ਬਲੱਡ ਪ੍ਰੈਸ਼ਰ ਨੂੰ ਕੰਟਰੋਲ ਤੇ ਖੂਨ ਦੀ ਕਮੀ ਪੂਰੀ ਕਰਦੈ ‘ਸੌਂਫ ਦਾ ਪਾਣੀ’, ਜਾਣੋ ਹੋਰ ਵੀ ਫਾਇਦੇ

05/09/2020 7:00:37 PM

ਜਲੰਧਰ— ਇਕ ਪਾਸੇ ਜਿੱਥੇ ਭਾਰਤੀ ਰਸੋਈ 'ਚ ਸੌਂਫ ਦੀ ਵਰਤੋਂ ਖਾਣੇ 'ਚ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ, ਉਥੇ ਹੀ ਕੁਝ ਲੋਕ ਖਾਣਾ ਖਾਣ ਤੋਂ ਬਾਅਦ ਸੌਂਫ ਖਾਣਾ ਵੀ ਪਸੰਦ ਕਰਦੇ ਹਨ ਤਾਂ ਕਿ ਭੋਜਨ ਪਚ ਜਾਵੇ। ਆਯੁਰਵੈਦਿਕ ਗੁਣਾਂ ਨਾਲ ਭਰਪੂਰ ਸੌਂਫ ਦਾ ਪਾਣੀ ਭਾਰ ਘਟਾਉਣ 'ਚ ਵੀ ਮਦਦਗਾਰ ਹੁੰਦਾ ਹੈ।  100 ਗ੍ਰਾਮ ਸੌਂਫ 'ਚ 31 ਕੈਲੋਰੀ, 2 ਫੀਸਦੀ ਸੋਡੀਅਮ, 11 ਪੋਟਾਸ਼ੀਅਮ, 2 ਫੀਸਦੀ ਕਾਰੋਬਹਾਈਡ੍ਰੇਟਸ, 12 ਫੀਸਦੀ ਡਾਇਟਰੀ ਫਾਈਬਰ, 2 ਫੀਸਦੀ ਪ੍ਰੋਟੀਨ, 2 ਫੀਸਦੀ ਵਿਟਾਮਿਨ ਏ, 20 ਫੀਸਦੀ ਵਿਟਾਮਿਨ ਸੀ, 4 ਫੀਸਦੀ ਕੈਲਸ਼ੀਅਮ, 3 ਫੀਸਦੀ ਆਇਰਨ, 1 ਫੀਸਦੀ ਵਿਟਾਮਿਨ ਬੀ-6 ਅਤੇ 4 ਫੀਸਦੀ ਮੈਗਨੀਸ਼ੀਅਮ ਹੁੰਦਾ ਹੈ। ਇਸ ਦੇ ਇਲਾਵਾ ਇਸ 'ਚ ਐਂਟੀਆਕਸੀਡੈਂਟ ਅਤੇ ਇੰਫਲਾਮੈਂਟਰੀ ਵਰਗੇ ਗੁਣ ਵੀ ਹੁੰਦੇ ਹਨ, ਜੋ ਹੈਲਥ ਅਤੇ ਬਿਊਟੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। 

ਸੌਂਫ ਦੇ ਪਾਣੀ ਨੂੰ ਇੰਝ ਕਰੋਂ ਤਿਆਰ
ਸੌਂਫ ਦਾ ਪਾਣੀ ਤਿਆਰ ਕਰਨ ਲਈ ਪਹਿਲਾਂ ਇਕ ਗਿਲਾਸ ਪਾਣੀ ਲੈ ਕੇ ਉਸ 'ਚ ਸੌਂਫ ਰਾਤ ਭਰ ਲਈ ਪਾ ਕੇ ਰੱਖ ਦਿਓ। ਫਿਰ ਸਵੇਰੇ ਉੱਠ ਕੇ ਇਸ ਪਾਣੀ ਨਾਲ ਸੌਂਫ ਨੂੰ ਛਾਣ ਕੇ ਵੱਖ ਕਰ ਲਵੋ ਅਤੇ ਫਿਰ ਇਸ ਪਾਣੀ ਦਾ ਸੇਵਨ ਕਰੋ। 

1. ਭਾਰ ਘਟਾਉਣ ’ਚ ਕਰਦਾ ਹੈ ਮਦਦ
ਸੌਂਫ ਦੇ ਪਾਣੀ 'ਚ ਡਾਇਟਰੀ ਫਾਈਬਰ ਹੁੰਦਾ ਹੈ, ਜੋ ਭੁੱਖ ਨੂੰ ਤੁਰੰਤ ਕੰਟਰੋਲ ਕਰਦਾ ਹੈ। ਇਸ ਦੇ ਨਾਲ ਹੀ ਇਸ 'ਚ ਐਂਟੀਸਪਾਜਮੋਡਿਕ ਨਾਂ ਦੇ ਤੱਤ ਪੇਟ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਪਹੁੰਚਾਉਂਦਾ ਹੈ, ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ। 

2. ਨੀਂਦ ਲਈ ਫਾਇਦੇਮੰਦ
ਸਿਹਤਮੰਦ ਰਹਿਣ ਲਈ 8 ਘੰਟੇ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਸੌਂਫ ਦੇ ਪਾਣੀ ਦਾ ਸੇਵਨ ਕਰਦੇ ਹੋ ਤਾਂ ਮੇਲਾਟੋਨਿਨ ਦਾ ਪੱਧਰ ਵੱਧਦਾ ਹੈ, ਜਿਸ ਨਾਲ ਪੂਰੀ ਨੀਂਦ ਲੈਣ 'ਚ ਮਦਦ ਮਿਲਦੀ ਹੈ। 

3. ਕਬਜ਼ ਤੋਂ ਰਾਹਤ
ਪੇਟ ਸਬੰਧੀ ਕੋਈ ਨਾ ਕੋਈ ਸਮੱਸਿਆਵਾਂ ਹੋਣਾ ਆਮ ਹੈ। ਅਜਿਹੇ 'ਚ ਦਲਾਈਆਂ ਦਾ ਸੇਵਨ ਕਰਨ ਦੀ ਬਜਾਏ ਸੌਂਫ ਦਾ ਪਾਣੀ ਪੀ ਕੇ ਦੇਖੋ, ਇਸ ਨਾਲ ਪੇਟ ਦਰਦ, ਕਬਜ਼, ਪਾਚਣ ਸਬੰਧੀ ਹੋਰ ਕਈ ਸਮੱਸਿਆ ਦੂਰ ਹੁੰਦੀ ਹੈ। 

4. ਬਾਡੀ ਨੂੰ ਕਰੋ ਡਿਟਾਕਸ
ਸੌਂਫ ਦੇ ਪਾਣੀ 'ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਕੱਢਣ 'ਚ ਮਦਦ ਕਰਦੇ ਹਨ। ਇਸ 'ਚ ਫੈਟ ਵੀ ਘੱਟ ਹੁੰਦੀ ਹੈ, ਜਿਸ ਨਾਲ ਭਾਰ ਘੱਟ ਹੁੰਦਾ ਹੈ। 

5. ਕੈਂਸਰ ਤੋਂ ਬਚਾਅ
ਸੌਂਫ ਦੇ ਪਾਣੀ 'ਚ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਸਰੀਰ ਨੂੰ ਕੈਂਸਰ ਵਰਗੀ ਬੀਮਾਰੀ ਨਾਲ ਲੜਨ ਦੀ ਸਮਰੱਥਾ ਦਿੰਦੇ ਹਨ। ਇਹ ਬ੍ਰੈਸਟ ਸਣੇ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਅ ਕਰਦਾ ਹੈ। 

ਪੜ੍ਹੋ ਇਹ ਵੀ ਖਬਰ - ਅੱਖਾਂ ਦੀ ਰੋਸ਼ਨੀ ਵਧਾਉਣ ਦਾ ਕੰਮ ਕਰਦੈ ‘ਕੱਚਾ ਕੇਲਾ’, ਸ਼ੂਗਰ ਨੂੰ ਵੀ ਕਰੇ ਕੰਟਰੋਲ

ਪੜ੍ਹੋ ਇਹ ਵੀ ਖਬਰ - ਡਿਪ੍ਰੈਸ਼ਨ ਤੇ ਤਣਾਅ ਦੀ ਸਮੱਸਿਆ ਨੂੰ ਦੂਰ ਕਰਦੀ ਹੈ ‘ਸਟ੍ਰਾਬੇਰੀ’, ਜਾਣੋ ਹੋਰ ਵੀ ਫਾਇਦੇ

6. ਬਲੱਡ ਪ੍ਰੈਸ਼ਰ ਨੂੰ ਕਰੇ ਕੰਟਰੋਲ
ਸੌਂਫ ਦਾ ਪਾਣੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ 'ਚ ਪੋਟਾਸ਼ੀਅਮ  ਦੀ ਮਾਤਰਾ ਵੀ ਭਰਪੂਰ ਹੁੰਦੀ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। 

7. ਪੀਰੀਅਡਜ਼ ਦੌਰਾਨ ਹੋਣ ਵਾਲੀ ਦਰਦ ਮਿਲੇ ਛੁਟਕਾਰਾ
ਪੀਰੀਅਡਜ਼ ਦੌਰਾਨ ਪੇਟ 'ਚ ਦਰਦ ਅਤੇ ਹਾਰਮੋਨਜ਼ ਇਨਬੈਲੇਂਸ ਹੋਣ ਦੀ ਮੁਸ਼ਕਲ ਰਹਿੰਦੀ ਹੈ। ਇਸ ਮੌਕੇ ਸੌਂਫ ਦੇ ਪਾਣੀ ਨੂੰ ਪੀਣ ਨਾਲ ਪੀਰੀਅਡਜ਼ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। 

8. ਖੂਨ ਦੀ ਕਮੀ
ਸੌਂਫ ਦੇ ਪਾਣੀ 'ਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਪਾਣੀ ਦੀ ਰੋਜ਼ਾਨਾ ਵਰਤੋਂ ਕਰਨ ਦੇ ਨਾਲ ਸਰੀਰ 'ਚ ਹੀਮੋਗਲੋਬਿਨ ਦਾ ਪੱਧਰ ਵੱਧ ਜਾਂਦਾ ਹੈ ਅਤੇ ਸਰੀਰ 'ਚ ਐਨੀਮੀਆ ਦੀ ਕਮੀ ਪੂਰੀ ਹੋ ਜਾਂਦੀ ਹੈ।

rajwinder kaur

This news is Content Editor rajwinder kaur