ਰੋਜ਼ਾਨਾ ਕਸਰਤ ਕਰਨ ਨਾਲ ਇਨ੍ਹਾਂ ਗੰਭੀਰ ਬੀਮਾਰੀਆਂ ਨੂੰ ਦਿੱਤੀ ਜਾ ਸਕਦੀ ਹੈ ਮਾਤ

07/09/2020 2:56:39 PM

ਇਕ ਨਵੀਂ ਖੋਜ 'ਚ ਪਾਇਆ ਗਿਆ ਹੈ ਕਿ ਕਸਰਤ ਇਕ ਹਾਨੀਕਾਰਨ ਪ੍ਰੋਟੀਨ ਦੇ ਸੰਗ੍ਰਿਹ ਨੂੰ ਰੋਕ ਸਕਦਾ ਹੈ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਪਾਰਕਿੰਸਨਜ਼ ਰੋਗ ਨਾਲ ਜੁੜੀ ਮਾਨਸਿਕ ਕੋਸ਼ਿਕਾ ਦੀ ਮੌਤ 'ਚ ਇਕ ਮੁੱਖ ਭੂਮਿਕਾ ਨਿਭਾਉਂਦਾ ਹੈ।

ਪਲੋਸ ਵਨ (ਪੀ.ਐੱਲ. ਓ.ਐੱਸ.ਓ.ਐੱਨ.ਈ.) ਜਰਨਲ 'ਚ ਪ੍ਰਕਾਸ਼ਿਤ ਅਧਿਐਨ ਤੋਂ ਪਤਾ ਲੱਗਾ ਹੈ ਕਿ ਰਨਿੰਗ ਵ੍ਹੀਲ 'ਤੇ ਕਸਰਤ 'ਚ ਰੁੱਝੇ ਰਹਿਣ ਨਾਲ ਬ੍ਰੇਨ ਸੈੱਲਜ਼ 'ਚ ਨਿਊਰੋਨਲ ਪ੍ਰੋਟੀਨ ਅਲਫਾ-ਸਿਨਿਉਕਲੀਨ ਦੇ ਜੰਮਣ ਨੂੰ ਰੋਕਿਆ ਜਾ ਸਕਦਾ ਹੈ।ਪਾਰਕਿੰਸਨਜ਼  ਰੋਗ ਮਾਸਪੇਸ਼ੀਆਂ ਦੇ ਕੰਟਰੋਲ, ਕਪਕਪੀ,ਸੁਸਤੀ ਅਤੇ ਵਿਗੜੇ ਹੋਏ ਸੰਤੁਲਨ ਦੇ ਵੱਧਦੇ ਹੋਏ ਨੁਕਸਾਨ ਦਾ ਕਾਰਨ ਬਣਦਾ ਹੈ।

ਮੁਫ਼ਤ ਮਿਲਣ ਵਾਲੀਆਂ ਸਹੂਲਤਾਂ ਦਾ ਜ਼ਿਆਦਾ ਲਾਭ ਸਿਆਸੀ ਆਗੂਆਂ ਨੂੰ ਜਾਂ ਆਮ ਲੋਕਾਂ ਨੂੰ...

ਅਮਰੀਕਾ 'ਚ ਯੂਨੀਵਰਸਿਟੀ ਆਫ ਕੋਲੋਰਾਡੋ ਆਂਸ਼ੁਟਜ਼ ਮੈਡੀਕਲ ਕੈਂਪਸ ਯੂਨੀਵਰਸਿਟੀ 'ਚ ਪ੍ਰੋਫੈਸਰ ਅਤੇ ਖੋਜੀਆਂ 'ਚੋਂ ਇਕ ਕਰਟ ਫ੍ਰੀਡ ਨੇ ਕਿਹਾ, ''ਸਾਡੇ ਪ੍ਰਯੋਗਾਂ ਤੋਂ ਪਤਾ ਲੱਗਦਾ ਹੈ ਕਿ ਕਸਰਤ ਪਾਰਕਿੰਸਨਜ਼ ਰੋਗ 'ਚ ਸਮੱਸਿਆ ਦੇ ਦਿਲ ਤਕ ਪਹੁੰਚ ਸਕਦੀ ਹੈ।''

