ਮੂੰਹ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਨੁਸਖੇ

07/11/2018 3:59:07 PM

ਨਵੀਂ ਦਿੱਲੀ— ਰੋਜ਼ਾਨਾ ਟੂਥਪੇਸਟ ਕਰਨ ਤੋਂ ਬਾਅਦ ਵੀ ਕਈ ਲੋਕਾਂ ਦੇ ਮੂੰਹ 'ਚੋਂ ਅਜੀਬ ਜਿਹੀ ਬਦਬੂ ਆਉਂਦੀ ਰਹਿੰਦੀ ਹੈ। ਮੂੰਹ ਦੀ ਇਸੇ ਬਦਬੂ ਕਾਰਨ ਅਕਸਰ ਉਨ੍ਹਾਂ ਲੋਕਾਂ ਨੂੰ ਦੂਜਿਆਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ ਪਰ ਕਈ ਟੂਥਪੇਸਟ ਬਦਲਣ ਅਤੇ ਕਈ ਤਰੀਕਿਆਂ ਦੀ ਵਰਤੋਂ ਕਰਨ ਨਾਲ ਵੀ ਮੂੰਹ 'ਚੋਂ ਆਉਣ ਵਾਲੀ ਬਦਬੂ ਜਾਣ ਦਾ ਨਾਮ ਹੀ ਨਹੀਂ ਲੈਂਦੀ। ਜੇ ਤੁਸੀਂ ਵੀ ਆਪਣੇ ਮੂੰਹ ਦੀ ਬਦਬੂ ਤੋਂ ਪ੍ਰੇਸ਼ਾਨ ਹੋ ਤਾਂ ਸਾਡੇ ਦੱਸੇ ਹੋਏ ਇਨ੍ਹਾਂ ਟਿਪਸ ਨੂੰ ਕਰੋ ਫੋਲੋ,ਜਿਨ੍ਹਾਂ ਦੀ ਵਰਤੋਂ ਕਰਕੇ ਮੂੰਹ ਦੀ ਬਦਬੂ ਮਿੰਟਾਂ 'ਚ ਦੂਰ ਹੋ ਜਾਵੇਗੀ ਅਤੇ ਹਮੇਸ਼ਾ ਲਈ ਤੁਸੀਂ ਫ੍ਰੈਸ਼ ਦਿਖੋਗੇ।
1. ਟੀ ਟ੍ਰੀ ਆਇਲ
ਮੂੰਹ 'ਚੋਂ ਆਉਣ ਵਾਲੀ ਬਦਬੂ ਨੂੰ ਦੂਰ ਕਰਨ 'ਚ ਟੀ ਟ੍ਰੀ ਆਇਲ ਵੀ ਕਾਰਗਾਰ ਹੈ। ਇਹ ਤੇਲ ਮੂੰਹ ਨੂੰ ਫ੍ਰੈਸ਼ਨੈੱਸ ਦੇਣ ਦੇ ਨਾਲ-ਨਾਲ ਬੈਕਟੀਰੀਆ ਮੁਕਤ ਰੱਖਦਾ ਹੈ।
2. ਐੱਪਲ ਸਾਈਡਰ ਵਿਨੇਗਰ
ਇਹ ਵੀ ਮੂੰਹ ਦੀ ਬਦਬੂ ਨੂੰ ਦੂਰ ਕਰਨ 'ਚ ਫਾਇਦੇਮੰਦ ਹੈ। ਇਸ ਦੀ ਵਰਤੋਂ ਕਰਨ ਲਈ 1/4 ਕੱਪ ਪਾਣੀ 'ਚ 2 ਚੱਮਚ ਐੱਪਲ ਸਾਈਡਰ ਵਿਨੇਗਰ ਮਿਲਾਓ। ਫਿਰ ਇਸ ਪਾਣੀ ਨੂੰ 15-20 ਮਿੰਟ ਲਈ ਮੂੰਹ 'ਚ ਪਾ ਕੇ ਰੱਖੋ ਅਤੇ ਕੁਰਲੀ ਕਰੋ। ਇਸ ਨਾਲ ਮੂੰਹ ਦੀ ਬਦਬੂ ਮਿੰਟਾਂ 'ਚ ਦੂਰ ਹੋ ਜਾਵੇਗੀ।
3. ਸੌਂਫ
ਮਾਊਥ ਫ੍ਰੈਸ਼ਨੈੱਸ ਲਈ ਸੌਂਫ ਦੀ ਵਰਤੋਂ ਕਾਫੀ ਸਾਲਾਂ ਤੋਂ ਕੀਤੀ ਜਾ ਰਹੀ ਹੈ। ਸੌਂਫ ਮੂੰਹ 'ਚ ਮੌਜੂਦ ਕੀਟਾਣੁਆਂ ਨੂੰ ਮਾਰਣ 'ਚ ਮਦਦਗਾਰ ਹੈ। ਰੋਜ਼ਾਨਾ ਸੌਂਫ ਦੀ ਵਰਤੋਂ ਕਰਨ ਨਾਲ ਸਾਹ 'ਚ ਤਾਜ਼ਗੀ ਆਉਂਦੀ ਹੈ।
4. ਨਾਰੀਅਲ ਤੇਲ
ਮੂੰਹ ਦੀ ਬਦਬੂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਨਾਰੀਅਲ ਤੇਲ ਦੀ ਵਰਤੋਂ ਕਰੋ। ਮੂੰਹ 'ਚ 1 ਚੱਮਚ ਨਾਰੀਅਲ ਤੇਲ ਪਾ ਕੇ ਕਰੀਬ 20 ਮਿੰਟ ਤਕ ਚਾਰੇ ਪਾਸੇ ਘੁੰਮਾਓ ਕੁਝ ਹੀ ਦਿਨਾਂ 'ਚ ਮੂੰਹ 'ਚੋਂ ਆਉਣ ਵਾਲੀ ਬਦਬੂ ਦੂਰ ਹੋ ਜਾਵੇਗੀ।
5. ਗ੍ਰੀਨ ਟੀ
ਗ੍ਰੀਨ ਟੀ ਵੀ ਮੂੰਹ ਦੀ ਬਦਬੂ ਤੋਂ ਛੁਟਕਾਰਾ ਦਿਵਾਉਣ 'ਚ ਕਾਫੀ ਫਾਇਦੇਮੰਦ ਹੈ। ਗ੍ਰੀਨ ਟੀ ਪੀਣ ਨਾਲ ਮੂੰਹ ਦੀ ਬਦਬੂ ਦੇ ਨਾਲ ਕੈਵਿਟੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ।