ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ ਇਹ ਮਸਾਲੇ

07/17/2017 12:14:32 PM

ਨਵੀਂ ਦਿੱਲੀ— ਇਹ ਗੱਲ ਸੱਚ ਹੈ ਕਿ ਸੁਆਦ ਦਾ ਸੰਬੰਧ ਰਸੋਈ ਨਾਲ ਅਤੇ ਸਿਹਤ ਦੇ ਸੰਬੰਧ ਡਾਕਟਰ ਨਾਲ ਹੁੰਦਾ ਹੈ। ਖਾਣੇ ਵਿਚ ਕੀਤੀ ਹੋਈ ਛੋਟੀ ਜਿਹੀ ਲਾਪਰਵਾਹੀ ਸਿਹਤ 'ਤੇ ਭਾਰੀ ਪੈ ਸਕਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸੁਆਦ ਵਧਾਉਣ ਲਈ ਇਸਤੇਮਾਲ ਕੀਤੇ ਜਾਣ ਵਾਲ ਮਸਾਲੇ ਸਿਰਫ ਖਾਣਾ ਹੀ ਸੁਆਦ ਨਹੀਂ ਬਣਾਉਂਦੇ ਬਲਕਿ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਮਸਾਲਿਆਂ ਬਾਰੇ
1. ਜੀਰਾ
ਜੀਰੇ ਦੇ ਬਿਨਾਂ ਸਬਜ਼ੀ ਦਾ ਸੁਆਦ ਖਰਾਬ ਹੋ ਜਾਂਦਾ ਹੈ। ਇਸ ਵਿਚ ਆਇਰਨ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਖੂਨ ਦੀ ਕਮੀ ਦੂਰ ਕਰਨ ਦੇ ਨਾਲ-ਨਾਲ ਪਾਚਨ ਕਿਰਿਆ ਨੂੰ ਵੀ ਸਿਹਤਮੰਦ ਰੱਖਦਾ ਹੈ।
2. ਲਾਲ ਮਿਰਚ 
ਖਾਣੇ ਦਾ ਸੁਆਦ ਵਧਾਉਣ ਲਈ ਲਾਲ ਮਿਰਚ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਖਾਣੇ ਦਾ ਰੰਗ ਵਧੀਆ ਬਣਦਾ ਹੈ, ਨਾਲ ਹੀ ਵਧੇ ਹੋਏ ਕੋਲੈਸਟਰੋਲ ਨੂੰ ਕੰਟਰੋਲ ਵਿਚ ਰੱਖਣ ਵਿਚ ਮਦਦ ਕਰਦਾ ਹੈ। ਇਸ ਨਾਲ ਕੈਲੋਰੀ ਵੀ ਬਰਨ ਹੋ ਜਾਂਦੀ ਹੈ।
3. ਲੌਂਗ 
ਲੌਂਗ ਦੀ ਖੂਸ਼ਬੂ ਸੁਆਦ ਨੂੰ ਹੋਰ ਵੀ ਵਧਾ ਦਿੰਦੀ ਹੈ। ਇਸ ਨਾਲ ਹੀ ਇਹ ਖਾਂਸੀ, ਸਰਦੀ-ਜੁਕਾਮ, ਸਾਹ ਦੀ ਬਦਬੂ ਅਤੇ ਇੰਫੈਕਸ਼ਨ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ।