ਭਾਰ ਘਟਾਉਣ ''ਚ ਲਾਹੇਵੰਦ ਹੁੰਦੈ ਅੰਜੀਰ ਦਾ ਫਲ, ਜਾਣੋ ਬੇਮਿਸਾਲ ਫਾਇਦੇ

11/30/2019 5:01:35 PM

ਜਲੰਧਰ— ਅੰਜੀਰ ਇਕ ਪ੍ਰਾਚੀਨ ਫਲ ਹੈ। ਅੰਜੀਰ ਫਲ ਨੂੰ ਅੰਗਰੇਜ਼ੀ 'ਚ ਫਿਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੰਜੀਰ ਫਲ ਏਸ਼ੀਆ ਦੇ ਦੇਸ਼ਾਂ 'ਚ ਪਾਇਆ ਜਾਂਦਾ ਹੈ ਅਤੇ ਇਸ ਨੂੰ ਸਿਹਤ ਲਈ ਕਾਫੀ ਗੁਣਕਾਰੀ ਮੰਨਿਆ ਗਿਆ ਹੈ। ਅੰਜੀਰ 'ਚ ਐਂਟੀਆਕਸੀਡੈਂਟ ਕਾਫੀ ਮਾਤਰਾ 'ਚ ਹੁੰਦੇ ਹਨ। ਸੁੱਕੇ ਅੰਜੀਰ 'ਚ ਤਾਜ਼ੇ ਅੰਜੀਰ ਨਾਲੋਂ ਐਂਟੀਆਕਸੀਡੈਂਟ ਜ਼ਿਆਦਾ ਹੁੰਦੇ ਹਨ। ਸੁੱਕਾ ਅੰਜੀਰ ਸਾਰਾ ਸਾਲ ਹੀ ਮਿਲਦਾ ਹੈ। ਅੰਜੀਰ 'ਚ ਵਿਟਾਮਿਨ ਵੀ ਭਰਪੂਰ ਮਾਤਰਾ 'ਚ ਹੁੰਦੇ ਹਨ। ਅੰਜੀਰ ਪਾਣੀ 'ਚ ਭਿਓਂ ਕੇ ਖਾਣ ਨਾਲ ਤੁਹਾਡੀਆਂ ਜ਼ਿਆਦਾ ਬੀਮਾਰੀਆਂ 10 ਦਿਨ 'ਚ ਜੜ੍ਹ ਤੋਂ ਖਤਮ ਹੋ ਸਕਦੀਆਂ ਹਨ।
ਅੰਜੀਰ 'ਚ ਫਾਈਬਰ, ਵਿਟਾਮਿਨ-ਏ, ਵਿਟਾਮਿਨ-ਸੀ,ਵਿਟਾਮਿਨ-ਕੇ, ਫੋਲਿਕ ਐਸਿਡ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ ਕਈ ਲਾਭਕਾਰੀ ਤੱਤ ਪਾਏ ਜਾਂਦੇ ਹਨ। ਇਹ ਸਾਰੇ ਤੱਤ ਸਿਹਤ ਨੂੰ ਫਿੱਟ ਰੱਖਣ ਦਾ ਕੰਮ ਕਰਦੇ ਹਨ ਅੰਜੀਰ ਨੂੰ ਖਾਣ ਨਾਲ ਕੋਲਸਟ੍ਰੋਲ, ਲਿਵਰ ਅਤੇ ਅੱਖਾਂ ਦੀ ਰੌਸ਼ਨੀ ਸਹੀ ਬਣੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਅੰਜੀਰ ਖਾਣ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਅੰਜੀਰ ਖਾਣ ਦੇ ਫਾਇਦਿਆਂ ਬਾਰੇ। 

ਭਾਰ ਘਟਾਉਣ 'ਚ ਲਾਹੇਵੰਦ 
ਅੰਜੀਰ ਦੇ ਅੰਦਰ ਫਾਈਬਰ ਖੂਬ ਮਾਤਰਾ 'ਚ ਪਾਇਆ ਜਾਂਦਾ ਹੈ ਅਤੇ ਇਸ ਨੂੰ ਖਾਣ ਨਾਲ ਭਾਰ ਘਟਾਇਆ ਜਾ ਸਕਦਾ ਹੈ।  ਇਸ ਦੇ ਇਕ ਟੁਕੜੇ 'ਚ 47 ਕੈਲੋਰੀ ਅਤੇ ਫੈਟ 0.2 ਗ੍ਰਾਮ ਹੁੰਦੀ ਹੈ। ਇਹ ਭਾਰ ਘੱਟ ਕਰਨ ਲਈ ਇਕ ਵਧੀਆ ਸਨੈਕਸ ਹੈ। ਇਥੇ ਦੱਸ ਦੇਈਏ ਕਿ ਅੰਜੀਰ ਦਾ ਸੇਵਨ ਜੇਕਰ ਦੁੱਧ ਦੇ ਨਾਲ ਕੀਤਾ ਜਾਵੇ ਤਾਂ ਤੁਹਾਡਾ ਵਜਨ ਵੱਧ ਸਕਦਾ ਹੈ, ਇਸ ਲਈ ਅੰਜੀਰ ਦਾ ਸੇਵਨ ਦੁੱਧ ਨਾਲ ਨਹੀਂ ਕਰਨਾ ਚਾਹੀਦਾ। 

ਬਲੱਡ ਪ੍ਰੈਸ਼ਰ ਨੂੰ ਰੱਖੇ ਕੰਟਰੋਲ
ਅੰਜੀਰ ਫਲ ਬਲੱਡ ਪ੍ਰੈਸ਼ਰ ਦੇ ਮਰੀਜਾਂ ਲਈ ਲਾਭਦਾਇਕ ਮੰਨਿਆ ਗਿਆ ਹੈ ਅਤੇ ਇਸ ਫਲ ਨੂੰ ਖਾਣ ਨਾਲ ਬਲੱਡ ਪ੍ਰੈਸ਼ਰ ਨੂੰ ਘੱਟ ਅਤੇ ਕੰਟਰੋਲ 'ਚ ਰਖਿਆ ਜਾ ਸਕਦਾ ਹੈ। ਅੰਜੀਰ ਦੇ ਅੰਦਰ ਪੋਟਾਸ਼ੀਅਮ ਅਤੇ ਸੋਡੀਅਮ ਮੌਜੂਦ ਹੁੰਦੇ ਹਨ ਜੋ ਕਿ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਣ ਦਾ ਕੰਮ ਕਰਦੇ ਹਨ। ਇਸ ਦੇ ਨਾਲ ਹੀ ਇਸ ਫਲ ਨੂੰ ਖਾਣ ਨਾਲ ਹਾਈਪਰ ਟੈਨਸ਼ਨ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ ਅਤੇ ਇਨਸਾਨ ਤਣਾਅ ਮੁਕਤ ਵੀ ਰਹਿੰਦਾ ਹੈ।

ਅੱਖਾਂ ਦੀ ਰੌਸ਼ਨੀ ਵਧਾਉਣ 'ਚ ਸਹਾਇਕ 
ਵੱਧਦੀ ਉਮਰ ਜਾਂ ਲਗਾਤਾਰ ਟੀ. ਵੀ. ਅਤੇ ਸਕ੍ਰੀਨ ਦਾ ਇਸਤੇਮਾਲ ਕਰਨ ਨਾਲ ਅੱਖਾਂ ਦੀ ਰੌਸ਼ਨੀ ਘੱਟ ਹੋਣ ਲੱਗ ਜਾਂਦੀ ਹੈ। ਅੱਖਾਂ ਦੀ ਰੌਸ਼ਨੀ ਵਧਾਉਣ 'ਚ ਅੰਜੀਰ ਬੇਹੱਦ ਲਾਹੇਵੰਦ ਹੁੰਦਾ ਹੈ। ਅੰਜੀਰ 'ਚ ਵਿਟਾਮਿਨ ਏ ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਮਦਦ ਕਰਦੇ ਹਨ।

ਕੈਂਸਰ ਤੋਂ ਬਚਾਅ 
ਅੰਜੀਰ ਦਾ ਫਲ ਕੈਂਸਰ ਵਰਗੀ ਬੀਮਾਰੀ ਤੋਂ ਵੀ ਬਚਾਅ ਕਰਦਾ ਹੈ। ਅੰਜੀਰ ਐਂਟੀਆਕਸੀਡੈਂਟ ਗੁਣਾਂ ਨਾਲ ਭਰੂਪਰ ਹੁੰਦਾ ਹੈ, ਜੋ ਕੈਂਸਰ ਵਰਗੀ ਬੀਮਾਰੀ ਤੋਂ ਬਚਾਉਂਦਾ ਹੈ। 

ਜ਼ਹਿਰੀਲੇ ਪਦਾਰਥ ਸਰੀਰ 'ਚੋਂ ਕੱਢੇ ਬਾਹਰ 
ਅੰਜੀਰ ਨੂੰ ਖਾਣ ਨਾਲ ਸਰੀਰ 'ਚ ਜੋ ਜ਼ਹਿਰੀਲੇ ਪਦਾਰਥ ਹੁੰਦੇ ਹਨ, ਉਹ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੇ ਹਨ। ਇਸ ਦੇ ਇਲਾਵਾ ਇਸ ਨੂੰ ਖਾਣ ਨਾਲ ਪਿਸ਼ਾਬ ਨਾਲ ਜੁੜੇ ਰੋਗ ਵੀ ਦੂਰ ਹੁੰਦੇ ਹਨ।

ਕਬਜ਼ ਨੂੰ ਦੂਰ ਕਰੇ 
ਅੰਜੀਰ 'ਚ ਉਚਿਤ ਮਾਤਰਾ 'ਚ ਫਾਈਬਰ ਹੁੰਦਾ ਹੈ ਅਤੇ ਇਸ ਦੀ ਮਦਦ ਨਾਲ ਪਾਚਨ ਤੰਤਰ ਹਮੇਸ਼ਾ ਸਹੀ ਰਹਿੰਦਾ ਹੈ ਅਤੇ ਸਹੀ ਕੰਮ ਕਰਦਾ ਹੈ। ਪਾਚਨ ਤੰਤਰ ਸਹੀ ਹੋਣ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਹੈ ਅਤੇ ਪੇਟ ਹਮੇਸ਼ਾ ਸਾਫ ਰਹਿੰਦਾ ਹੈ। ਰੋਜ਼ਾਨਾ ਇਸ ਫਲ ਨੂੰ ਖਾਣ ਨਾਲ ਪੇਟ ਨਾਲ ਜੁੜੀਆਂ ਕਈ ਸਾਰੀਆਂ ਸਮੱਸਿਆਵਾ ਤੋਂ ਨਿਜਾਤ ਮਿਲ ਜਾਂਦਾ ਹੈ। 

ਹੱਡੀਆਂ ਬਣਾਏ ਮਜ਼ਬੂਤ 
ਅੰਜੀਰ 'ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਜਿਹੜੇ ਲੋਕਾਂ ਦੇ ਹੱਥਾਂ-ਪੈਰਾਂ 'ਚ ਦਰਦ ਹੁੰਦਾ ਹੈ, ਉਨ੍ਹਾਂ ਨੂੰ ਰੋਜ਼ਾਨਾ 3 ਤੋਂ 4 ਅੰਜੀਰ ਖਾਣੇ ਚਾਹੀਦੇ ਹਨ। ਇਸ ਨੂੰ ਖਾਣ ਨਾਲ ਸਰੀਰ 'ਚ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ।

shivani attri

This news is Content Editor shivani attri