ਗਲੇ ''ਚ ਇਨਫੈਕਸ਼ਨ ਅਤੇ ਦਰਦ ਹੋਣ ''ਤੇ ਅਪਣਾਓ ਇਹ ਘਰੇਲੂ ਨੁਸਖ਼ੇ

12/13/2020 4:45:14 PM

ਕਈ ਵਾਰ ਮੌਸਮ ਚ ਬਦਲਾਅ ਜਾਂ ਫਿਰ ਧੂੜ ਮਿੱਟੀ ਦੇ ਕਾਰਨ ਗਲਾ ਖ਼ਰਾਬ ਹੋ ਜਾਂਦਾ ਹੈ ਅਤੇ ਇਸ 'ਚ ਸੋਜ ਆ ਜਾਂਦੀ ਹੈ। ਜਿਸ ਨਾਲ ਖਾਣ ਪੀਣ ਅਤੇ ਬੋਲਣ 'ਚ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ। ਕਈ ਵਾਰ ਇਸ ਨਾਲ ਆਵਾਜ਼ ਵੀ ਬੈਠ ਜਾਂਦੀ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਸਮੱਸਿਆ ਹੁੰਦੀ ਹੈ। ਇਹ ਸਮੱਸਿਆ ਜ਼ਿਆਦਾਤਰ ਮੌਸਮ ਬਦਲਾਅ, ਠੰਢਾ ਪਾਣੀ, ਤਲਿਆ ਹੋਇਆ ਖਾਣਾ ਜਾਂ ਫਿਰ ਜ਼ਿਆਦਾ ਖੱਟੀਆਂ ਚੀਜ਼ਾਂ ਖਾਣ ਨਾਲ ਹੁੰਦੀ ਹੈ। ਅੱਜ ਅਸੀਂ ਤੁਹਾਡੇ ਲਈ ਕੁਝ ਘਰੇਲੂ ਨੁਸਖ਼ੇ ਲੈ ਕੇ ਆਏ ਹਾਂ ਜਿਸ ਨਾਲ ਗਲੇ ਦੀ ਸਮੱਸਿਆ ਦੂਰ ਹੋ ਜਾਵੇਗੀ।


ਲਸਣ: ਲਸਣ 'ਚ ਬਹੁਤ ਸਾਰੀਆਂ ਦਵਾਈਆਂ ਵਾਲੇ ਗੁਣ ਹੁੰਦੇ ਹਨ। ਇਸ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਜੋ ਇਨਫੈਕਸ਼ਨ ਨੂੰ ਦੂਰ ਕਰਨ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਜੇਕਰ ਤੁਹਾਡਾ ਗਲਾ ਬੈਠ ਜਾਵੇ ਤਾਂ ਲਸਣ ਦੀ ਇਕ ਕਲੀ ਲੈ ਕੇ ਆਪਣੇ ਮੂੰਹ 'ਚ ਰੱਖੋ ਅਤੇ ਚਬਾ-ਚਬਾ ਕੇ ਖਾਓ। ਦਿਨ 'ਚ ਦੋ-ਤਿੰਨ ਵਾਰ ਇਸ ਤਰ੍ਹਾਂ ਕਰੋ। ਗਲੇ ਦੇ ਦਰਦ ਤੋਂ ਆਰਾਮ ਮਿਲ ਜਾਵੇਗਾ।

ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਪੀਓ ਹਲਦੀ ਵਾਲਾ ਦੁੱਧ, ਹੋਣਗੇ ਇਹ ਬੇਮਿਸਾਲ ਫ਼ਾਇਦੇ


ਗੰਢੇ ਦਾ ਰਸ: ਗਲੇ 'ਚ ਦਰਦ ਹੋਣ ਤੇ ਗੰਢੇ ਦਾ ਰਸ ਕੱਢ ਕੇ ਦੋ ਚਮਚ ਕੋਸੇ ਪਾਣੀ 'ਚ ਮਿਲਾ ਕੇ ਪੀਓ। ਇਸ ਨਾਲ ਗਲੇ ਦੀ ਸੋਜ ਘੱਟ ਹੋ ਜਾਂਦੀ ਹੈ ਅਤੇ ਗਲੇ ਦਾ ਦਰਦ ਦੂਰ ਹੋ ਜਾਂਦਾ ਹੈ।

ਇਹ ਵੀ ਪੜ੍ਹੋ:Health Tips: ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਅਮਰੂਦ, ਕਬਜ਼ ਤੋਂ ਇਲਾਵਾ ਇਨ੍ਹਾਂ ਬੀਮਾਰੀਆਂ ਤੋਂ ਦਿਵਾਉਂਦਾ ਨਿਜ਼ਾਤ
ਨਿੰਬੂ ਦਾ ਰਸ: ਗਲੇ ਦੀ ਸੋਜ ਠੀਕ ਕਰਨ ਲਈ ਵਿਟਾਮਿਨ ਸੀ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਇਕ ਗਿਲਾਸ ਕੋਸੇ ਪਾਣੀ 'ਚ ਥੋੜ੍ਹਾ ਜਿਹਾ ਲੂਣ ਅਤੇ ਨਿੰਬੂ ਦਾ ਰਸ ਮਿਲਾ ਕੇ ਗਰਾਰੇ ਕਰੋ। ਇਸ ਨਾਲ ਗਲੇ ਦੀ ਖਰਾਸ਼, ਦਰਦ ਅਤੇ ਸੋਜ ਬਿਲਕੁਲ ਠੀਕ ਹੋ ਜਾਵੇਗੀ।


ਨੀਲਗਿਰੀ ਦਾ ਤੇਲ: ਨੀਲਗਿਰੀ ਦਾ ਤੇਲ ਸੋਜ ਨੂੰ ਬਹੁਤ ਜਲਦ ਠੀਕ ਕਰਦਾ ਹੈ। ਇਸ ਲਈ ਸੋਜ ਨੂੰ ਠੀਕ ਕਰਨ ਲਈ ਭਾਫ਼ ਲਓ। ਭਾਫ਼ ਲੈਣ ਲਈ ਪਾਣੀ 'ਚ ਦੋ ਬੂੰਦਾਂ ਨੀਲਗਿਰੀ ਤੇਲ ਦੀਆਂ ਮਿਲਾ ਲਓ ਅਤੇ ਇਸ ਪਾਣੀ ਦੀ ਭਾਫ਼ ਲਓ। ਦਿਨ 'ਚ ਦੋ-ਤਿੰਨ ਵਾਰ ਇਸ ਤਰ੍ਹਾਂ ਕਰੋ, ਗਲਾ ਠੀਕ ਹੋ ਜਾਵੇਗਾ।


ਸੇਬ ਦਾ ਸਿਰਕਾ: ਗਲੇ ਦੀ ਖਰਾਸ਼ ਦਰਦ ਅਤੇ ਸੋਜ ਦੂਰ ਕਰਨ ਲਈ ਸੇਬ ਦਾ ਸਿਰਕਾ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਦੋ ਚਮਚ ਸੇਬ ਦਾ ਸਿਰਕਾ ਅਤੇ ਥੋੜ੍ਹਾ ਜਿਹਾ ਸ਼ਹਿਦ ਇਕ ਗਿਲਾਸ ਕੋਸੇ ਪਾਣੀ 'ਚ ਮਿਲਾ ਕੇ ਦਿਨ 'ਚ ਦੋ ਵਾਰ ਪੀਓ। ਗਲੇ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ।

Aarti dhillon

This news is Content Editor Aarti dhillon