ਕੁੱਝ ਮਿੰਟਾਂ ਦੇ ਲਈ ਰਗੜੋ ਪੈਰਾਂ ਦੀਆਂ ਤਲੀਆਂ, ਮਿਲਣਗੇ ਕਈ ਲਾਭ

03/22/2017 2:51:43 PM

ਜਲੰਧਰ— ਜਿੰਦਗੀ ''ਚ ਰੁੱਝੇ ਹੋਣ ਕਰਕੇ ਅਸੀਂ ਆਪਣੀ ਸਿਹਤ ਅਤੇ ਚਮੜੀ ''ਤੇ ਧਿਆਨ ਨਹੀਂ ਦਿੰਦੇ, ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਸਰਤ ਅਤੇ ਸੰਤੁਲਿਤ ਭੋਜਨ ਖਾਣ ਨਾਲ ਸਰੀਰ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਰਾਤ ਨੂੰ 10-15 ਮਿੰਟ ਪੈਰਾਂ ਦੀ ਤਲੀਆਂ ਨੂੰ ਰਗੜੀਏ ਤਾਂ ਕਈ ਬੀਮਾਰਿਆਂ ਤੋਂ ਦੂਰ ਰਿਹਾ ਜਾ ਸਕਦਾ ਹੈ। ਤਲੀਆਂ ਨੂੰ ਰਗੜਣ ਨਾਲ ਸਿਹਤ ਅਤੇ ਚਮੜੀ ਦੋਹਾਂ ਨੂੰ ਲਾਭ ਹੁੰਦਾ ਹੈ। 
ਅਸਲ ''ਚ ਸਰੀਰ ਦੇ ਸਾਰੇ ਅੰਗ ਪੈਰਾਂ ਦੇ ਤਲੀਆਂ ਨਾਲ ਜੁੜੇ ਰਹਿੰਦੇ ਹਨ। ਇਸ ਲਈ ਵੱਡੇ ਬਜ਼ੁਰਗ ਕਹਿੰਦੇ ਹਨ ਕਿ ਸਰਦੀਆਂ ''ਚ ਨੰਗੇ ਪੈਰ ਨਹੀਂ ਘੁੰਮਣਾ ਚਾਹੀਦਾ,  ਕਿਉਂਕਿ ਇਸ ਨਾਲ ਬੀਮਾਰ ਹੋਣ ਦੀ ਸੰਭਾਵਣਾ ਵੱਧ ਜਾਂਦੀ ਹੈ। ਇਕ ਖੋਜ ''ਚ ਵੀ ਪਤਾ ਚਲਿਆ ਕਿ ਰਾਤ ਨੂੰ ਕੁਝ ਦੇਰ ਪੈਰਾਂ ਦੀਆਂ ਤਲੀਆਂ ਰਗੜਣ ਨਾਲ ਸਰੀਰ ਦਾ ਸੰਤੁਲਣ ਸਹੀ ਰਹਿੰਦਾ ਹੈ। ਧਿਆਨ ਰੱਖੋ ਕਿ ਇਸ ਤਰੀਕੇ ਨੂੰ ਰਾਤ ਨੂੰ ਸੋਣ ਤੋਂ ਪਹਿਲਾਂ ਕਰੋ ਕਿਉਂਕਿ ਇਸ ਦੇ ਨਾਲ ਸਾਰੇ ਸਰੀਰ ਨੂੰ ਗਰਮੀ ਮਿਲਦੀ ਹੈ। 
ਪੈਰ ਦੀਆਂ ਦੋਹਾਂ ਤਲੀਆਂ ਨੂੰ ਰਗੜਨ ਨਾਲ ਸਰੀਰ ਦੀਆਂ ਸਾਰੀਆਂ ਨਾੜੀਆਂ  ਪਭਾਵਿਤ ਹੁੰਦੀਆਂ ਹਨ। ਜਿਹਦੇ ਨਾਲ ਖੂਨ ਦਾ ਦੋਰਾ ਚਲਦਾ ਰਹਿੰਦਾ ਹੈ। ਖੂਨ ਦੇ ਦੋਰਾ ਕਰਦੇ ਰਹਿਣ ਨਾਲ ਚਮੜੀ ਖੂਬਸੂਰਤ ਹੁੰਦੀ ਹੈ ਅਤੇ ਸਰੀਰ ਕਈ ਬੀਮਾਰਿਆਂ ਤੋਂ ਦੂਰ ਰਹਿੰਦਾ ਹੈ। ਇਹ ਤਰੀਕਾ ਭਾਰ ਘੱਟ ਕਰਨ ''ਚ ਵੀ ਮਦਦ ਕਰਦਾ ਹੈ। ਇਸ ਲਈ ਰੋਜ਼ ਰਾਤ ਨੂੰ 10-15 ਮਿੰਟ ਪੈਰਾਂ ਦੀਆਂ ਤਲੀਆਂ ਨੂੰ ਰਗੜੋ।