10 ਮਹੀਨੇ ਦੇ ਬੱਚੇ ਨੂੰ ਖਿਲਾਓ ਇਹ ਸਿਹਤਮੰਦ ਖੁਰਾਕ

03/24/2017 5:22:31 PM

ਨਵੀਂ ਦਿੱਲੀ— ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਤਾਂ 6 ਮਹੀਨੇ ਤੱਕ ਉਸ ਨੂੰ ਮਾਂ ਦਾ ਦੁੱਧ ਹੀ ਪਿਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਬਾਅਦ ਵੀ ਮਾਤਾ-ਪਿਤਾ ਆਪਣੇ ਬੱਚੇ ਨੂੰ ਅਜਿਹੀਆਂ ਚੀਜ਼ਾਂ ਦੇ ਦਿੰਦੇ ਹਨ, ਜਿੰਨ੍ਹਾਂ ਨੂੰ ਉਹ ਆਸਾਨੀ ਨਾਲ ਖਾ ਸਕਣ। ਇਹ ਜ਼ਰੂਰੀ ਵੀ ਹੈ। ਜਦੋਂ ਬੱਚਾ 9 ਜਾਂ 10 ਮਹੀਨੇ ਦਾ ਹੁੰਦਾ ਹੈ ਤਾਂ ਉਸਦੀ ਖ਼ੁਰਾਕ ਬਦਲ ਜਾਂਦੀ ਹੈ ਕਿਉਂਕਿ ਇਸ ਉਮਰ ''ਚ ਬੱਚੇ ਦੇ ਦੰਦ ਨਿਕਲ ਆਉਂਦੇ ਹਨ, ਉਨ੍ਹਾਂ ਨੂੰ ਖਾਣ ਦੇ ਲਈ ਕੁੱਝ ਨਾ ਕੁੱਝ ਜ਼ਰੂਰ ਦੇਣਾ ਚਾਹੀਦਾ ਹੈ। ਅਜਿਹੀ ਹਾਲਤ ''ਚ ਉਨ੍ਹਾਂ ਨੂੰ ਚੰਗੀ ਅਤੇ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਵੀ ਅਨਰਜ਼ੀ ਭਰਪੂਰ ਅਤੇ ਕੱਦ ''ਚ ਲੰਬਾ ਹੋਵੇ ਤਾਂ ਅੱਜ ਅਸੀਂ ਤੁਹਾਨੂੰ ਸਿਹਤਮੰਦ ਖ਼ੁਰਾਕ ਵਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡਾ ਬੱਚਾ ਸਿਹਤਮੰਦ ਰਹੇਗਾ। 
1. ਸੂਪ
ਆਪਣੇ ਬੱਚਿਆਂ ਨੂੰ ਸਬਜ਼ੀਆਂ ਦਾ ਸੂਪ ਦਿਨ ''ਚ ਤਿੰਨੋ ਸਮੇਂ ਪਿਲਾਓ ਕਿਉਂਕਿ ਇਸ ਨਾਲ ਬੱਚੇ ਨੂੰ ਭਰਪੂਰ ਪ੍ਰੋਟੀਨ ਅਤੇ ਪੋਸ਼ਕ ਤੱਤ ਮਿਲਣਗੇ। 
2. ਓਟਸ
ਓਟਸ ਬੱਚੇ ਦੇ ਪੇਟ ਦੇ ਲਈ ਵਧੀਆ ਹੈ। ਇਸ ਨਾਲ ਬੱਚਿਆਂ ਨੂੰ ਕਬਜ਼ ਦੀ ਪਰੇਸ਼ਾਨੀ ਨਹੀਂ ਹੁੰਦੀ। 
3. ਕੂਕੀਜ਼
ਕੂਕੀਜ਼ ਨੂੰ 10 ਮਹੀਨਿਆਂ ਦਾ ਬੱਚਾ ਆਸਾਨੀ ਨਾਲ ਖਾ ਸਕਦਾ ਹੈ। ਬੱਚੇ ਨੂੰ ਦੁੱਧ ਤੋਂ ਬਣੀ ਕੂਕੀਜ਼ ਖਿਲਾਓ, ਇਸ ਨਾਲ ਬੱਚੇ ਨੂੰ ਤਾਕਤ ਮਿਲੇਗੀ। 
4. ਸਬਜ਼ੀਆਂ
ਬੱਚੇ ਨੂੰ ਅਜਿਹੀਆਂ ਸਬਜ਼ੀਆਂ ਖਿਲਾਓ ਜੋ ਉਸਨੂੰ ਆਸਾਨੀ ਨਾਲ ਪਚ ਜਾਣ। 
5. ਨਰਮ ਚਾਵਲ
10 ਮਹੀਨੇ ਦੇ ਬੱਚੇ ਨੂੰ ਦੁੱਧ ''ਚ ਚਾਵਲ ਪੀਸ ਕੇ ਖਿਲਾਓ। ਇਸ ਨਾਲ ਬੱਚੇ ਦਾ ਪੇਟ ਵੀ ਭਰ ਜਾਵੇਗਾ ਅਤੇ ਉਸਨੂੰ ਤਾਕਤ ਵੀ ਮਿਲੇਗੀ। 
6. ਮਿੱਠਾ ਦਹੀਂ 
ਵਧੀਆ ਹੋਵੇਗਾ ਕਿ ਬੱਚੇ ਨੂੰ ਸਾਧਾ ਦਹੀਂ ਹੀ ਖਿਲਾਓ, ਜੇਕਰ ਉਹ ਨਹੀਂ ਖਾ ਰਿਹਾ ਤਾਂ ਉਸਦਾ ਸੁਆਦ ਬਦਲਣ ਦੇ ਲਈ ਖੰਡ ਮਿਲਾ ਦਿਓ। ਧਿਆਨ ਰੱਖੋ ਕਿ ਦਹੀਂ ਹਮੇਸ਼ਾ ਸਵੇਰੇ ਵੀ ਖਿਲਾਓ।