ਬੱਚੇ ਨੂੰ ਦੁੱਧ ਪਿਲਾਉਣ ਵਾਲੀ ਮਾਂ ਕੀ ਖਾਏ ਅਤੇ ਕਿਨ੍ਹਾਂ ਚੀਜ਼ਾਂ ਤੋਂ ਕਰੇ ਪਰਹੇਜ਼, ਜਾਣੋ

08/05/2021 4:29:36 PM

ਨਵੀਂ ਦਿੱਲੀ: ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਆਹਾਰ ਅਤੇ ਸਭ ਤੋਂ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ’ਚ ਉਹ ਸਾਰੇ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ ਜੋ ਬੱਚੇ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ’ਚ ਮਦਦ ਕਰਦੇ ਹਨ। ਮਾਹਿਰਾਂ ਮੁਤਾਬਕ ਮਾਂ ਦਾ ਦੁੱਧ ਬੱਚੇ ਲਈ ਪਹਿਲਾਂ ਟੀਕਾਕਰਨ ਦਾ ਕੰਮ ਕਰਦਾ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਤੇਜ਼ ਹੋ ਕੇ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਬ੍ਰੈਸਟਫੀਡਿੰਗ ਕਰਵਾਉਣ ਵਾਲੀਆਂ ਔਰਤਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਖ਼ਾਸ ਧਿਆਨ ਰੱਖਣਾ ਚਾਹੀਦੈ ਤਾਂ ਜੋ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਠੀਕ ਰਹੇ।
ਚੱਲੋ ਅੱਜ ਅਸੀਂ ਤੁਹਾਨੂੰ ਇਸ ਆਰਟੀਕਲ ’ਚ ਦੱਸਦੇ ਹਾਂ ਕਿ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਕੀ ਖਾਣਾ ਚਾਹੀਦਾ ਅਤੇ ਕਿਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ।


ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ
ਹਰੀਆਂ ਪੱਤੇਦਾਰ ਸਬਜ਼ੀਆਂ

ਬ੍ਰੈਸਟਫੀਡਿੰਗ ਕਰਵਾਉਣ ਵਾਲੀਆਂ ਔਰਤਾਂ ਨੂੰ ਪਾਲਕ, ਸਾਗ ਆਦਿ ਪੱਤੇਦਾਰ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਇਸ ਨਾਲ ਇਮਿਊਨਿਟੀ ਬੂਸਟ ਹੋਣ ਦੇ ਨਾਲ ਦੁੱਧ ਵਧਾਉਣ ’ਚ ਮਦਦ ਮਿਲਦੀ ਹੈ। 


ਦਾਲ
ਇਸ ਦੌਰਾਨ ਔਰਤਾਂ ਨੂੰ ਹੈਲਦੀ ਰਹਿਣ ਲਈ ਦਾਲਾਂ ਦਾ ਸੇਵਨ ਕਰਨਾ ਚਾਹੀਦਾ। ਇਸ ਨਾਲ ਬ੍ਰੈਸਟ ਮਿਲਕ ਵਧਾਉਣ ’ਚ ਮਦਦ ਮਿਲਦੀ ਹੈ। 
ਪੁੰਗਰੇ ਅਨਾਜ਼
ਪੁੰਗਰੇ ਅਨਾਜ਼ ਪੋਸ਼ਕ ਤੱਤ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਬ੍ਰੈਸਟ ਮਿਲਕ ਵੱਧਦਾ ਹੈ ਅਤੇ ਮਾਂ ਅਤੇ ਬੱਚੇ ਦਾ ਬਿਹਤਰ ਸਰੀਰਿਕ ਵਿਕਾਸ ਹੁੰਦਾ ਹੈ। 
ਮੌਸਮੀ ਫ਼ਲ ਅਤੇ ਸਬਜ਼ੀਆਂ
ਇਸ ਦੌਰਾਨ ਔਰਤਾਂ ਨੂੰ ਮੌਸਮੀ ਫ਼ਲਾਂ ਅਤੇ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ। ਸਵੇਰੇ ਨਾਸ਼ਤੇ ’ਚ ਤਾਜ਼ੇ ਫ਼ਲ ਅਤੇ ਸਬਜ਼ੀਆਂ ਨਾਲ ਤਿਆਰ ਜੂਸ ਜਾਂ ਸੂਪ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ।
ਡਰਾਈ ਫਰੂਟਸ
ਸੁੱਕੇ ਮੇਵਿਆਂ ’ਚ ਸਾਰੇ ਜ਼ਰੂਰੀ ਤੱਤ, ਐਂਟੀ-ਆਕਸੀਡੈਂਟ ਗੁਣ ਆਦਿ ਹੁੰਦੇ ਹਨ। ਅਜਿਹੇ ’ਚ ਇਸ ਨੂੰ ਖਾਣ ਨਾਲ ਦੁੱਧ ’ਚ ਵਾਧਾ ਹੁੰਦਾ ਹੈ। ਨਾਲ ਹੀ ਬ੍ਰੈਸਟਫੀਡਿੰਗ ਨਾਲ ਬੱਚੇ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਹੋਣ ’ਚ ਮਦਦ ਮਿਲਦੀ ਹੈ।