ਉਨ੍ਹਾਂ ਨੇ ਕਿਹਾ, ''ਪਾਰਕਿੰਸਨਜ਼ ਵਾਲੇ ਲੋਕ, ਜੋ ਕਸਰਤ ਕਰਦੇ ਹਨ, ਸ਼ਾਇਦ ਆਪਣੇ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਮਰਨ ਤੋਂ ਬਚਾਉਣ 'ਚ ਸਮਰੱਥ ਹਨ। ਪ੍ਰਯੋਗ ਪਾਰਕਿੰਸਨਜ਼ ਦੇ ਇਕ ਮਾਉੂਸ ਮਾਡਲ 'ਤੇ ਆਯੋਜਿਤ ਕੀਤਾ ਗਿਆ ਸੀ ਅਤੇ ਅਧਿਐਨ 'ਚ ਮਨੁੱਖਾਂ ਦੀ ਤਰ੍ਹਾਂ ਚੂਹਿਆਂ ਨੇ ਮੱਧਮ ਉਮਰ 'ਚ ਪਾਰਕਿੰਸਨਜ਼ ਦੇ ਲੱਛਣ ਗ੍ਰਹਿਣ ਕਰਨੇ ਸ਼ੁਰੂ ਕਰ ਦਿੱਤੇ। 12 ਮਹੀਨੇ ਦੀ ਉਮਰ 'ਚ, ਉਨ੍ਹਾਂ ਦੇ ਪਿੰਜਰਿਆਂ 'ਚ ਚੱਲਣ ਵਾਲੇ ਪਹੀਏ (ਰਨਿੰਗ ਵ੍ਹੀਲਸ) ਪਾ ਦਿੱਤੇ ਗਏ ਸਨ।

ਖੁਸ਼ੀ ਭਰਿਆ ਮਾਹੌਲ ਸਿਰਜਣ ਲਈ ਕੁਝ ਚੀਜ਼ਾਂ ਨੂੰ ਕਰੀਏ ਨਜ਼ਰਅੰਦਾਜ਼

ਖੋਜੀਆਂ ਨੇ ਪਾਇਆ ਕਿ ਕੰਟਰੋਲਡ ਟ੍ਰਾਂਸਜੈਨਿਕ ਜਾਨਵਰਾਂ, ਜਿਨ੍ਹਾਂ ਦੇ ਚੱਲਣ ਵਾਲੇ ਪਹੀਆਂ ਨੂੰ ਬੰਦ ਕਰ ਦਿੱਤਾ ਸੀ, ਦੀ ਤੁਲਨਾ ਵਿਚ ਦੌੜਾਕ ਚੂਹਿਆਂ ਵਿਚ ਕਸਰਤ ਨੇ ਦਿਮਾਗ ਅਤੇ ਡੀ. ਜੇ. 1 ਨਾਂ ਦਾ ਇਕ ਪ੍ਰਮੁੱਖ ਸੁਰੱਖਿਆਤਮਕ ਜੀਨ ਦੀ ਦਿਮਾਗੀ ਤੇ ਮਾਸਪੇਸ਼ੀਆਂ ਦੇ ਪ੍ਰਗਟਾਵੇ ਨੂੰ ਵਧਾਇਆ। 

ਜੋ ਦੁਰਲਭ ਮਨੁੱਖ ਆਪਣੇ ਡੀ. ਜੇ-1 ਜੀਨ 'ਚ ਬਦਲਾਅ (ਮਿਊਟੇਸ਼ਨ) ਦੇ ਨਾਲ ਪੈਦਾ ਹੋਏ, ਉਸ ਦੀ ਤੁਲਨਾ 'ਚ ਘੱਟ ਉਮਰ 'ਚ ਗੰਭੀਰ ਪਾਰਕਿੰਸਨਜ਼ ਗ੍ਰਹਿਣ ਕਰਨ ਦੀ ਗਾਰੰਟੀ ਦਿੱਤੀ ਜਾਂਦੀ ਹੈ।

