ਮੇਥੀ ਦੇ ਦਾਣਿਆਂ ਦਾ ਪਾਣੀ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ

08/20/2018 10:58:36 AM

ਨਵੀਂ ਦਿੱਲੀ— ਮੇਥੀ ਦੇ ਦਾਣੇ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਜ਼ਿਆਦਾਤਰ ਲੋਕ ਮੇਥੀ ਦੀ ਸਿਰਫ ਸਬਜ਼ੀ 'ਚ ਤੜਕਾ ਲਗਾਉਣ ਲਈ ਵਰਤੋਂ ਕਰਦੇ ਹਨ ਜਦਕਿ ਮੇਥੀ ਦਾ ਪਾਣੀ ਹੋਰ ਵੀ ਜ਼ਿਆਦਾ ਗੁਣਕਾਰੀ ਹੁੰਦਾ ਹੈ ਅਤੇ ਇਹ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਮੇਥੀ ਦਾ ਪਾਣੀ ਪੀਣਾ ਸ਼ੁਰੂ ਕਰ ਦਿਓ ਤਾਂ ਸਮਝ ਲਓ ਕਿ ਕੁਝ ਹੀ ਦਿਨਾਂ 'ਚ ਪੇਟ ਨਾਲ ਜੁੜੀਆਂ ਸਾਰੀਆਂ ਦਿੱਕਤਾਂ ਖਤਮ ਹੋ ਜਾਣਗੀਆਂ। 
 

ਇੰਝ ਬਣਾਓ ਮੇਥੀ ਦਾ ਪਾਣੀ
ਮੇਥੀ ਦਾ ਪਾਣੀ ਬਣਾਉਣ ਲਈ ਇਕ ਤੋਂ ਡੇਢ ਚੱਮਚ ਮੇਥੀ ਦਾਣਿਆਂ ਨੂੰ ਰਾਤ ਨੂੰ ਇਕ ਗਲਾਸ ਪਾਣੀ 'ਚ ਭਿਓਂ ਕੇ ਰੱਖ ਦਿਓ। ਸਵੇਰੇ ਉੱਠ ਕੇ ਇਸ ਪਾਣੀ ਨੂੰ ਛਾਣ ਲਓ ਅਤੇ ਫਿਰ ਇਸ ਨੂੰ ਖਾਲੀ ਪੇਟ ਹੀ ਪੀਓ। 
 

ਮੇਥੀ ਦੇ ਪਾਣੀ ਦੇ ਫਾਇਦੇ 
 

1. ਸਰਦੀ-ਜ਼ੁਕਾਮ ਤੋਂ ਰਾਹਤ 
ਮੇਥੀ 'ਚ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ। ਇਸ ਵਜ੍ਹਾ ਨਾਲ ਮੇਥੀ ਦਾ ਪਾਣੀ ਸਰਦੀ-ਜ਼ੁਕਾਮ ਜਾਂ ਵਾਇਰਲ ਬੁਖਾਰ ਤੋਂ ਬਚਾਉਣ 'ਚ ਬਹੁਤ ਸਹਾਈ ਹੁੰਦੇ ਹਨ। ਮੇਥੀ ਦਾ ਪਾਣੀ ਸਰੀਰ 'ਚ ਮੌਜੂਦ ਹਾਨੀਕਾਰਕ ਬੈਕਟੀਰੀਆ ਨੂੰ ਖਤਮ ਕਰਦਾ ਹੈ ਅਤੇ ਇਨਫੈਕਸ਼ਨ ਵਾਲੇ ਰੋਗਾਂ ਨੂੰ ਵੀ ਦੂਰ ਰੱਖਦਾ ਹੈ।
 

2. ਡਾਇਬਿਟੀਜ਼ ਨੂੰ ਕੰਟਰੋਲ ਕਰਨ 'ਚ ਮਦਦਗਾਰ 
ਮੇਥੀ 'ਚ ਮੌਜੂਦ ਗੇਲੇਕਟੋਮੈਨਨ ਨਾਂ ਦਾ ਫਾਈਬਰ ਖੂਨ 'ਚ ਸ਼ੂਗਰ ਦੇ ਅਵਸ਼ੋਸ਼ਣ ਨੂੰ ਘੱਟ ਕਰਦਾ ਹੈ। ਇਸ ਨਾਲ ਸਰੀਰ ਦਾ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ ਅਤੇ ਡਾਇਬਿਟੀਜ਼ ਤੋਂ ਬਚਾਅ ਹੁੰਦਾ ਹੈ। 
 

3. ਐਸਿਡਿਟੀ ਤੋਂ ਬਚਾਅ 
ਜਿਨ੍ਹਾਂ ਲੋਕਾਂ ਨੂੰ ਐਸਿਡਿਟੀ ਜਾਂ ਗੈਸ ਦੀ ਸਮੱਸਿਆ ਹੈ ਉਨ੍ਹਾਂ ਲਈ ਮੇਥੀ ਦਾ ਪਾਣੀ ਰਾਮਬਾਣ ਇਲਾਜ ਹੁੰਦਾ ਹੈ। ਰੋਜ਼ਾਨਾ ਖਾਲੀ ਪੇਟ ਇਕ ਗਲਾਸ ਮੇਥੀ ਦਾ ਪਾਣੀ ਪੀਣ ਨਾਲ ਪੇਟ ਦੀ ਜਲਣ ਦੂਰ ਹੁੰਦੀ ਹੈ ਅਤੇ ਅਪਚ ਜਾਂ ਐਸਿਡਿਟੀ ਤੋਂ ਤੁਰੰਤ ਆਰਾਮ ਮਿਲਦਾ ਹੈ। 
 

4. ਕਿਡਨੀ ਦੀ ਪੱਥਰੀ ਤੋਂ ਆਰਾਮ
ਇਸ ਦੀ ਨਿਯਮਿਤ ਵਰਤੋਂ ਕਰਨ ਨਾਲ ਕਿਡਨੀ ਦੀ ਪੱਥਰੀ ਤੋਂ ਆਰਾਮ ਮਿਲਦਾ ਹੈ। ਮੇਥੀ 'ਚ ਮੌਜੂਦ ਤੱਤ ਪੱਥਰੀ ਨੂੰ ਗਾਲਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ ਹਾਲਾਂਕਿ ਪੱਥਰੀ ਦੂਰ ਕਰਨ ਦਾ ਇਹ ਘਰੇਲੂ ਉਪਾਅ ਹੈ।
 

5. ਭਾਰ ਘੱਟ ਕਰੇ
ਤੇਜ਼ੀ ਨਾਲ ਭਾਰ ਘੱਟ ਕਰਨ ਲਈ ਵੀ ਇਸ ਦਾ ਪਾਣੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਇਸ ਦੇ ਪਾਣੀ ਦੀ ਵਰਤੋਂ ਕਰਨ ਨਾਲ ਪੇਟ ਦੀ ਸਮੱਸਿਆ ਵੀ ਦੂਰ ਹੁੰਦੀ ਹੈ।