ਇਨ੍ਹਾਂ 7 ਪ੍ਰੇਸ਼ਾਨੀਆਂ ਦਾ ਕਾਰਨ ਬਣਦਾ ਹੈ ਫਰਿੱਜ਼ ਦਾ ਪਾਣੀ

08/10/2019 4:03:28 PM

ਗਰਮੀਆਂ ਦੇ ਮੌਸਮ 'ਚ ਪਿਆਸ ਬੁਝਾਉਣ ਲਈ ਹਰ ਕੋਈ ਠੰਡੇ ਪਾਣੀ ਦਾ ਸਹਾਰਾ ਲੈਂਦਾ ਹੈ। ਭਾਵੇਂ ਹੀ ਠੰਡਾ ਪਾਣੀ ਪੀ ਕੇ ਤੁਹਾਨੂੰ ਤੁਰੰਤ ਰਾਹਤ ਮਿਲ ਜਾਂਦੀ ਹੋਵੇਗੀ ਪਰ ਇਹ ਰਾਹਤ ਤੁਹਾਨੂੰ ਅੱਗੇ ਚੱਲ ਕੇ ਪ੍ਰੇਸ਼ਾਨ ਵੀ ਕਰ ਸਕਦੀ ਹੈ। ਖਾਸ ਕਰਕੇ ਜਦੋਂ ਬਾਹਰ ਧੁੱਪ 'ਚੋਂ ਸਿੱਧੇ ਘਰ 'ਚ ਦਾਖਲ ਹੁੰਦੇ ਹੀ ਤੁਸੀਂ ਸਿੱਧੇ ਫਰਿਜ਼ ਖੋਲ੍ਹ ਕੇ ਠੰਡਾ ਪਾਣੀ ਪੀਂਦੇ ਹੋ ਤਾਂ ਸਿੱਧੇ ਤੌਰ 'ਤੇ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹੁੰਦੇ ਹੋ। ਤਾਂ ਚੱਲੋ ਜਾਣਦੇ ਹਾਂ ਠੰਡੇ ਪਾਣੀ ਦੀ ਵਰਤੋਂ ਨਾਲ ਸਿਹਤ ਨੂੰ ਪਹੁੰਚਣ ਵਾਲੇ ਨੁਕਸਾਨਾਂ ਦੇ ਬਾਰੇ 'ਚ...
ਭਾਰ ਵਧਣ ਦਾ ਕਾਰਨ
ਜ਼ਿਆਦਾ ਠੰਡਾ ਪਾਣੀ ਪੀਣ ਨਾਲ ਪੇਟ 'ਚ ਚਰਬੀ ਜਮ੍ਹਾ ਹੋਣ ਲੱਗਦੀ ਹੈ। ਅਜਿਹੇ 'ਚ ਕੋਸ਼ਿਸ਼ ਕਰੋ ਕਿ ਘੱਟ ਤੋਂ ਘੱਟ ਠੰਡਾ ਪਾਣੀ ਪੀਓ ਅਤੇ ਜ਼ਿਆਦਾ ਤੋਂ ਜ਼ਿਆਦਾ ਗਰਮ ਪਾਣੀ ਪੀਓ। ਗਰਮ ਪਾਣੀ ਨਾਲ ਤੁਹਾਡੀ ਬਾਡੀ 'ਚ ਮੌਜੂਦ ਫੈਟ ਆਸਾਨੀ ਨਾਲ ਬਾਹਰ ਨਿਕਲ ਸਕਦੀ ਹੈ।
ਐਨਰਜੀ ਦਾ ਲੈਵਲ ਕਰਦਾ ਹੈ ਘਟ
ਠੰਡਾ ਪਾਣੀ ਪੀਣ ਨਾਲ ਬਾਡੀ 'ਚ ਮੈਟਾਬੋਲੀਜ਼ਮ ਸਲੋਅ ਕੰਮ ਕਰਨ ਲੱਗਦਾ ਹੈ ਜਿਸ ਨਾਲ ਸਰੀਰ 'ਚ ਕੰਮ ਕਰਨ ਦੀ ਸਮਰੱਥਾ ਹੌਲੀ-ਹੌਲੀ ਘਟ ਹੋਣ ਲੱਗਦੀ ਹੈ। ਸਰੀਰ ਸੁਸਤ ਰਹਿੰਦਾ ਹੈ ਅਤੇ ਐਨਰਜੀ ਲੈਵਲ ਡਾਊਨ ਹੋ ਜਾਂਦਾ ਹੈ।


