Eye Care: ਅੱਖਾਂ ਦੀ ਰੌਸ਼ਨੀ ਤੇਜ਼ ਕਰਨ ਲਈ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਆਂਡੇ ਸਣੇ ਇਹ ਚੀਜ਼ਾਂ

08/12/2022 6:37:36 PM

ਨਵੀਂ ਦਿੱਲੀ- ਅੱਜ ਕੱਲ੍ਹ ਸਾਰਾ ਦਿਨ ਫੋਨ, ਲੈਪਟਾਪ ਅਤੇ ਕੰਪਿਊਟਰ ਸਕ੍ਰੀਨ 'ਤੇ ਨਜ਼ਰਾਂ ਰੱਖਣ ਕਾਰਨ ਅੱਖਾਂ ਦੀ ਸਿਹਤ ਤੇ ਬਹੁਤ ਡੂੰਘਾ ਅਸਰ ਪੈ ਰਿਹਾ ਹੈ। ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋ ਰਹੀ ਹੈ, ਜਿਸ ਦੇ ਕਾਰਨ ਛੋਟੀ ਉਮਰ 'ਚ ਹੀ ਨੌਜਵਾਨ ਪੀੜ੍ਹੀ ਨੂੰ ਐਨਕਾਂ ਲੱਗ ਰਹੀਆਂ ਹਨ ਤਾਂ ਤੁਹਾਨੂੰ ਵਿਟਾਮਿਨ ਏ ਆਪਣੀ ਖੁਰਾਕ 'ਚ ਸ਼ਾਮਲ ਕਰਨੀ ਚਾਹੀਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਖੁਰਾਕ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸ਼ਾਮਲ ਕਰ ਸਕਦੇ ਹਨ। 
ਹਰੀਆਂ ਪੱਤੇਦਾਰ ਸਬਜ਼ੀਆਂ 
ਸਰੀਰ 'ਚ ਵਿਟਾਮਿਨ-ਏ ਦੀ ਕਮੀ ਨੂੰ ਪੂਰਾ ਕਰਨ ਲਈ ਤੁਹਾਨੂੰ ਪੱਤੇਦਾਰ ਸਬਜ਼ੀਆਂ, ਕੇਲਾ, ਪਾਲਕ, ਬ੍ਰੋਕਲੀ, ਗਾਜਰ, ਸ਼ਕਰਕੰਦੀ, ਟਮਾਟਰ, ਲਾਲ ਸ਼ਿਮਲਾ ਮਿਰਚ, ਖਰਬੂਜਾ, ਦੁੱਧ ਅਤੇ ਆਂਡੇ ਵਰਗੀਆਂ ਚੀਜ਼ਾਂ ਆਪਣੀ ਖੁਰਾਕ 'ਚ ਸ਼ਾਮਲ ਕਰਨੀਆਂ ਚਾਹੀਦੀਆਂ। 


ਭਿੰਡੀ ਖਾਓ
ਭਿੰਡੀ ਦੀ ਸਬਜ਼ੀ ਤੁਸੀਂ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ 'ਚ ਜੈਕਸੈਨੀਥਨ ਅਤੇ ਲਿਊਟਿਨ ਨਾਂ ਦਾ ਪੋਸ਼ਕ ਤੱਤ ਪਾਇਆ ਜਾਂਦਾ ਹੈ, ਜੋ ਬੀਟਾ ਕੈਰੋਟੀਨ ਦਾ ਬਹੁਤ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਪਾਇਆ ਜਾਣ ਵਾਲਾ ਵਿਟਾਮਿਨ-ਏ ਵੀ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਮਦਦ ਕਰਦਾ ਹੈ। ਜੇਕਰ ਤੁਹਾਨੂੰ ਮੋਤੀਆਬਿੰਦ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹਨ। ਤੁਸੀਂ ਕੱਚੀ ਭਿੰਡੀ ਸਵੇਰੇ ਉਠ ਕੇ ਖਾਲੀ ਢਿੱਡ ਖਾਓ। ਇਸ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਬਿਹਤਰ ਹੋਵੇਗੀ ਅਤੇ ਭਾਰ ਵਧਣ ਤੋਂ ਰੋਕਣ 'ਚ ਮਦਦ ਕਰੇਗੀ।


ਸੇਲਮਨ ਮੱਛੀ
ਸੇਲਮਨ ਮੱਛੀ ਵੀ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ 'ਚ ਪਾਇਆ ਜਾਣ ਵਾਲਾ ਓਮੇਗਾ-3 ਫੈਟੀ ਐਸਿਡ ਰੇਟਿਨਾ ਨੂੰ ਸਿਹਤਮੰਦ ਬਣਾਏ ਰੱਖਣ 'ਚ ਸਹਾਇਤਾ ਕਰਦਾ ਹੈ। ਜੇਕਰ ਤੁਹਾਨੂੰ ਡਰਾਈ ਅੱਖਾਂ ਦੀ ਸਮੱਸਿਆ ਹੈ ਤਾਂ ਇਸ 'ਚ ਵੀ ਮੱਛੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ।


ਔਲੇ
ਤੁਸੀਂ ਔਲਿਆਂ ਦਾ ਸੇਵਨ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਕਰ ਸਕਦੇ ਹੋ। ਇਸ 'ਚ ਵਿਟਾਮਿਨ-ਏ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਔਲਿਆਂ ਦਾ ਸੇਵਨ ਤੁਸੀਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ। ਔਲਿਆਂ ਦਾ ਜੂਸ, ਮੁਰੱਬਾ ਜਾਂ ਫਿਰ ਇਸ ਨੂੰ ਕੈਂਡੀ ਦੇ ਰੂਪ 'ਚ ਵੀ ਕਰ ਸਕਦੇ ਹੋ। 


ਆਂਡੇ
ਤੁਸੀਂ ਆਂਡਿਆਂ ਦਾ ਸੇਵਨ ਵੀ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਕਰ ਸਕਦੇ ਹੋ। ਆਂਡੇ ਦੀ ਜਰਦੀ 'ਚ ਵਿਟਾਮਿਨ-ਏ, ਲਿਊਟਿਨ, ਜੈਕਸੈਨੀਥਨ ਅਤੇ ਜਿੰਕ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਸਹਾਇਤਾ ਕਰਦਾ ਹੈ। 


ਗਾਜਰ
ਤੁਸੀਂ ਗਾਜਰ ਦਾ ਸੇਵਨ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਕਰ ਸਕਦੇ ਹੋ। ਇਸ 'ਚ ਵਿਟਾਮਿਨ-ਏ, ਵਿਟਾਮਿਨ-ਸੀ, ਬੀਟਾ ਕੈਰੋਟੀਨ, ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਗਾਜਰ ਅੱਖਾਂ 'ਚ ਹੋਣ ਵਾਲੀ ਇਨਫੈਕਸ਼ਨ, ਡਰਾਈਨੈੱਸ, ਜਲਨ, ਖਾਰਸ਼ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਣ 'ਚ ਮਦਦ ਕਰਦੀ ਹੈ। 

Aarti dhillon

This news is Content Editor Aarti dhillon