ਇਨ੍ਹਾਂ ਚੀਜ਼ਾਂ ਤੋਂ ਰੱਖੋ ਪਰਹੇਜ਼
ਮਸਾਲੇਦਾਰ ਭੋਜਨ

ਇਸ ਦੌਰਾਨ ਜ਼ਿਆਦਾ ਮਸਾਲੇਦਾਰ ਅਤੇ ਆਇਲੀ ਚੀਜ਼ਾਂ ਖਾਣ ਨਾਲ ਐਸੀਡਿਟੀ, ਬਲੋਟਿੰਗ, ਅਪਚ ਆਦਿ ਦੀ ਸਮੱਸਿਆ ਹੁੰਦੀ ਹੈ। ਅਜਿਹੇ ’ਚ ਮਾਂ ਦਾ ਦੁੱਧ ਪੀਣ ਨਾਲ ਬੱਚੇ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਸਕਦੇ ਹਨ। 
ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ
ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਵਿਟਾਮਿਨ ਸੀ ਨਾਲ ਭਰਪੂਰ ਖੱਟੀਆਂ ਚੀਜ਼ਾਂ ਦੀ ਘੱਟ ਮਾਤਰਾ ’ਚ ਵਰਤੋਂ ਕਰਨੀ ਚਾਹੀਦੀ। ਖ਼ਾਸ ਤੌਰ ’ਤੇ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਇਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ। ਇਸ ਨੂੰ ਜ਼ਿਆਦਾ ਖਾਣ ਨਾਲ ਬੱਚੇ ਦਾ ਪਾਚਨ ਤੰਤਰ ਖਰਾਬ ਹੋ ਸਕਦਾ ਹੈ। ਇਸ ਦੇ ਨਾਲ ਇਸ ਦੌਰਾਨ ਅੰਬ ਖਾਣ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।
ਕੈਫੀਨ ਯੁਕਤ ਚੀਜ਼ਾਂ
ਜ਼ਿਆਦਾ ਮਾਤਰਾ ’ਚ ਚਾਹ, ਕੌਫੀ ਆਦਿ ਦਾ ਸੇਵਨ ਕਰਨ ਨਾਲ ਨੀਂਦ ਨਾ ਆਉਣ ਦੀ ਪਰੇਸ਼ਾਨੀ ਹੁੰਦੀ ਹੈ। ਅਜਿਹੇ ’ਚ ਬ੍ਰੈਸਟ ਮਿਲਕ ਪੀਣ ਨਾਲ ਇਹ ਸਮੱਸਿਆ ਬੱਚੇ ਨੂੰ ਵੀ ਹੋ ਸਕਦੀ ਹੈ। ਬੱਚੇ ਦੀ ਨੀਂਦ ਪੂਰੀ ਨਾ ਹੋਣ ਨਾਲ ਉਹ ਬਿਮਾਰ ਹੋਣ ਦੇ ਨਾਲ ਚਿੜਚਿੜਾਪਨ ਮਹਿਸੂਸ ਕਰਨ ਲੱਗਦੇ ਹਨ। 


