦਦ ਕਰਦੇ ਹਨ।

Neha Meniya

This news is Content Editor Neha Meniya