ਹਕਲਾਉਣ ਅਤੇ ਤੁਤਲਾਉਣ ਦੀ ਸਮੱਸਿਆ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ

06/11/2017 5:33:48 PM

ਮੁੰਬਈ— ਹਕਲਾ ਕੇ ਅਤੇ ਤੁਤਲਾ ਕੇ ਬੋਲਣ ਦੀ ਸਮੱਸਿਆ ਅਕਸਰ ਵਿਅਕਤੀ ਦੀ ਸ਼ਖਸੀਅਤ ਨੂੰ ਖਰਾਬ ਕਰਦੀ ਹੈ। ਇਹ ਦੋਵੇਂ ਸਮੱਸਿਆਵਾਂ ਵੱਖ-ਵੱਖ ਹਨ। ਹਕਲਾਉਣ ਵੇਲੇ ਵਿਅਕਤੀ ਬੋਲਦੇ-ਬੋਲਦੇ ਅਟਕਦਾ ਹੈ ਅਤੇ ਤੁਤਲਾਉਣ ਸਮੇਂ ਵਿਅਕਤੀ ਸ਼ਬਦਾਂ ਨੂੰ ਸਾਫ ਤਰੀਕੇ ਨਾਲ ਨਹੀਂ ਬੋਲ ਪਾਉਂਦਾ। ਇਸ ਸਮੱਸਿਆ ਨੂੰ ਦਾਲਚੀਨੀ ਦੀ ਵਰਤੋਂ ਨਾਲ ਦੂਰ ਕੀਤਾ ਜਾ ਸਕਦਾ ਹੈ।
1. ਦਿਨ 'ਚ ਦੋ ਵਾਰੀ ਦਾਲਚੀਨੀ ਦੇ ਤੇਲ ਨੂੰ ਜੀਭ 'ਤੇ ਲਗਾਉਣ ਨਾਲ ਤੁਤਲਾਉਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਦੀ ਵਰਤੋਂ ਘੱਟ ਤੋਂ ਘੱਟ 40 ਦਿਨ ਤੱਕ ਲਗਾਤਾਰ ਕਰੋ।
2. ਦਾਲਚੀਨੀ ਦੇ ਛਿਲਕੇ ਦਾ ਛੋਟਾ ਜਿਹਾ ਟੁੱਕੜਾ ਜੀਭ 'ਤੇ ਰੱਖ ਕੇ ਚੂਸਣ ਨਾਲ ਹਕਲਾਉਣ ਦੀ ਸਮੱਸਿਆ ਦੂਰ ਹੁੰਦੀ ਹੈ।
3. ਇਸ ਦਾ ਤੇਲ ਅਤੇ ਛਿਲਕਾ ਦੋਵੇਂ ਹੀ ਮੋਟੀ ਜੀਭ ਦੀ ਸਮੱਸਿਆ ਤੋਂ ਰਾਹਤ ਦਵਾਉਂਦੇ ਹਨ।
4. ਇਨ੍ਹਾਂ ਪ੍ਰਯੋਗਾਂ ਦੇ ਨਾਲ-ਨਾਲ ਥੋੜ੍ਹਾ ਸਾਫ ਅਤੇ ਲਗਾਤਾਰ ਬੋਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।