ਸਿਹਤ ਲਈ ਬੇਹੱਦ ਫਾਇਦੇਮੰਦ ਹੈ ਕੁੱਟੂ ਦਾ ਆਟਾ

09/21/2017 4:54:05 PM

ਨਵੀਂ ਦਿੱਲੀ— ਨਰਾਤਿਆ ਦੇ ਵਰਤ ਵਿਚ ਕੁੱਟੂ ਦੇ ਆਟੇ ਨਾਲ ਬਣੀ ਰੋਟੀ ਹੀ ਖਾਦੀ ਜਾਂਦੀ ਹੈ। ਰੋਟੀ ਤੋਂ ਇਲਾਵਾ ਇਸ ਨਾਲ ਪੂਰੀ ਅਤੇ ਚਿੱਲਾ ਵੀ ਬਣਾਇਆ ਜਾ ਸਕਦਾ ਹੈ। ਕੁੱਟੂ ਦਾ ਆਟਾ ਸੁਆਦ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਕਾਫੀ ਮਾਤਰਾ ਵਿਚ ਫਾਈਬਰ ਹੁੰਦੇ ਹਨ ਜੋ ਸਰੀਰ ਨੂੰ ਐਨਰਜੀ ਦਿੰਦੇ ਹਨ। ਇਸ ਤੋਂ ਇਲਾਵਾ ਕੁੱਟੂ ਦਾ ਆਟਾ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਇਸ ਦਾ ਵਰਤੋਂ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਆਓ ਜਾਣਦੇ ਹਾਂ ਕੁੱਟੂ ਦੇ ਆਟੇ ਦੇ ਫਾਇਦੇ
1. ਡਾਈਬੀਟੀਜ਼
ਕੁੱਟੂ ਦੇ ਆਟੇ ਵਿਚ ਸੈਚੁਰੇਟੇਡ ਫੈਟ ਬਿਲਕੁਲ ਘੱਟ ਹੁੰਦਾ ਹੈ ਜੋ ਡਾਈਬੀਟੀਜ਼ ਦੇ ਰੋਗੀਆਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। 
2. ਮੋਟਾਪਾ ਘਟਾਏ
ਕੁੱਟੂ ਦੇ ਆਟੇ ਵਿਚ ਕਾਫੀ ਮਾਤਰਾ ਵਿਚ ਫਾਈਬਰ ਹੁੰਦੇ ਹਨ ਜਿਸ ਦੀ ਵਰਤੋਂ ਕਰਨ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ। ਅਜਿਹੇ ਵਿਚ ਇਕ ਵਾਰ ਕੁੱਟੂ ਦੇ ਆਟੇ ਨਾਲ ਬਣੀ ਰੋਟੀ ਖਾ ਕੇ ਕੁਝ ਵੀ ਖਾਣ ਦਾ ਮਨ ਨਹੀਂ ਕਰਦਾ। ਜਿਸ ਨਾਲ ਭਾਰ ਘੱਟ ਹੋਣ ਲੱਗਦਾ ਹੈ। 
3. ਬਲੱਡ ਪ੍ਰੈਸ਼ਰ ਨੂੰ ਘੱਟ ਕਰੇ
ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ। ਉਨ੍ਹਾਂ ਲਈ ਕੁੱਟੂ ਦਾ ਆਟਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਹ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ।
4. ਦਿਲ ਲÎਈ ਬੇਹੱਦ ਫਾਇਦੇਮੰਦ
ਕੁੱਟੂ ਦੇ ਆਟੇ ਲਈ ਸਰੀਰ ਵਿਚ ਗੁਡ ਕੋਲੈਸਟਰੋਲ ਵਧਦਾ ਹੈ ਅਤੇ ਇਸ ਨਾਲ ਬਲੱਡ ਸਰਕੁਲੇਸ਼ਨ ਵੀ ਠੀਕ ਰਹਿੰਦਾ ਹੈ। ਜੋ ਕਿ ਸਿਹਤ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
5. ਮਜ਼ਬੂਤ ਹੱਡੀਆਂ
ਵਧਦੀ ਉਮਰ ਦੇ ਨਾਲ ਹੀ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੋ ਅਤੇ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਅਜਿਹੇ ਵਿਚ ਕੁੱਟੂ ਦੇ ਆਟੇ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਜੋੜਾਂ ਦਾ ਦਰਦ ਵੀ ਠੀਕ ਹੋ ਜਾਂਦਾ ਹੈ।