ਕਬਜ਼ ਦੀ ਸ਼ਿਕਾਇਤ
ਕਬਜ਼ ਦੀ ਸਮੱਸਿਆ ਹੈ ਤਾਂ ਤੁਹਾਨੂੰ ਠੰਡੇ ਪਾਣੀ ਦੀ ਵਰਤੋਂ ਨਹੀਂ ਕ ਲ ਤੁਹਾਡੀ ਕਬਜ਼ ਦੀ ਸਮੱਸਿਆ ਹੋਰ ਵੀ ਵਧ ਸਕਦੀ ਹੈ। ਲੋੜ ਤੋਂ ਜ਼ਿਆਦਾ ਠੰਡਾ ਪਾਣੀ ਪੇਟ ਦੀਆਂ ਮਾਸਪੇਸ਼ੀਆਂ ਨੂੰ ਕਠੋਰ ਕਰ ਦਿੰਦਾ ਹੈ ਜਿਸ ਨਾਲ ਪੇਟ ਨਾਲ ਜੁੜੀਆਂ ਸੱਸਿਆਵਾਂ ਪੈਦਾ ਹੋ ਜਾਂਦੀਆਂ ਹਨ। 
ਖਾਣਾ ਪਚਾਉਣ 'ਚ ਪ੍ਰੇਸ਼ਾਨੀ
ਠੰਡਾ ਪਾਣੀ ਪਾਚਨ ਕ੍ਰਿਰਿਆ ਨੂੰ ਕਮਜ਼ੋਰ ਕਰਦਾ ਹੈ ਜਿਸ ਨਾਲ ਖਾਣਾ ਪਚਾਉਣ 'ਚ ਪ੍ਰੇਸ਼ਾਨੀ ਆਉਂਦੀ ਹੈ। ਮੈਡੀਕਲੀ ਪਰੂਵ ਹੋ ਚੁੱਕਾ ਹੈ ਜ਼ਿਆਦਾ ਠੰਡਾ ਪਾਣੀ ਪੀਣ ਵਾਲਿਆਂ ਦੇ ਪੇਟ 'ਚ ਹਮੇਸ਼ਾ ਦਰਦ ਰਹਿੰਦਾ ਹੈ। ਠੰਡਾ ਪਾਣੀ ਤੁਹਾਡੇ ਹਾਰਟ ਰੇਟ ਨੂੰ ਘਟ ਕਰਦਾ ਹੈ ਕਿਉਂਕਿ ਇਸ ਨਾਲ ਗਰਦਨ ਦੇ ਪਿੱਛੇ ਮੌਜੂਦ ਇਕ ਨਾੜ ਪ੍ਰਭਾਵਿਤ ਹੁੰਦੀ ਹੈ ਜੋ ਹਾਰਟ ਰੇਟ ਨੂੰ ਹੌਲੀ ਕਰ ਦਿੰਦੀ ਹੈ। 


ਗਲੇ 'ਚ ਇੰਫੈਕਸ਼ਨ 
ਠੰਡੇ ਪਾਣੀ ਦੀ ਵਰਤੋਂ ਨਾਲ ਗਲੇ 'ਚ ਇੰਫੈਕਸ਼ ਹੋਣ ਦਾ ਖਤਰਾ ਵਧ ਜਾਂਦਾ ਹੈ। ਜ਼ਿਆਦਾ ਠੰਡਾ ਪਾਣੀ ਕਫ ਦਾ ਕਾਰਨ ਵੀ ਬਣ ਸਕਦਾ ਹੈ। ਜੋ ਬੱਚੇ ਜ਼ਿਆਦਾ ਠੰਡਾ ਪਾਣੀ ਪੀਂਦੇ ਹਨ ਉਨ੍ਹਾਂ ਦੇ ਗਲੇ 'ਚ ਟਾਸਿਲਸ ਬਣ ਜਾਂਦੇ ਹਨ ਜਿਸ ਦਾ ਅਸਰ ਉਨ੍ਹਾਂ ਦੇ ਸਰੀਰਿਕ ਵਿਕਾਸ 'ਤੇ ਪੈਂਦਾ ਹੈ। ਅਜਿਹੇ 'ਚ ਖੁਦ ਵੀ ਨਾਰਮਲ ਪਾਣੀ ਪੀਓ ਅਤੇ ਬੱਚਿਆਂ ਨੂੰ ਵੀ ਸਾਦਾ ਪਾਣੀ ਹੀ ਦਿਓ।
ਸਿਰ ਦਰਦ ਦਾ ਕਾਰਨ
ਠੰਡਾ ਪਾਣੀ ਸਿਰ 'ਚ ਮੌਜੂਦ ਕ੍ਰਾਨੀਆ ਨਾੜ ਨੂੰ ਵੀ ਅਫੈਕਟ ਕਰਦੀ ਹੈ ਜਿਸ ਨਾਲ ਸਿਰ 'ਚ ਤੇਜ਼ ਦਰਦ ਹੁੰਦਾ ਹੈ। ਕੁਝ ਲੋਕ ਤੇਜ਼ ਧੁੱਪ ਨੂੰ ਸਿਰ ਦਰਦ ਦਾ ਕਾਰਨ ਸਮਝਣ ਲੱਗ ਜਾਂਦੇ ਹਨ ਜਦੋਂਕਿ ਬਾਹਰ ਧੁੱਪ ਤੋਂ ਆ ਕੇ ਇਕਦਮ ਠੰਡੇ ਪਾਣੀ ਦੀ ਵਰਤੋਂ ਨਾਲ ਸਿਰ ਦਰਦ ਦਾ ਕਾਰਨ ਬਣਦਾ ਹੈ।

Aarti dhillon

This news is Content Editor Aarti dhillon