ਸ਼ੂਗਰ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ

12/22/2020 5:48:56 PM

ਜਲੰਧਰ: ਸ਼ੂਗਰ ਅੱਜ ਕੱਲ ਇਕ ਆਮ ਬੀਮਾਰੀ ਬਣ ਗਈ ਹੈ ਪਰ ਇਸ ਨੂੰ ਹਲਕੇ ‘ਚ ਲੈਣਾ ਸਰੀਰ ਲਈ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਅਨਕੰਟਰੋਲ ਸ਼ੂਗਰ ਅੱਖਾਂ ਦੀ ਰੋਸ਼ਨੀ ਨੂੰ ਖੋਹ ਸਕਦੀ ਹੈ। ਇਸ ਤੋਂ ਇਲਾਵਾ ਇਸ ਨਾਲ ਕਿਡਨੀ, ਸਰੀਰ ਦੇ ਮਹੱਤਵਪੂਰਨ ਅੰਗਾਂ ਅਤੇ ਦਿਲ ‘ਤੇ ਅਸਰ ਪੈਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਇਹ ਸਮੱਸਿਆ ਬਹੁਤ ਜ਼ਿਆਦਾ ਮਿੱਠਾ ਖਾਣ ਨਾਲ ਹੁੰਦੀ ਹੈ ਜਦੋਂ ਕਿ ਅਜਿਹਾ ਨਹੀਂ ਹੈ ਇਸ ਦਾ ਕਾਰਨ ਤਣਾਅ ਅਤੇ ਚਿੰਤਾ ਹੈ ਉੱਥੇ ਹੀ ਜੈਨੇਟਿਕ ਕਾਰਨ ਇਸ ਬੀਮਾਰੀ ਦਾ ਕਾਰਨ ਹੋ ਸਕਦੇ ਹਨ। ਕਿਤੇ ਨਾ ਕਿਤੇ ਵਿਗੜਿਆ ਲਾਈਫਸਟਾਈਲ ਵੀ ਇਸ ਬੀਮਾਰੀ ਨੂੰ ਵਧਾਵਾ ਦੇ ਰਿਹਾ ਹੈ ਇਸ ਲਈ ਤਾਂ ਬੱਚੇ ਵੀ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ।
ਸ਼ੂਗਰ ਦੋ ਤਰ੍ਹਾਂ ਦੀ ਹੁੰਦੀ ਹੈ, ਟਾਈਪ 1 ਅਤੇ ਟਾਈਪ 2: ਜਿੱਥੇ ਟਾਈਪ 1 ’ਚ ਇਨਸੁਲਿਨ ਬਣਨਾ ਘੱਟ ਜਾਂ ਬੰਦ ਹੋ ਜਾਂਦਾ ਹੈ ਜਦੋਂ ਕਿ ਟਾਈਪ 2 ਡਾਇਬਿਟੀਜ਼ ‘ਚ ਸ਼ੂਗਰ ਲੈਵਲ ਵੱਧ ਜਾਂਦਾ ਹੈ ਜਿਸ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਜਿਸ ’ਚ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ। ਹਮੇਸ਼ਾ ਲੋਕ ਸ਼ੂਗਰ ਦੀ ਦਵਾਈ ਤਾਂ ਖਾ ਲੈਂਦੇ ਹਨ ਪਰ ਖਾਣ-ਪੀਣ ਦਾ ਪਰਹੇਜ਼ ਨਹੀਂ ਕਰਦੇ ਜਦਕਿ ਇਸ ’ਚ ਖਾਣ-ਪੀਣ ਦਾ ਪਰਹੇਜ਼ ਜ਼ਿਆਦਾ ਮਾਇਨੇ ਰੱਖਦਾ ਹੈ। ਸ਼ੂਗਰ ਦਾ ਸ਼ਿਕਾਰ ਹੋਣ ਤੋਂ ਬਾਅਦ ਮਿੱਠੀਆਂ ਅਤੇ ਹੋਰ ਚੀਜ਼ਾਂ ‘ਤੇ ਕੰਟਰੋਲ ਰੱਖਣਾ ਪੈਂਦਾ ਹੈ ਕਿਉਂਕਿ ਇਹ ਸ਼ੂਗਰ ਲੈਵਲ ਨੂੰ ਵਧਾਉਂਦਾ ਹੈ।

