ਖੀਰੇ ਨਾਲ ਬਣੇ ਇਸ ਡ੍ਰਿੰਕ ਦੀ ਵਰਤੋ ਨਾਲ ਗਠੀਏ ਦੇ ਰੋਗ ਤੋਂ ਪਾਓ ਛੁਟਕਾਰਾ

10/16/2017 11:09:32 AM

ਨਵੀਂ ਦਿੱਲੀ— ਬਦਲਦੇ ਲਾਈਫ ਸਟਾਈਲ ਵਿਚ ਲੋਕਾਂ ਦਾ ਖਾਣ-ਪੀਣ ਕਾਫੀ ਹੱਦ ਤੱਕ ਬਦਲ ਗਿਆ ਹੈ। ਜਿਸ ਦੇ ਚਲਦੇ ਸਿਹਤ ਸੰਬੰਧੀ ਛੋਟੀਆਂ-ਮੋਟੀਆਂ ਸਮੱਸਿਆਵਾਂ ਦਾ ਹੋਣਾ ਆਮ ਗੱਲ ਹੈ। ਪਹਿਲੇ ਸਮੇਂ ਵਿਚ ਵਧਦੀ ਉਮਰ ਦੇ ਲੋਕਾਂ ਨੂੰ ਜੋੜਾਂ ਵਿਚ ਦਰਦ ਦੀ ਸ਼ਿਕਾਇਤ ਹੁੰਦੀ ਸੀ ਪਰ ਅੱਜਕਲ ਘੱਟ ਉਮਰ ਦੇ ਲੋਕਾਂ ਵਿਚ ਵੀ ਜੋੜਾਂ ਨਾਲ ਜੁੜੀਆਂ ਸਮੱਸਿਆਵਾਂ ਮਤਲਬ ਗਠੀਆ ਸੁਣਨ ਨੂੰ ਮਿਲ ਜਾਂਦਾ ਹੈ। ਗਠੀਆ ਇਕ ਅਜਿਹੀ ਬੀਮਾਰੀ ਹੈ ਜਿਸ ਵਿਚ ਜੋੜਾਂ ਦਾ ਦਰਦ ਨਾ ਸਹਿਣ ਹੋਣ ਵਾਲਾ ਹੁੰਦਾ ਹੈ। ਬਹੁਤ ਸਾਰੇ ਲੋਕ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਆਦਿ ਦੀ ਵਰਤੋਂ ਕਰਦੇ ਹਨ ਪਰ ਦਰਦ ਘੱਟ ਹੋਣ ਦਾ ਨਾਂ ਹੀ ਨਹੀਂ ਲੈਂਦਾ। ਇਹ ਦਰਦ ਹੌਲੀ-ਹੌਲੀ ਗਠੀਏ ਦਾ ਰੂਪ ਧਾਰਨ ਕਰ ਲੈਂਦਾ ਹੈ। ਜੇ ਤੁਸੀਂ ਵੀ ਗਠੀਏ ਦੇ ਰੋਗ ਤੋਂ ਪ੍ਰੇਸ਼ਾਨ ਹੋ ਤਾਂ ਆਪਣੇ ਖਾਣ-ਪੀਣ ਵਿਚ ਥੋੜ੍ਹਾ ਜਿਹਾ ਬਦਲਾਅ ਲਿਆਓ। ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰੋ ਜਿਸ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ। ਇਸ ਤੋਂ ਇਲਾਵਾ ਅੱਜ ਅਸੀਂ ਤੁਹਾਨੂੰ ਇਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਨਾਲ ਤੁਸੀਂ ਗਠੀਏ ਦੇ ਰੋਗ ਤੋਂ ਤੁਰੰਤ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ...
ਗਠੀਏ ਦੇ ਰੋਗ ਨੂੰ ਦੂਰ ਕਰੇਗਾ ਇਹ ਜੂਸ:- 
ਸਮੱਗਰੀ
-
ਖੀਰਾ
- ਹਲਦੀ
ਬਣਾਉਣ ਦਾ ਤਰੀਕਾ
1 ਖੀਰਾ ਅਤੇ 1 ਤਾਜ਼ੀ ਹਲਦੀ ਦੀ ਜੜ ਲਓ। ਇਸ ਨੂੰ ਪੀਸ ਕੇ ਮਿਕਸ ਕਰ ਲਓ। ਇਸ ਵਿਚ ਥੋੜ੍ਹਾ ਜਿਹਾ ਪਾਣੀ ਅਤੇ ਵਨੀਲਾ ਮਿਲਾ ਕੇ ਪੀਓ। ਇਸ ਡ੍ਰਿੰਕ ਨੂੰ ਦਿਨ ਵਿਚ ਘੱਟ ਤੋਂ ਘੱਟ 2 ਵਾਰ ਪੀਓ। ਇਸ ਨਾਲ ਆਰਥਰਾਈਟਸ ਦਾ ਦਰਦ ਦੂਰ ਹੋਵੇਗਾ। 
ਕੀ ਹਨ ਇਸ ਡ੍ਰਿੰਕ ਨੂੰ ਪੀਣ ਦੇ ਫਾਇਦੇ?
ਖੀਰੇ ਵਿਚ ਐਂਟੀ-ਇੰਫਲੀਮੇਟਰੀ ਏਜੰਟ ਮੌਜੂਦ ਹੁੰਦੇ ਹਨ ਜੋ ਦਰਦ ਨੂੰ ਘੱਟ ਕਰਨ ਦੇ ਨਾਲ-ਨਾਲ ਫ੍ਰੀ ਰੈਡੀਕਲਸ ਨੂੰ ਖਤਮ ਹੋਣ ਤੋਂ ਬਚਾਉਂਦਾ ਹੈ। ਉਂਝ ਹੀ ਹਲਦੀ ਗਠੀਏ ਦੇ ਦਰਦ ਤੋਂ ਰਾਹਤ ਦਿਵਾਉਂਦੀ ਹੈ ਅਤੇ ਜੋੜਾਂ ਦੀ ਅਕੜਣ ਦੂਰ ਕਰ ਦਿੰਦੀ ਹੈ।