ਇਨ੍ਹਾਂ ਦੇਸੀ ਨੁਸਖਿਆਂ ਨਾਲ ਕਰੋ ਪਿੱਤੇ ਦੀ ਪੱਥਰੀ ਦਾ ਇਲਾਜ

07/18/2019 4:46:51 PM

ਜਲੰਧਰ— ਅੱਜਕਲ ਦੇ ਲਾਈਫ ਸਟਾਈਲ 'ਚ ਗਲਤ ਖਾਣ-ਪੀਣ ਕਰਕੇ ਲੋਕਾਂ 'ਚ ਗਾਲਸਟੋਨ ਯਾਨੀ ਪਿੱਤੇ ਦੀ ਪੱਥਰੀ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲ ਰਹੀ ਹੈ। ਦਰਅਸਲ ਗਲਤ ਖਾਣ-ਪੀਣ ਦੇ ਕਾਰਨ ਪਿੱਤੇ 'ਚ ਕੋਲੈਸਟਰੋਲ ਦੀ ਮਾਤਰਾ ਵੱਧ ਜਾਂਦੀ ਹੈ। ਇਹ ਹੀ ਹੌਲੀ-ਹੌਲੀ ਪੱਥਰੀ ਦਾ ਰੂਪ ਲੈ ਲੈਂਦੀ ਹੈ। ਜੇਕਰ ਸਮਾਂ ਰਹਿੰਦੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਲੋਕ ਇਸ ਦੇ ਇਲਾਜ ਲਈ ਲੱਖਾਂ ਰੁਪਏ ਖਰਚ ਕਰਦੇ ਹਨ ਪਰ ਤੁਸੀਂ ਕੁਝ ਦੇਸੀ ਨੁਸਖਿਆਂ ਦੀ ਜ਼ਰੀਏ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਦੇਸੀ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਹਾਨੂੰ ਪਿੱਤੇ ਦੀ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। 

ਇਹ ਹੁੰਦੇ ਨੇ ਪਿੱਤੇ 'ਚ ਪੱਥਰੀ ਹੋਣ ਦੇ ਕਾਰਨ 
ਗਲਤ-ਖਾਣ ਪੀਣ, ਡਾਇਬਟੀਜ਼, ਮੋਟਾਪਾ, ਮੋਪਾਟੇ ਦੀ ਸਰਜਰੀ ਤੋਂ ਬਾਅਦ ਆਦਿ ਕਈ ਕਾਰਨਾਂ ਕਰਕੇ ਪੱਥਰੀ ਹੋ ਜਾਂਦੀ ਹੈ। 

ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋਂ


ਸੇਬ ਦਾ ਜੂਸ 
ਇਕ ਗਿਲਾਸ ਸੇਬ ਦੇ ਜੂਸ 'ਚ ਇਕ ਚਮਚਾ ਐਪਲ ਸਾਈਡਰ ਵਿਨੇਗਰ ਮਿਲਾ ਕੇ ਦਿਨ 'ਚ ਘੱਟ ਤੋਂ ਘੱਟ ਦੋ ਵਾਰ ਰੋਜ਼ਾਨਾ ਪੀਓ। ਇਕ ਪਾਸੇ ਜਿੱਥੇ ਸੇਬ ਦੇ ਜੂਸ 'ਚ ਮੌਜੂਦ ਮੈਲਿਕ ਐਸਿਡ ਪੱਥਰੀ ਨੂੰ ਗਲਾਉਣ 'ਚ ਮਦਦ ਕਰਦੇ ਹਨ, ਉਥੇ ਹੀ ਸਿਰਕਾ ਕੋਲੈਸਟਰੋਲ ਨੂੰ ਬਣਨ ਤੋਂ ਰੋਕਦਾ ਹੈ। ਇਸ ਨਾਲ ਤੁਹਾਨੂੰ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ। 