 

ਇਹ ਵੀ ਪੜ੍ਹੋ:ਐਨਕਾਂ ਲਗਾਉਣ ਨਾਲ ਨੱਕ 'ਤੇ ਪਏ ਨਿਸ਼ਾਨ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ


ਸ਼ੂਗਰ ‘ਚ ਕੀ ਖਾਈਏ: ਸ਼ੂਗਰ ਦੇ ਮਰੀਜ਼ ਨੂੰ ਫਾਈਬਰ ਨਾਲ ਭਰਪੂਰ ਭੋਜਨ ਜ਼ਿਆਦਾ ਖਾਣਾ ਚਾਹੀਦਾ ਹੈ। ਸਬਜ਼ੀਆਂ ’ਚ ਕੈਪਸਿਕਮ, ਗਾਜਰ, ਪਾਲਕ, ਬ੍ਰੋਕਲੀ, ਕਰੇਲਾ, ਮੂਲੀ, ਟਮਾਟਰ, ਸ਼ਲਗਮ, ਕੱਦੂ, ਤੂਰਾਈ, ਪਰਵਲ ਖਾਓ। ਦਿਨ ’ਚ 1 ਵਾਰ ਦਾਲ ਅਤੇ ਦਹੀਂ ਵੀ ਖਾਓ। ਇਸ ਤੋਂ ਇਲਾਵਾ ਫ਼ਲਾਂ ‘ਚ ਜਾਮਣ, ਅਮਰੂਦ, ਪਪੀਤਾ, ਆਂਵਲਾ ਅਤੇ ਸੰਤਰਾ ਵੀ ਖਾ ਸਕਦੇ ਹਨ। ਇਸ ਤੋਂ ਇਲਾਵਾ ਖੁਰਾਕ ‘ਚ ਸਾਬਤ ਅਨਾਜ, ਰੋਂਗੀ, ਫਿੱਕਾ ਦੁੱਧ, ਦਲੀਆ, ਬਰਾਊਨ ਚੌਲ ਆਦਿ ਦੀ ਵਰਤੋਂ ਕਰੋ।
ਕੀ ਨਹੀਂ ਖਾਣਾ ਹੈ: ਕੇਲੇ, ਅੰਗੂਰ, ਅੰਬ, ਲੀਚੀ, ਤਰਬੂਜ ਅਤੇ ਜ਼ਿਆਦਾ ਮਿੱਠੇ ਫਲ ਨਾ ਖਾਓ। ਇਹ ਸ਼ੂਗਰ ਦੇ ਮਰੀਜ਼ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਫਰੂਟ ਜੂਸ, ਕੋਲਡ ਡਰਿੰਕ, ਸੌਗੀ, ਪ੍ਰੋਸੈਸਡ ਭੋਜਨ, ਮਸਾਲੇਦਾਰ ਭੋਜਨ, ਖੰਡ, ਫੈਟ ਮੀਟ, ਚਿੱਟਾ ਪਾਸਤਾ, ਚਿੱਟੇ ਚੌਲ, ਆਲੂ, ਚੁਕੰਦਰ, ਸ਼ਕਰਕੰਦੀ, ਟ੍ਰਾਂਸ ਫੈਟ ਅਤੇ ਡੱਬਾਬੰਦ ​​ਭੋਜਨ ਤੋਂ ਵੀ ਪਰਹੇਜ਼ ਕਰੋ।
ਆਓ ਜਾਣਦੇ ਹਾਂ ਕੁਝ ਦੇਸੀ ਨੁਸਖ਼ੇ…