ਲਸਣ
ਉਂਝ ਤਾਂ ਲਸਣ ਪੋਸ਼ਕ ਤੱਤ, ਐਂਟੀ-ਬੈਕਟੀਰੀਅਲ ਅਤੇ ਔਸ਼ਦੀ ਗੁਣਾਂ ਨਾਲ ਭਰਪੂਰ ਹੰੁਦਾ ਹੈ। ਪਰ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਦੁੱਧ ’ਚ ਲਸਣ ਦੀ ਖੁਸ਼ਬੂ ਆ ਸਕਦੀ ਹੈ। ਇਸ ਕਾਰਨ ਬੱਚਾ ਦੁੱਧ ਪੀਣ ’ਚ ਆਨਾਕਾਨੀ ਕਰ ਸਕਦਾ ਹੈ। ਅਜਿਹੇ ’ਚ ਬੱਚੇ ਦਾ ਢਿੱਡ ਨਾ ਭਰਨ ਨਾਲ ਉਸ ਦੀ ਸਿਹਤ ’ਤੇ ਬੁਰਾ ਅਸਰ ਪੈਂਦਾ ਹੈ। 
ਮੂਲੀ ਅਤੇ ਬ੍ਰੋਕਲੀ
ਬ੍ਰੋਕਲੀ, ਮੂਲੀ, ਪੱਤਾਗੋਭੀ, ਗੋਭੀ ਆਦਿ ਦਾ ਸੇਵਨ ਕਰਨ ਨਾਲ ਗੈਸ, ਅਪਚ, ਐਸੀਡਿਟੀ, ਢਿੱਡ ’ਚ ਜਲਨ ਆਦਿ ਦੀ ਸਮੱਸਿਆ ਹੋ ਸਕਦੀ ਹੈ। ਮਾਹਿਰਾਂ ਮੁਤਾਬਕ ਮਾਂ ਨੂੰ ਇਹ ਸਮੱਸਿਆ ਹੋਣ ਨਾਲ ਉਸ ਦਾ ਦੁੱਧ ਪੀਣ ਨਾਲ ਇਹ ਪਰੇਸ਼ਾਨੀ ਬੱਚੇ ਨੂੰ ਵੀ ਹੋ ਜਾਵੇਗੀ। ਅਜਿਹੇ ’ਚ ਇਸ ਦੌਰਾਨ ਇਨ੍ਹਾਂ ਚੀਜ਼ਾਂ ਦਾ ਸੇਵਨ ਨਾ ਕਰਨ ’ਚ ਭਲਾਈ ਹੈ। 


ਆਂਡੇ
ਹਮੇਸ਼ਾ ਬੱਚਿਆਂ ਨੂੰ ਆਂਡਿਆਂ ਤੋਂ ਐਲਰਜੀ ਹੁੰਦੀ ਹੈ। ਇਸ ਕਾਰਨ ਬੱਚੇ ਨੂੰ ਬੇਚੈਨੀ ਆਦਿ ਦੀ ਸਮੱਸਿਆ ਹੋ ਸਕਦੀ ਹੈ। ਦੂਜੇ ਪਾਸੇ ਪਰਿਵਾਰ ’ਚ ਇਨ੍ਹਾਂ ਚੀਜ਼ਾਂ ਨਾਲ ਐਲਰਜੀ ਹੋਣ ਨਾਲ ਇਹ ਪਰੇਸ਼ਾਨੀ ਬੱਚੇ ਨੂੰ ਵੀ ਹੋ ਸਕਦੀ ਹੈ। ਇਸ ਲਈ ਦੁੱਧ ਪਿਲਾਉਣ ਵਾਲੀ ਮਾਂ ਨੂੰ ਇਨ੍ਹਾਂ ਚੀਜ਼ਾਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।

Aarti dhillon

This news is Content Editor Aarti dhillon