ਨਾਸ਼ਪਤੀ ਦਾ ਜੂਸ 
ਇਕ ਗਿਲਾਸ ਗਰਮ ਪਾਣੀ 'ਚ ਨਾਸ਼ਪਤੀ ਦਾ ਜੂਸ ਮਿਕਸ ਕਰੋ। ਹੁਣ ਇਸ 'ਚ ਦੋ ਚਮਚ ਸ਼ਹਿਦ ਮਿਲਾ ਕੇ ਦਿਨ 'ਚ ਇਕ ਵਾਰ ਪੀਓ। ਨਾਸ਼ਪਤੀ 'ਚ ਮੌਜੂਦ ਪੈਕਟਿਨ ਕੋਲਸਟਰੋਲ ਨੂੰ ਬਣਨ ਤੋਂ ਰੋਕਦਾ ਹੈ ਅਤੇ ਪੱਥਰੀ ਨੂੰ ਗਲਾਉਣ 'ਚ ਮਦਦ ਕਰਦਾ ਹੈ। 

ਚੁਕੰਦਰ ਅਤੇ ਗਾਜਰ ਦਾ ਜੂਸ 
ਇਕ ਚੁਕੰਦਰ, ਇਕ ਖੀਰਾ, ਚਾਰ ਗਾਜਰਾਂ ਨੂੰ ਬਲੈਂਡਰ 'ਚ ਪਾ ਕੇ ਉਸ ਦਾ ਜੂਸ ਬਣਾ ਲਵੋ। ਇਸ ਜੂਸ ਦੀ ਰੋਜ਼ਾਨਾ ਵਰਤੋਂ ਕਰੋ। ਅਜਿਹਾ ਕਰਨ ਦੇ ਨਾਲ ਤੁਹਾਨੂੰ ਪਿੱਤੇ ਦੀ ਪੱਥਰੀ ਤੋਂ ਨਿਜਾਤ ਮਿਲੇਗਾ। 

ਪੁਦੀਨਾ ਵੀ ਦੇਵੇਂ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ  
ਪਾਣੀ ਨੂੰ ਗਰਮ ਕਰਕੇ ਉਸ 'ਚ ਪੁਦੀਨੇ ਦੀਆਂ ਕੁਝ ਪੱਤੀਆਂ ਨੂੰ ਉਬਾਲ ਲਵੋ। ਜਦੋਂ ਇਹ ਪੱਕ ਕੇ ਅੱਧੀਆਂ ਰਹਿ ਜਾਣ ਤਾਂ ਇਸ ਨੂੰ ਛਾਣ ਕੇ ਇਸ 'ਚ ਸ਼ਹਿਦ ਮਿਕਸ ਕਰਕੇ ਪੀਓ। ਦਿਨ 'ਚ ਦੋ ਵਾਰ ਪੀਣ ਨਾਲ ਪੱਥਰੀ ਦੀ ਸਮੱਸਿਆ ਤੋਂ ਨਿਜਾਤ ਮਿਲੇਗਾ। 

ਖਾਣ-ਪੀਣ 'ਚ ਕਰੋ ਕੁਝ ਬਦਲਾਅ 
ਘੱਟ ਤੋਂ ਘੱਟ 12 ਗਿਲਾਸ ਪਾਣੀ ਪੀਣਾ ਚਾਹੀਦਾ ਹੈ। 
ਜ਼ੰਕ ਫੂਡਸ ਅਤੇ ਤੇਜ਼ ਮਸਾਲਿਆਂ ਵਾਲੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। 
ਖਾਣੇ 'ਚ ਵਿਟਾਮਿਨ ਸੀ ਦੀ ਮਾਤਰਾ ਵਾਲੇ ਪਦਾਰਥ ਸ਼ਾਮਲ ਕਰਨੇ ਚਾਹੀਦੇ ਹਨ। 
ਕੈਸ਼ੀਅਮ ਨਾਲ ਭਰੇ ਫੂਡਸ ਖਾਣੇ ਚਾਹੀਦੇ ਹਨ। 
ਹਲਦੀ, ਸੁੰਡ, ਕਾਲੀ ਮਿਰਚ ਅਤੇ ਹਿੰਗ ਨੂੰ ਖਾਣੇ 'ਚ ਜ਼ਰੂਰ ਸ਼ਾਮਲ ਕਰੋ।

shivani attri

This news is Content Editor shivani attri