ਇਹ ਵੀ ਪੜ੍ਹੋ:ਕਈ ਬੀਮਾਰੀਆਂ ਤੋਂ ਨਿਜ਼ਾਤ ਦਿਵਾਏਗੀ ਅਮਰੂਦ ਦੇ ਪੱਤਿਆਂ ਨਾਲ ਬਣੀ ਚਾਹ
ਅਮਰੂਦ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲੋ ਅਤੇ ਜੇਕਰ ਤੁਸੀਂ ਇਸ ਪਾਣੀ ਦੀ ਦਿਨ ‘ਚ ਦੋ ਵਾਰ ਵਰਤੋਂ ਕਰੋਗੇ ਤਾਂ ਤੁਹਾਨੂੰ ਫਰਕ ਦੇਖਣ ਨੂੰ ਮਿਲੇਗਾ।
ਜਾਮਣ ਦੀ ਗੁਠਲੀ ਦਾ ਪਾਊਡਰ ਬਣਾ ਕੇ ਸਵੇਰੇ ਖਾਲੀ ਢਿੱਡ ਕੋਸੇ ਪਾਣੀ ਨਾਲ ਵਰਤੋਂ ਕਰੋ। ਇਹ ਸ਼ੂਗਰ ਨੂੰ ਕੰਟਰੋਲ ‘ਚ ਰੱਖਣ ’ਚ ਸਹਾਇਤਾ ਕਰੇਗਾ।
ਦਾਲਚੀਨੀ ਪਾਊਡਰ ਨੂੰ ਕੋਸੇ ਪਾਣੀ ਨਾਲ ਲਓ। ਇਸ ਨਾਲ ਸ਼ੂਗਰ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਵੇਗੀ।
ਸਵੇਰੇ ਖ਼ਾਲੀ ਢਿੱਡ 2-3 ਤੁਲਸੀ ਦੇ ਪੱਤੇ ਚਬਾਓ। ਤੁਸੀਂ  ਚਾਹੋ ਤਾਂ ਤੁਲਸੀ ਦਾ ਰਸ ਵੀ ਪੀ ਸਕਦੇ ਹੋ। ਇਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਹੋਵੇਗਾ।
ਕਰੇਲੇ ਦਾ ਜੂਸ ਅਤੇ ਨਿੰਮ ਦਾ ਪਾਣੀ ਵੀ ਸ਼ੂਗਰ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ।
ਸ਼ੂਗਰ ਰੋਗ ਲਈ ਯੋਗਾ: ਇਸ ਤੋਂ ਇਲਾਵਾ ਸ਼ੂਗਰ ਨੂੰ ਯੋਗਾ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਰੋਜ਼ਾਨਾ 25-30 ਮਿੰਟ ਯੋਗਾ ਕਰਨ ਨਾਲ ਇਸ ‘ਚ ਫ਼ਾਇਦਾ ਮਿਲੇਗਾ। ਇਸ ਦੇ ਲਈ ਤੁਸੀਂ ਪ੍ਰਾਣਾਯਾਮ, ਸੇਠੁਬੰਧਸਾਨਾ, ਬਾਲਸਾਨਾ, ਵਜਰਾਸਣ ਅਤੇ ਧਨੁਰਾਸਨਾ ਕਰ ਸਕਦੇ ਹੋ।


ਕੁਝ ਜ਼ਰੂਰੀ ਗੱਲਾਂ
ਬਹੁਤ ਸਾਰਾ ਪਾਣੀ ਪੀਓ
ਹੈਲਥੀ ਖਾਓ
ਭਾਰ ਨੂੰ ਕੰਟਰੋਲ ‘ਚ ਰੱਖੋ
ਤਣਾਅ ਤੋਂ ਦੂਰ ਰਹੋ
ਸਰੀਰਕ ਗਤੀਵਿਧੀ ਜ਼ਰੂਰ ਕਰੋ।
ਸਿਗਰੇਟਨੋਸ਼ੀ, ਤੰਬਾਕੂ ਆਦਿ ਦੀ ਵਰਤੋਂ ਨਾ ਕਰੋ।

ਨੋਟ: ਤੁਹਾਨੂੰ ਸਾਡਾ ਇਹ ਘਰੇਲੂ ਨੁਸਖ਼ਾ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦਿਓ ਆਪਣੀ ਰਾਏ

Aarti dhillon

This news is Content Editor Aarti dhillon