ਫੌਜ਼ੀਆਂ ਦੀ ਸ਼ਹਾਦਤ ’ਤੇ ਹੁੰਦੀ ਸਿਆਸਤ ਇਕ ਘਟੀਆ ਸੋਚ 

ਖੋਜੀਆਂ ਨੇ ਚੂਹਿਆਂ ਦਾ ਪ੍ਰੀਖਣ ਕੀਤਾ, ਜਿਨ੍ਹਾਂ 'ਚ ਡੀ.ਜੇ-1 ਜੀਨ ਦੀ ਘਾਟ ਸੀ ਅਤੇ ਉਨ੍ਹਾਂ ਨੇ ਪਾਇਆ ਕਿ ਉਨ੍ਹਾਂ ਦੀ ਦੌੜਨ ਦੀ ਸਮਰਥਾ 'ਚ ਗੰਭੀਰ ਗਿਰਾਵਟ ਆਈ ਹੈ, ਜੋ ਇਹ ਸੁਝਾਉਂਦਾ ਹੈ ਕਿ ਆਮ ਗਤੀਸ਼ੀਲਤਾ ਲਈ ਡੀ.ਜੇ-1 ਪ੍ਰੋਟੀਨ ਦੀ ਲੋੜ  ਹੁੰਦੀ ਹੈ।ਫ੍ਰੀਡ ਨੇ ਦੱਸਿਆ, ''ਸਾਡੇ ਨਤੀਜਿਆਂ ਤੋਂ ਸੰਕੇਤ ਮਿਲਦਾ ਹੈ ਕਿ ਕਸਰਤ ਸੁਰੱਖਿਆਤਮਕ ਜੀਨ ਡੀ.ਜੇ-1 ਨੂੰ ਚਾਲੂ ਕਰਕੇ ਪਾਰਕਿੰਸਨਜ਼ ਰੋਗ ਦੇ ਵਾਧੇ ਨੂੰ ਘੱਟ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਦਿਮਾਗ 'ਚ ਅਸਾਧਾਰਨ ਪ੍ਰੋਟੀਨ ਸੰਚਾਰ ਨੂੰ ਰੋਕ ਸਕਦਾ ਹੈ।''

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਜਾਨਵਰਾਂ 'ਤੇ ਕੀਤੇ ਗਏ ਪ੍ਰਯੋਗਾਂ ਦਾ ਮਨੁੱਖਾਂ ਲਈ ਬਹੁਤ ਵਾਸਤਵਿਕ ਪ੍ਰਭਾਵ ਸੀ। ਪਾਰਕਿੰਸਨਜ਼ ਦਿਮਾਗ ਦੀਆਂ ਕੋਸ਼ਿਕਾਵਾਂ ਦੀ ਮੌਤ ਦੇ ਕਾਰਨ ਹੋਣ ਵਾਲੀ ਬੀਮਾਰੀ ਹੈ, ਜੋ ਡੋਪਾਮਾਈਨ ਨਾਂ ਇਕ ਮਹੱਤਵਪੂਰਨ ਰਸਾਇਣ ਬਣਾਉਂਦੀ ਹੈ। ਡੋਪਾਮਾਈਨ ਦੇ ਬਿਨਾਂ, ਸਵੈਇਛੁੱਕ ਗਤੀਸ਼ੀਲਤਾ ਅਸੰਭਵ ਹੈ। 

ਸਿਰਫ ਨੁਕਸਾਨ ਦਾ ਕਾਰਣ ਹੀ ਬਣਦੀ ਹੈ ਝੋਨੇ ਤੇ ਬਾਸਮਤੀ ’ਚ ‘ਖਾਦਾਂ-ਦਵਾਈਆਂ’ ਦੀ ਅੰਨ੍ਹੇਵਾਹ ਵਰਤੋਂ

rajwinder kaur

This news is Content Editor rajwinder kaur