ਲਸਣ ਖਾਣ ਨਾਲ ਹੁੰਦੀਆਂ ਹਨ ਇਹ ਬੀਮਾਰੀਆਂ ਦੂਰ

08/13/2017 5:30:52 PM

ਨਵੀਂ ਦਿੱਲੀ—ਲਸਣ ਦੀ ਗੰਧ ਕਾਰਨ ਕੁਝ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ। ਕੁਝ ਘਰਾਂ 'ਚ ਲਸਣ ਸਿਰਫ ਭੋਜਨ ਨੂੰ ਸੁਆਦੀ ਬਣਾਉਣ ਲਈ ਵਰਤਿਆ ਜਾਂਦਾ ਹੈ । ਲਸਣ 'ਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟ ਅਤੇ ਐਂਟੀ ਬਾਇਓਟਿਕ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਨਾਲ ਸਾਡਾ ਸ਼ੂਗਰ ਲੈਵਲ ਅਤੇ ਕੋਲੇਸਟਰੌਲ ਕੰਟਰੋਲ 'ਚ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਸ਼ੂਗਰ ਅਤੇ ਕੋਲੇਸਟਰੌਲ ਨੂੰ ਲਸਣ ਖਾਣ ਨਾਲ ਕਿਵੇਂ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ।
1. ਕੋਲੇਸਟਰੌਲ
ਲਸਣ ਕੋਲੇਸਟਰੌਲ ਨੂੰ ਕੰਟਰੋਲ ਕਰਦਾ ਹੈ। ਟਾਈਪ 2 ਡਾਇਬੀਟੀਜ਼ ਕਾਰਨ ਸਰੀਰ 'ਚ ਚਰਬੀ ਵੱਧ ਜਾਂਦੀ ਹੈ, ਜਿਸ ਕਾਰਨ ਹਾਰਟ ਅਟੈਕ ਦਾ ਖਤਰਾ ਹੋ ਜਾਂਦਾ ਹੈ। ਦਿਨ 'ਚ ਥੋੜ੍ਹੀ ਮਾਤਰਾ 'ਚ ਲਸਣ ਦੀ ਕੱਚੀ ਗੁਲੀ ਖਾਣ ਨਾਲ ਤੁਸੀਂ ਕੋਲੇਸਟਰੌਲ ਲੈਵਲ ਨੂੰ ਘੱਟ ਕਰ ਸਕਦੇ ਹੋ।
2.ਬਲੱਡ ਸ਼ੂਗਰ
ਮਾਹਰਾਂ ਮੁਤਾਬਕ ਲਸਣ ਸ਼ੂਗਰ ਕੰਟਰੋਲ ਕਰਦਾ ਹੈ। ਮਸ਼ਹੂਰ ਸਿਹਤ ਮਾਹਰ ਫਿਲਸ ਬਾਲਚ ਨੇ ਆਪਣੀ ਕਿਤਾਬ, ” ਪ੍ਰਿਸਕ੍ਰੀਪਸ਼ਨ ਫਾਰ ਹਰਬਲ ਹੀਲਿੰਗ” 'ਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਮੁਤਾਬਕ ਲਸਣ ਦੀ ਕੈਮੀਕਲ ਪ੍ਰੋਪਟੀਜ਼ ਇਨਸੁਲਿਨ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ। ਬਾਲਚ ਮੁਤਾਬਕ ਦਿਨ 'ਚ 600 ਮਿਲੀਗ੍ਰਾਮ ਲਸਣ ਦੇ ਸੇਵਨ ਨਾਲ ਸ਼ੂਗਰ 'ਤੇ ਕਾਬੂ ਪਾਇਅ ਜਾ ਸਕਦੇ ਹੈ।
3. ਬੀ. ਪੀ.
ਲਸਣ 'ਚ ਐਲੀਸੀਨ ਨਾਂ ਦਾ ਤੱਤ ਹੁੰਦਾ ਹੈ ਜੋ ਬੀ. ਪੀ. ਨੂੰ ਕੰਟਰੋਲ ਕਰਦਾ ਹੈ। ਜੇ ਤੁਹਾਡਾ ਬੀ. ਪੀ. ਹਾਈ ਰਹਿੰਦਾ ਹੈ ਤਾਂ ਇਸ ਨੂੰ ਘੱਟ ਕਰਨ ਲਈ ਰੋਜ਼ਾਨਾ ਭੋਜਨ 'ਚ ਲਸਣ ਖਾਓ। ਤੁਸੀਂ ਲਸਣ ਦੀ ਕੱਚੀ ਗੁਲੀ ਵੀ ਖਾ ਸਕਦੇ ਹੋ।