ਰੋਜ਼ਾਨਾ ਇਕ ਗਲਾਸ ਬਾਦਾਮ ਦੁੱਧ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

11/24/2017 10:53:05 AM

ਨਵੀਂ ਦਿੱਲੀ— ਦੁੱਧ ਪੀਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਪਰ ਜੇ ਦੁੱਧ ਵਿਚ ਬਾਦਾਮ ਪਾ ਕੇ ਪੀਤਾ ਜਾਵੇ ਤਾਂ ਸਰੀਰ ਨੂੰ ਦੋਗੁਣਾ ਫਾਇਦਾ ਮਿਲਦਾ ਹੈ।ਇਸ ਵਿਚ ਕੈਲਸ਼ੀਅਮ ਦੇ ਨਾਲ-ਨਾਲ ਆਇਰਨ ਮੈਗਨੀਸ਼ੀਅਮ ਅਤੇ ਕਈ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਮਿਲਦੇ ਹਨ। ਰੋਜ਼ਾਨਾ ਬਾਦਾਮ ਦੁੱਧ ਪੀਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਰਹਿੰਦੀਆਂ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉÎਣ ਦਾ ਤਰੀਕਾ ਅਤੇ ਫਾਇਦਿਆਂ ਬਾਰੇ...
ਬਾਦਾਮ ਦੁੱਧ ਬਣਾਉਣ ਦਾ ਤਰੀਕਾ
ਇਸ ਲਈ 1 ਗਲਾਸ ਦੁੱਧ ਵਿਚ 5-6 ਬਾਦਾਮ ਪੀਸ ਕੇ ਮਿਲਾਓ ਅਤੇ ਕੁਝ ਦੇਰ ਦੇ ਲਈ ਉਬਾਲੋ। ਫਿਰ ਇਸ ਵਿਚ ਸੁਆਦ ਮੁਤਾਬਕ ਖੰਡ ਮਿਲਾ ਕੇ ਪੀਓ। 
ਫਾਇਦੇ
1. ਭਾਰ ਘੱਟ ਕਰੇ

ਮੋਟਾਪਾ ਘੱਟ ਕਰਨ ਲਈ ਬਾਦਾਮ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਰਾਤ ਨੂੰ ਖਾਣੇ ਦੀ ਥਾਂ 'ਤੇ ਬਾਦਾਮ ਦੁੱਧ ਪੀਣਾ ਚਾਹੀਦਾ ਹੈ।ਇਸ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਭਾਰ ਵੀ ਘੱਟ ਹੁੰਦਾ ਹੈ। 
2. ਮਜ਼ਬੂਤ ਹੱਡੀਆਂ
ਵਧਦੀ ਉਮਰ ਦੇ ਨਾਲ ਹੀ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ, ਜਿਸ ਨਾਲ ਜੋੜਾਂ ਵਿਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿਚ ਰੋਜ਼ਾਨਾ ਬਾਦਾਮ ਦੁੱਧ ਪੀਣਾ ਚਾਹੀਦਾ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਹੋਣਗੀਆਂ ਅਤੇ ਸਰੀਰ ਦੀ ਰੋਗਾਂ ਨਾਲ ਲੜਣ ਦੀ ਤਾਕਤ ਵਧਦੀ ਹੈ। 
3. ਸਿਹਤਮੰਦ ਦਿਲ
ਰੋਜ਼ਾਨਾ ਬਾਦਾਮ ਦੁੱਧ ਦੀ ਵਰਤੋਂ ਕਰਨ ਨਾਲ ਸਰੀਰ ਵਿਚ ਕੋਲੈਸਟਰੋਲ ਲੇਵਲ ਸੰਤੁਲਿਤ ਰਹਿੰਦਾ ਹੈ ਅਤੇ ਇਸ ਵਿਚ ਮੌਜੂਦ ਓਮੇਗਾ ਫੈਟੀ ਐਸਿਡ ਦਿਲ ਨੂੰ ਸਿਹਤਮੰਦ ਰੱਖਦਾ ਹੈ। 
4. ਮਸਲਸ ਬਣਾਏ
ਮਸਲਸ ਬਣਾਉਣ ਲਈ ਲੜਕੇ ਜਿੰਮ ਵਿਚ ਜਾ ਕੇ ਵਰਕਆਊਟ ਕਰਦੇ ਹਨ। ਉਨ੍ਹਾਂ ਲਈ ਬਾਦਾਮ ਦੁੱਧ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਪੋਸ਼ਕ ਤੱਤ ਸਰੀਰ ਨੂੰ ਐਨਰਜ਼ੀ ਦਿੰਦੇ ਹਨ ਅਤੇ ਮਸਲਸ ਬਣਾਉਣ ਵਿਚ ਮਦਦ ਕਰਦੇ ਹਨ। 
5. ਅੱਖਾਂ ਦੀ ਰੋਸ਼ਨੀ ਵਧਾਏ
ਬਾਦਾਮ ਦੁੱਧ ਵਿਚ ਕਾਫੀ ਮਾਤਰਾ ਵਿਚ ਵਿਟਾਮਿਨ-ਏ ਹੁੰਦਾ ਹੈ, ਜੋ ਅੱਖਾਂ ਲਈ ਬਹੁਤ ਜ਼ਰੂਰੀ    ਹੁੰਦਾ ਹੈ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ।