ਬੱਚਿਆਂ ਦੀ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਖਿਲਾਓ ਇਹ ਪੌਸ਼ਟਿਕ ਚੀਜ਼ਾਂ

11/08/2016 2:57:25 PM

ਬੱਚਿਆਂ ਦਾ ਸਰੀਰਿਕ ਵਿਕਾਸ ਦੇ ਲਈ ਪੋਸ਼ਕ ਤੱਤਾਂ ਦੀ ਬਹੁਤ ਹੀ ਜ਼ਰੂਰਤ ਹੁੰਦੀ ਹੈ। ਜਦੋਂ ਬੱਚਾ ਵੱਧਦਾ-ਫੁੱਲਦਾ ਹੈ ਤਾਂ ਉਨ੍ਹਾਂ ਦੀ ਹੱਡੀਆਂ ਬਹੁਤ ਹੀ ਲਚੀਲੀਆਂ ਹੋ ਜਾਂਦੀਆਂ ਹਨ। ਅਜਿਹੇ ''ਚ ਬੱਚਿਆਂ ਦੀ ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਆਓ ਜਾਣਦੇ ਹਾਂ ਕਿ ਬੱਚਿਆਂ ਦੀ ਹੱਡੀਆਂ ਦੀ ਮਜ਼ਬੂਤੀ ਲਈ ਉਨ੍ਹਾਂ ਨੂੰ ਕੀ-ਕੀ ਖਿਲਾਉਣਾ ਚਾਹੀਦਾ ਹੈ।
1. ਬੱਚਿਆਂ ਨੂੰ ਦੁੱਧ ਦੇ ਬਣੀਆਂ ਚੀਜ਼ਾਂ ਜਿਵੇਂ ਦਹੀਂ, ਲੱਸੀ, ਪਨੀਰ ਜਾਂ ਚੀਜ਼ ਆਦਿ ਦੇਣਾ ਚਾਹੀਦਾ ਹੈ। ਇਨ੍ਹਾਂ ''ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਨਾਲ ਬੱਚੇ ਦੇ ਸਰੀਰ ਦੀਆਂ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤੀ ਮਿਲਦੀ ਹੈ।
2. ਸ਼ਕਰਗੰਦ ''ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਇਹ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ। ਬੱਚੇ ਨੂੰ ਸ਼ਕਰਗੰਦ ਕੱਚੀ ਜਾਂ ਭੁੰਨ੍ਹ ਕੇ ਦੇਣੀ ਚਾਹੀਦੀ ਹੈ। ਤੁਸੀਂ ਚਾਹੋ ਤਾਂ ਇਸ ਦਾ ਹਲਵਾ ਵੀ ਬਣਾ ਕੇ ਖਿਲਾ ਸਕਦੇ ਹੋ।
3. ਬੱਚੇ ਨੂੰ ਸੋਇਆ ਦੁੱਧ ਦਿਓ। ਇਸ ''ਚ ਬਹੁਤ ਪੌਸ਼ਟਿਕ ਤੱਤ ਹੁੰੰਦੇ ਹਨ। ਇਹ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ।
4. ਬੱਚੇ ਨੂੰ ਹਰੇ ਮਟਰ ਦੀ ਬਣੀ ਕੋਈ ਡਿਸ਼ ਖਿਲਾਓ। ਮਟਰ ''ਚ ਕਈ ਪੋਸ਼ਕ ਤੱਤ ਹੁੰਦੇ ਹਨ। ਇਹ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ। ਤੁਸੀਂ ਮਟਰ ਕੱਚੇ ਵੀ ਖਿਲਾ ਸਕਦੇ ਹੋ।
5. ਸੰਤਰੇ ''ਚ ਸਾਇਟ੍ਰਸ ਹੁੰਦਾ ਹੈ ਜੋ ਬੱਚਿਆਂ ਦੀ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਕੈਲਸ਼ੀਅਮ ਅਤੇ ਵਿਟਾਮਿਨ ''ਸੀ'' ਵੀ ਦਿੰਦਾ ਹੈ।
6. ਰੋਂਗੀ ਬੱਚਿਆਂ ਨੂੰ ਖਾਣ ਲਈ ਦਿਓ। ਇਸ ''ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰੰਦੀ ਹੈ। ਇਹ ਸਰੀਰ ਲਈ ਬਹੁਤ ਹੀ ਵਧੀਆ ਹੈ।  ਰੋਂਗੀ ਪਾਊਡਰ ਨੂੰ ਆਟੇ ''ਚ ਮਿਲਾ ਕੇ ਰੋਟੀ ਬਣਾ ਕੇ ਵੀ ਬੱਚਿਆਂ ਨੂੰ ਦੇ ਸਕਦੇ ਹੋ।
7. ਬਾਦਾਮ ''ਚ ਕੈਲਸ਼ੀਅਮ ਹੁੰਦਾ ਹੈ। ਇਹ ਬੱਚੇ ਬੜੇ ਹੀ ਸ਼ੌਂਕ ਨਾਲ ਖਾਂਦੇ ਹਨ। ਇਹ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ।